ਹੁਣ ਚਾਹ-ਕਾਫੀ ਪੀ ਕੇ ਨਹੀਂ ਸੁੱਟਣਾ ਪੈਣਾ ਪਲਾਸਟਿਕ ਗਲਾਸ, ਕਾਫੀ ਪੀਓ ਤੇ ਫਿਰ ਖਾ ਜਾਓ ਇਹ ਕੱਪ

TeamGlobalPunjab
2 Min Read

ਹੈਦਰਾਬਾਦ: ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਣ ਵਾਲੀ ਵਸਤੂਆਂ ਦੀ ਡਿਮਾਂਡ ਵਧਣ ਦੇ ਚਲਦਿਆਂ ਇੱਕ ਕੰਪਨੀ ਨੇ ਏਡੀਬਲ ਕੱਪ ਲਾਂਚ ਕੀਤਾ ਹੈ। ਸੁਣਨ ਵਿੱਚ ਜ਼ਰੂਰ ਕੁਝ ਅਜੀਬ ਲੱਗੇਗਾ ਕਿ, ਕੀ ਕਾਫੀ ਜਾਂ ਚਾਹ ਪੀਣ ਤੋਂ ਬਾਅਦ ਕੱਪ ਨੂੰ ਖਾਇਆ ਵੀ ਜਾ ਸਕਦਾ ਹੈ?

ਹੈਦਰਾਬਾਦ ਦੀ ਇੱਕ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਵਾਤਾਵਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਅਜਿਹਾ ਕੱਪ ਬਣਾਇਆ ਹੈ। ਜਿਸਦਾ ਨਾਮ ਹੈ ਈਟ ਕੱਪ (Eat Cup)। ਇਸ ਕੱਪ ਨੂੰ ਠੰਡੇ ਜਾਂ ਗਰਮ ਦੋਵੇਂ ਪਦਾਰਥਾਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਕੱਪ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਕੁਦਰਤੀ ਅਨਾਜ ਤੋਂ ਬਣਿਆ ਉਤਪਾਦ ਪੂਰੀ ਤਰ੍ਹਾਂ ਖਾਣਣ ਲਾਇਕ ਹੈ ਅਤੇ ਹਰ ਪ੍ਰਕਾਰ ਦੇ ਤਰਲ ਪਦਾਰਥਾਂ ਨੂੰ ਰੱਖਣ ‘ਚ ਸਮਰਥ ਹੈ।

ਕੰਪਨੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਸ਼ੋਕ ਕੁਮਾਰ ਦੇ ਮੁਤਾਬਕ, ਇਸ ਕੱਪ ਨੂੰ ਬਣਾਉਣ ਪਿੱਛੇ ਉਨ੍ਹਾਂ ਦਾ ਮੁੱਖ ਮਕਸਦ ਡਿਸਪੋਜ਼ਲ ਕੱਪ ਦੇ ਇਸਤਮਾਲ ਨੂੰ ਘਟਾਉਣਾ ਤੇ ਪਲਾਸਟਿਕ ਤੇ ਪੇਪਰ ਕੱਪ ਦੇ ਬਦਲੇ ਇਸ ਖਾਣ ਯੋਗ ਕੱਪ ਨੂੰ ਉਪਲਬਧ ਕਰਵਾਉਣਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਮਨੁੱਖੀ ਸਿਹਤ ਲਈ ਵੀ ਠੀਕ ਹੈ। ਉਨ੍ਹਾਂ ਅਨੁਸਾਰ ਜੇਕਰ ਇਸ ਕੱਪ ਨੂੰ ਸੁਟਿਆ ਵੀ ਜਾਂਦਾ ਹੈ ਤਾਂ ਇਹ ਬਹੁਤ ਜਲਦੀ ਨਸ਼ਟ ਹੋ ਜਾਂਦਾ ਹੈ ਤੇ ਵਾਤਾਵਰਨ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਦਾ।

ਕੰਪਨੀ ਨੇ ਕਿਹਾ ਕਿ ਇਸ ਨੂੰ ਅਨਾਜ ਦੇ ਦਾਣਿਆਂ ਮਤਲਬ ਖਾਦ ਪਦਾਰਥਾਂ ਦੇ ਸੁਮੇਲ ਨਾਲ ਬਣਾਇਆ ਗਿਆ ਹੈ। ਜੂਸ, ਸੂਪ, ਚਾਹ, ਕਾਫੀ ਤੇ ਹੋਰ ਪੀਣ ਯੋਗ ਚੀਜ਼ਾਂ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੱਪ ਵਿੱਚ ਗਰਮ ਚੀਜ ਹੋਣ ਦੇ ਬਾਵਜੂਦ ਵੀ ਇਹ 40 ਮਿੰਟ ਤੱਕ ਆਪਣੀ ਕਠੋਰ ਅਵਸਥਾ ਵਿੱਚ ਰਹਿੰਦਾ ਹੈ ਤੇ ਇਸ ਦੀ ਵਰਤੋਂ ਨਾਲ ਪੀਣ-ਯੋਗ ਚੀਜ਼ ਦਾ ਸਵਾਦ ਵੀ ਨਹੀਂ ਬਦਲਦਾ।

Share this Article
Leave a comment