58 ਸਾਲ ਦੀ ਉਮਰ ‘ਚ ਪਿਤਾ ਬਣਨਗੇ ਸਲਮਾਨ ਖਾਨ! ਜਾਣੋ ਕੌਣ ਹੈ ਮਾਂ

Global Team
3 Min Read

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹਿੰਦੇ ਹਨ।

58 ਸਾਲ ਦੀ ਉਮਰ ਵਿੱਚ ਵੀ ਉਹ ਬੈਚਲਰ ਹਨ। ਉਹਨਾਂ ਦੀ ਜ਼ਿੰਦਗੀ ਵਿਚ ਕਈ ਕੁੜੀਆਂ ਆਈਆਂ ਪਰ ਕਿਸੇ ਨਾਲ ਵਿਆਹ ਦੀ ਗੱਲ ਨਹੀਂ ਹੋਈ। ਅਦਾਕਾਰ ਦਾ ਵਿਆਹ ਨਹੀਂ ਹੋਇਆ ਹੈ ਪਰ ਉਹ ਪਿਤਾ ਬਣਨ ਦੀ ਖੁਸ਼ੀ ਚਾਹੁੰਦੇ ਹਨ। ਸਲਮਾਨ ਖਾਨ ਦਾ ਇੱਕ ਇੰਟਰਵਿਊ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਪਿਤਾ ਬਣਨ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ।

ਸਲਮਾਨ ਖਾਨ ਦਾ ਇਕ ਇੰਟਰਵਿਊ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਬਿਨਾਂ ਵਿਆਹ ਦੇ ਇੱਕ ਬੱਚੇ ਦਾ ਪਿਤਾ ਬਣਨ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਸਲਮਾਨ ਨੇ ਕਿਹਾ ਕਿ ਉਹ ਬਿਨਾਂ ਵਿਆਹ ਦੇ ਬੱਚੇ ਦਾ ਪਿਤਾ ਬਣਨਾ ਚਾਹੁੰਦੇ ਹਨ। ਇੰਨਾ ਹੀ ਨਹੀਂ ਉਹ ਆਪਣਾ ਇਕ ਬੱਚਾ ਵੀ ਚਾਹੁੰਦੇ ਹਨ । ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਬੱਚਾ ਚਾਹੀਦਾ ਹੈ ਪਰ ਕਾਨੂੰਨ ਮੈਨੂੰ ਬੱਚੇ ਪੈਦਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ। ਕਿਉਂਕਿ ਮੈਂ ਸਿਰਫ਼ ਬੱਚੇ ਚਾਹੁੰਦਾ ਹਾਂ। ਮੈਨੂੰ ਅਜਿਹੀ ਪਤਨੀ ਨਹੀਂ ਚਾਹੀਦੀ ਜੋ ਬੱਚਿਆਂ ਨਾਲ ਆਵੇ।

ਇਸ ਤੋਂ ਇਲਾਵਾ ਸਲਮਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਬੱਚੇ ਬਹੁਤ ਪਸੰਦ ਹਨ। ਉਸ ਦੀ ਉਮਰ 58 ਸਾਲ ਹੈ। ਹੁਣ ਪਰਿਵਾਰ ਵਾਲੇ ਵਿਆਹ ਲਈ ਕਹਿ ਰਹੇ ਹਨ। ਅਜਿਹੇ ‘ਚ ਉਨ੍ਹਾਂ ਨੂੰ ਬੱਚੇ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਲਈ ਵਿਆਹ ਕਵਾਉਣੇ ਤਾਂ ਉਹਨਾਂ ਨੇ ਕਿਹਾ ਕਿ ਉਹ ਸਰੋਗੇਸੀ ਰਾਹੀਂ ਪਿਤਾ ਬਣਨਾ ਚਾਹੁੰਦਾ ਹਨ। ਪਰ ਸਰੋਗੇਸੀ ਐਕਟ 2022 ਦੀਆਂ ਵਿਵਸਥਾਵਾਂ ਨੂੰ ਦੇਖਦੇ ਹੋਏ ਇਹ ਇੰਨਾ ਆਸਾਨ ਨਹੀਂ ਹੈ। ਸਲਮਾਨ ਲਈ ਸਰੋਗੇਸੀ ਰਾਹੀਂ ਪਿਤਾ ਬਣਨਾ ਭਾਵੇਂ ਮੁਸ਼ਕਲ ਹੈ ਪਰ ਉਨ੍ਹਾਂ ਤੋਂ ਪਹਿਲਾਂ ਵੀ ਕਈ ਫਿਲਮੀ ਸਿਤਾਰੇ ਇਸ ਰਾਹ ਨੂੰ ਅਪਣਾ ਕੇ ਮਾਤਾ-ਪਿਤਾ ਬਣ ਚੁੱਕੇ ਹਨ।

ਸਰੋਗੇਸੀ ਦੇ ਨਵੇਂ ਨਿਯਮਾਂ ਨੂੰ ਦੇਖਦੇ ਹੋਏ ਸਲਮਾਨ ਖਾਨ ਲਈ ਪਿਤਾ ਬਣਨਾ ਮੁਸ਼ਕਲ ਲੱਗਦਾ ਹੈ। ਸਲਮਾਨ ਨੇ ਖੁਦ ਮੰਨਿਆ ਹੈ ਕਿ ਨਵਾਂ ਕਾਨੂੰਨ ਉਨ੍ਹਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਹੈ। ਸਭ ਤੋਂ ਵੱਡੀ ਰੁਕਾਵਟ ਉਮਰ ਹੈ। ਕਿਉਂਕਿ ਸਲਮਾਨ ਖਾਨ ਦੀ ਉਮਰ 58 ਸਾਲ ਹੈ ਅਤੇ ਨਵੇਂ ਨਿਯਮਾਂ ਮੁਤਾਬਕ ਸਰੋਗੇਸੀ ਰਾਹੀਂ ਬੱਚਾ ਚਾਹੁੰਦੇ ਜੋੜੇ ਦੀ ਉਮਰ 25 ਤੋਂ 50 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਦੂਸਰੀ ਗੱਲ ਇਹ ਹੈ ਕਿ ਸਲਮਾਨ ਸਿੰਗਲ ਹਨ ਜਦਕਿ ਜੋ ਜੋੜੇ ਬੱਚੇ ਪੈਦਾ ਨਹੀਂ ਕਰ ਪਾ ਰਹੇ ਹਨ, ਉਹ ਸਰੋਗੇਸੀ ਦਾ ਸਹਾਰਾ ਲੈ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਦੀ ਪਤਨੀ ਕਿਰਨ ਰਾਓ, ਸ਼ਾਹਰੁਖ ਖਾਨ ਦੀ ਪਤਨੀ ਗੌਰੀ, ਸ਼ਿਲਪਾ ਸ਼ੈੱਟੀ ਅਤੇ ਪ੍ਰਿਟੀ ਜ਼ਿੰਟਾ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣ ਚੁੱਕੇ ਹਨ।

Share This Article
Leave a Comment