ਬਜ਼ੁਰਗ ਨਾਲ ਕੁੱਟਮਾਰ ਦੀ ਵੀਡੀਓ ਅਪਲੋਡ ਕਰਨ ਦੇ ਮਾਮਲੇ ‘ਚ ਸਵਰਾ ਭਾਸਕਰ ਖ਼ਿਲਾਫ਼ ਮਾਮਲਾ ਦਰਜ

TeamGlobalPunjab
1 Min Read

ਨਿਊਜ਼ ਡੈਸਕ : ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਸੋਸ਼ਲ ਮੀਡੀਆ ‘ਤੇ ਇੱਕ ਵਾਇਰਲ ਵੀਡੀਓ ਅਪਲੋਡ ਕਰਨ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। FIR ਵਿੱਚ ਸਵਰਾ ਤੇ ਟਵਿੱਟਰ ਇੰਡੀਆ ਦੇ ਹੈੱਡ ਮਨੀਸ਼ ਮਹੇਸ਼ਵਰ ਸਣੇ ਕੁਝ ਹੋਰ ਲੋਕਾਂ ਦੇ ਵੀ ਨਾਮ ਦਰਜ ਕੀਤੇ ਗਏ ਹਨ।

ਨਫ਼ਰਤ ਫੈਲਾਉਣ ਦੇ ਲੱਗੇ ਦੋਸ਼

ਰਿਪੋਰਟਾਂ ਮੁਤਾਬਕ ਸਵਰਾ ਖਿਲਾਫ ਇਹ ਸ਼ਿਕਾਇਤ ਐਡਵੋਕੇਟ ਅਮਿਤਾ ਆਚਾਰਿਆ ਨੇ ਦਰਜ ਕਰਵਾਈ ਹੈ। ਇਸ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦੇ ਟਵਿੱਟਰ ‘ਤੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਲਈ ਪ੍ਰਾਪੇਗੰਡਾ ਸ਼ੁਰੂ ਕੀਤਾ ਗਿਆ। ਇਹ ਜਾਣਦੇ ਹੋਏ ਵੀ ਕਿ ਉਨ੍ਹਾਂ ਦੇ ਟਵੀਟ ਨਾਲ ਸਮਾਜ ‘ਤੇ ਕੀ ਅਸਰ ਪਵੇਗਾ। ਉਨ੍ਹਾਂ ਨੇ ਬਿਨਾਂ ਫੈਕਟ ਚੈੱਕ ਕੀਤੇ ਘਟਨਾ ਨੂੰ ਫ਼ਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ।

ਦੱਸ ਦਈਏ ਕਿ ਸਵਰਾ ਭਾਸਕਰ ਨੇ ਇੱਕ ਵੀਡੀਓ ਕਲਿੱਪ ਪੋਸਟ ਕੀਤੀ ਸੀ। ਜਿਸ ਵਿੱਚ ਇੱਕ ਬਜ਼ੁਰਗ ਦੀ ਦਾੜ੍ਹੀ ਕੱਟ ਕੇ ਉਨ੍ਹਾਂ ਨੂੰ ਜੈ ਸ਼੍ਰੀਰਾਮ ਬੋਲਣ ਲਈ ਮਜਬੂਰ ਕੀਤਾ ਗਿਆ। ਇਹ ਘਟਨਾ ਗਾਜ਼ੀਆਬਾਦ ਦੀ ਦੱਸੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਬਜ਼ੁਰਗ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਨਾਲ ਜਾਣ ਪਛਾਣ ਸੀ ਤੇ ਉਹ ਇਕ ਹੀ ਭਾਈਚਾਰੇ ਦੇ ਸਨ। ਪੁਲੀਸ ਨੇ ਇਸ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

- Advertisement -

Share this Article
Leave a comment