ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਪੰਜਾਬ ਦੇ ਲੁਧਿਆਣਾ ਤੋਂ ਕੈਂਸਰ ਪੀੜਤ ਬੱਚੇ ਦੀ ਇੱਛਾ ਪੂਰੀ ਕੀਤੀ। ਮੁੰਬਈ ਦੇ ਟਾਟਾ ਕੈਂਸਰ ਹਸਪਤਾਲ ਵਿੱਚ ਇਲਾਜ ਦੌਰਾਨ ਸਲਮਾਨ ਖਾਨ ਸਭ ਤੋਂ ਪਹਿਲਾਂ ਬੱਚੇ ਨੂੰ ਮਿਲਣ ਪਹੁੰਚੇ ਸਨ। ਸਲਮਾਨ ਖਾਨ ਨੇ ਬੱਚੇ ਨੂੰ ਠੀਕ ਹੋਣ ‘ਤੇ ਆਪਣੇ ਬੰਗਲੇ ‘ਤੇ ਆਉਣ ਦਾ ਸੱਦਾ ਦਿੱਤਾ ਸੀ ਤੇ ਠੀਕ ਹੋਣ ਤੋਂ ਬਾਅਦ ਹੁਣ ਉਹ ਸਲਮਾਨ ਖਾਨ ਦੇ ਬੰਗਲੇ ‘ਚ ਉਹਨਾਂ ਨੂੰ ਮਿਲਣ ਪੁੱਜਿਆ ਤੇ ਇਸ ਦੌਰਾਨ ਬੱਚੇ ਦੇ ਨਾਲ ਉਸ ਦੀ ਮਾਂ ਵੀ ਮੌਜੂਦ ਸੀ।
9 ਸਾਲ ਦਾ ਬੱਚਾ ਜਗਨਦੀਪ ਜੱਗੂ ਮਾਡਲ ਟਾਊਨ, ਲੁਧਿਆਣਾ ਦਾ ਰਹਿਣ ਵਾਲਾ ਹੈ। ਉਹ 7 ਮਹੀਨਿਆਂ ਵਿੱਚ ਕੈਂਸਰ ਦੀ ਚੌਥੀ ਸਟੇਜ ਨੂੰ ਹਰਾ ਕੇ ਘਰ ਪਰਤਤਿਆ ਹੈ। ਉਸ ਨੂੰ 2018 ਵਿੱਚ 3.5 ਸਾਲ ਦੀ ਉਮਰ ਵਿੱਚ ਕੈਂਸਰ ਦਾ ਪਤਾ ਲੱਗਿਆ ਸੀ। ਇਸ ਕਾਰਨ ਉਸ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਸੀ, ਪਰ ਇਲਾਜ ਤੋਂ ਬਾਅਦ ਉਸ ਨੂੰ ਦਿਖਣਾ ਵੀ ਸ਼ੁਰੂ ਹੋ ਗਿਆ।
ਜੱਗੂ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਸ ਨੂੰ ਬਹੁਤ ਹੌਸਲਾਂ ਦਿੱਤਾ ਤੇ ਉਸ ਨੂੰ ਮੁੰਬਈ ਦੇ ਟਾਟਾ ਕੈਂਸਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉੱਥੇ ਮੇਕ ਮਾਈ ਵਿਸ਼ ਫਾਊਂਡੇਸ਼ਨ ਨੇ ਉਸ ਤੋਂ ਇੱਛਾ ਬਾਰੇ ਪੁੱਛਿਆ ਅਤੇ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਲਮਾਨ ਖਾਨ ਨੂੰ ਮਿਲਣਾ ਚਾਹੁੰਦੇ ਹਨ।
ਸੰਸਥਾ ਦੇ ਮੈਂਬਰਾਂ ਨੇ ਜੱਗੂ ਦੀ ਵੀਡੀਓ ਸਲਮਾਨ ਖਾਨ ਨੂੰ ਭੇਜੀ। 7 ਨਵੰਬਰ 2018 ਵਿੱਚ, ਸਲਮਾਨ ਪਹਿਲੀ ਵਾਰ ਜੱਗੂ ਨੂੰ ਮਿਲਣ ਲਈ ਟਾਟਾ ਕੈਂਸਰ ਹਸਪਤਾਲ ਪਹੁੰਚੇ ਸਨ।
- Advertisement -
ਜੱਗੂ ਨੇ ਦੱਸਿਆ ਕਿ ਕੈਂਸਰ ਤੋਂ ਠੀਕ ਹੋਣ ਤੋਂ ਬਾਅਦ ਉਹਨਾਂ ਨੂੰ ਟਾਟਾ ਕੈਂਸਰ ਹਸਪਤਾਲ ਤੋਂ ਫੋਨ ਆਇਆ। ਉਨ੍ਹਾਂ ਨੇ ਦੱਸਿਆ ਕਿ ਸਲਮਾਨ ਖਾਨ ਉਨ੍ਹਾਂ ਨੂੰ ਬਾਂਦਰਾ ਸਥਿਤ ਆਪਣੇ ਬੰਗਲੇ ‘ਚ ਮਿਲਣਾ ਚਾਹੁੰਦੇ ਹਨ। ਇਸ ਤੋਂ ਬਾਅਦ ਉਹ 1 ਦਸੰਬਰ 2023 ਨੂੰ ਆਪਣੀ ਮਾਂ ਨਾਲ ਸਲਮਾਨ ਖਾਨ ਨੂੰ ਮਿਲਣ ਪੁੱਜਿਆ। ਸਲਮਾਨ ਖੁਦ ਉਨ੍ਹਾਂ ਦੇ ਸਵਾਗਤ ਲਈ ਬੰਗਲੇ ਦੇ ਦਰਵਾਜ਼ੇ ‘ਤੇ ਖੜ੍ਹੇ ਸਨ। ਉਹਨਾਂ ਨੇ ਕਿਹਾ ਸਰਦਾਰ ਜੀ ਬਹੁਤ ਦੇਰ ਨਾਲ ਆਏ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ।
ਜੱਗੂ ਕਰੀਬ ਡੇਢ ਘੰਟਾ ਸਲਮਾਨ ਖਾਨ ਨਾਲ ਰਿਹਾ। ਇਸ ਦੌਰਾਨ ਉਸ ਨੇ ਸਲਮਾਨ ਨੂੰ ਆਪਣੇ ਕ੍ਰਿਕਟ ਵੀਡੀਓ, ਸਕੇਟਿੰਗ ਵੀਡੀਓ ਆਦਿ ਦਿਖਾਏ। ਜਦੋਂ ਸਲਮਾਨ ਖਾਨ ਨੇ ਜੱਗੂ ਨੂੰ ਪੁੱਛਿਆ ਕਿ ਉਹ ਕੀ ਖਾਣਾ ਚਾਹੁੰਦੇ ਹਨ ਤਾਂ ਜੱਗੂ ਨੇ ਦੱਸਿਆ ਕਿ ਉਹ ਦੁਪਹਿਰ ਦਾ ਖਾਣਾ ਘਰ ਤੋਂ ਖਾ ਕੇ ਆਏ ਹਨ। ਜੱਗੂ ਨੇ ਦੱਸਿਆ ਕਿ ਸਲਮਾਨ ਖਾਨ ਨੇ ਉਸ ਨੂੰ ਦੋ ਟੀ-ਸ਼ਰਟਾਂ ਅਤੇ ਦੋ ਪੈਂਟਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਸਲਮਾਨ ਨੇ ਰੁਮਾਲ ‘ਤੇ ਉਸਦੀ ਸਿਹਤ ਲਈ ਸੰਦੇਸ਼ ਵੀ ਲਿਖਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।