ਹਰਜੀਤ ਸੱਜਣ ਨੇ ਸਸਪੈਂਡ ਕੀਤੇ ਜਾ ਚੁੱਕੇ ਅਧਿਕਾਰੀ ਲਈ ਖਾਸ ਅਹੁਦਾ ਕਾਇਮ ਕਰਨ ਦੀ ਫੌਜ ਨੂੰ ਦਿੱਤੀ ਸੀ ਹਦਾਇਤ!

TeamGlobalPunjab
2 Min Read

ਓਟਵਾ: ਰੱਖਿਆ ਮੰਤਰੀ ਹਰਜੀਤ ਸੱਜਣ ਨੇ ਫੌਜ ਨੂੰ ਇੱਕ ਅਜਿਹਾ ਅਹੁਦਾ ਕਾਇਮ ਕਰਨ ਦੀ ਹਦਾਇਤ ਦਿੱਤੀ ਸੀ ਜਿਹੜਾ ਉਨ੍ਹਾਂ ਦੀ ਪੁਰਾਣੀ ਯੂਨਿਟ ਨਾਲ ਸਬੰਧਤ ਰਿਜ਼ਰਵ ਅਧਿਕਾਰੀ ਵੱਲੋਂ ਭਰਿਆ ਜਾਣਾ ਸੀ।

ਮਿਲੀ ਜਾਣਕਾਰੀ ਅਨੁਸਾਰ ਇਸ ਅਧਿਕਾਰੀ ਨੂੰ ਆਪਣੀ ਕਿਸੇ ਸਹਿਯੋਗੀ ਨਾਲ ਗਲਤ ਸਬੰਧਾਂ ਕਾਰਨ ਵੈਨਕੂਵਰ ਪੁਲਿਸ ਵਿੱਚੋਂ ਸਸਪੈਂਡ ਕੀਤਾ ਜਾ ਚੁੱਕਿਆ ਹੈ। ਹਦਾਇਤਾਂ ਸਬੰਧੀ ਦਸਤਾਵੇਜ਼ਾਂ ਅਨੁਸਾਰ ਸੱਜਣ ਇਹ ਵੀ ਚਾਹੁੰਦੇ ਸਨ ਕਿ ਮੇਜਰ ਗ੍ਰੈਗ ਮੈਕਕਲੋ ਨੂੰ ਇਸ ਅਹੁਦੇ ਉੱਤੇ ਤਾਇਨਾਤ ਕਰਨ ਤੋਂ ਦੋ ਮਹੀਨੇ ਦੇ ਅੰਦਰ ਹੀ ਇਸ ਅਹੁਦੇ ਨੂੰ ਅਪਗ੍ਰੇਡ ਵੀ ਕੀਤਾ ਜਾਵੇ। ਸੱਜਣ ਅਜਿਹਾ ਇਸ ਲਈ ਚਾਹੁੰਦੇ ਸਨ ਕਿਉਂਕਿ ਵੈਨਕੂਵਰ ਵਿੱਚ ਉਨ੍ਹਾਂ ਦੇ ਹਲਕੇ ਵਿੱਚ ਉਨ੍ਹਾਂ ਦੀ ਹੋਰ ਮਦਦ ਹੋ ਸਕੇ। ਹਾਲਾਂਕਿ ਇਹ ਦਰਖ਼ਾਸਤ ਹਕੀਕਤ ਨਹੀਂ ਬਣ ਸਕੀ।

ਸਵਾਲ ਇਹ ਹੈ ਕਿ ਕਿਸੇ ਮਹਿਲਾ ਦਾ ਜਿਨਸੀ ਸ਼ੋਸ਼ਣ ਕੀਤੇ ਜਾਣ ਦੀ ਮਿਲੀ ਸਿ਼ਕਾਇਤ ਤੋਂ ਬਾਅਦ ਜਿਸ ਅਧਿਕਾਰੀ ਉੱਤੇ ਅਨੁਸ਼ਾਸਕੀ ਕਾਰਵਾਈ ਕਰਦਿਆਂ ਹੋਇਆਂ ਉਸ ਨੂੰ ਆਪਣੇ ਸਾਰਜੈਂਟ ਦੇ ਅਹੁਦੇ ਤੋਂ ਸਸਪੈਂਡ ਕੀਤਾ ਜਾ ਚੁੱਕਿਆ ਹੋਵੇ ਉਸ ਸ਼ਖ਼ਸ ਨੂੰ ਰੱਖਿਆ ਮੰਤਰੀ ਵੱਲੋਂ ਕਿਵੇਂ ਤੇ ਕਿਉਂ ਅਜਿਹੇ ਇੱਕ ਖਾਸ ਅਹੁਦੇ ਨੂੰ ਕਾਇਮ ਕਰਕੇ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ?

ਜ਼ਿਕਰਯੋਗ ਹੈ ਕਿ ਮੈਕਕਲੋ ਨੂੰ ਮਾਰਚ 2020 ਵਿੱਚ ਸੱਜਣ ਦੀ ਮਦਦ ਲਈ ਹਾਇਰ ਕੀਤਾ ਗਿਆ ਸੀ। ਅਜਿਹਾ ਉਸ ਖਿਲਾਫ ਜਾਰੀ ਬਾਹਰੀ ਜਾਂਚ ਦੇ ਬਾਵਜੂਦ ਕੀਤਾ ਗਿਆ ਤੇ ਇਸ ਜਾਂਚ ਵਿੱਚ ਉਸ ਨੂੰ ਕਾਂਸਟੇਬਲ ਨਿਕੋਲ ਚੈਨ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ 2018 ਵਿੱਚ ਦੋਸ਼ੀ ਵੀ ਪਾਇਆ ਗਿਆ, ਜਿਸ ਨੇ ਜਨਵਰੀ 2019 ਵਿੱਚ ਖੁਦਕੁਸ਼ੀ ਵੀ ਕਰ ਲਈ ਸੀ।

- Advertisement -

Share this Article
Leave a comment