ਜੋਧਪੁਰ: ਕਾਲਾ ਹਿਰਨ ਸ਼ਿਕਾਰ ਮਾਮਲੇ ( Black Deer Hunting Case ) ਵਿੱਚ ਟਰਾਇਲ ਕੋਰਟ ਵਲੋਂ ਫਿਲਮ ਅਦਾਕਾਰ ਸਲਮਾਨ ਖਾਨ ( Salman Khan ) ਨੂੰ ਦਿੱਤੀ ਗਈ 5 ਸਾਲ ਦੀ ਸਜ਼ਾ ਖਿਲਾਫ ਪੇਸ਼ ਅਪੀਲ ‘ਤੇ ਵੀਰਵਾਰ ਨੂੰ ਜ਼ਿਲਾ ਅਦਾਲਤ ਵਿੱਚ ਸੁਣਵਾਈ ਹੋਈ।
ਸਲਮਾਨ ਖਾਨ ਵੱਲੋਂ ਅਦਾਲਤ ‘ਚ ਮੌਜੂਦ ਹੋਣ ਨੂੰ ਲੈ ਕੇ ਲਗਾਈ ਗਈ ਸਥਾਈ ਹਾਜ਼ਰੀ ਮੁਆਫੀ ( Permanent attendance apology ) ‘ਤੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਰਾਹਤ ਨਹੀਂ ਮਿਲ ਸਕੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਕਿਸੇ ਪ੍ਰਕਾਰ ਦਾ ਸਟੇਅ ਆਰਡਰ ਨਹੀਂ ਦਿੱਤਾ ਹੈ। ਨਾਲ ਹੀ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਕ 7 ਮਾਰਚ ਨੂੰ ਸਲਮਾਨ ਖਾਨ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਦੱਸ ਦਈਏ ਬੀਤੀ 27 ਸਤੰਬਰ ਨੂੰ ਵੀ ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਸਲਮਾਨ ਖਾਨ ਨੇ ਜੋਧਪੁਰ ਅਦਾਲਤ ‘ਚ ਪੇਸ਼ ਹੋਣਾ ਸੀ, ਪਰ ਉਹ ਉਦੋਂ ਵੀ ਪੇਸ਼ ਨਹੀਂ ਹੋਏ ਸਨ ਇਸ ਤੋਂ ਬਾਅਦ ਕੋਰਟ ਨੇ 19 ਦਸੰਬਰ ਦੀ ਤਰੀਕ ਦਿੱਤੀ ਸੀ।