ਭਾਰਤੀ ਮੂਲ ਦੇ ਪ੍ਰੇਮ ਪਰਮੇਸ਼ਵਰਨ ਟਰੰਪ ਦੀ ਸਲਾਹਕਾਰ ਕਮੇਟੀ ਵਿੱਚ ਸ਼ਾਮਲ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਏਸ਼ੀਆਈ-ਅਮਰੀਕੀ ਅਤੇ ਪੈਸੀਫਿਕ ਦੀਪ ਸਲਾਹਕਾਰ ਕਮੇਟੀ ਵਿੱਚ ਭਾਰਤੀ ਮੂਲ ਦੇ ਪ੍ਰੇਮ ਪਰਮੇਸ਼ਵਰਨ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਤੋਂ ਅਮਰੀਕਾ ਪ੍ਰੇਮ ਪਰਮੇਸ਼ਵਰਨ 13 ਮੈਂਬਰੀ ਇਸ ਕਮੇਟੀ ਵਿੱਚ ਇਕਲੌਤੇ ਭਾਰਤੀ ਹਨ। ਨਿਊਯਾਰਕ ਵਿੱਚ ਰਹਿਣ ਵਾਲੇ ਪਰਮੇਸ਼ਵਰਨ ਭਾਰਤੀ ਸਿਨਮਾ ਜਗਤ ਦੀ ਦਿੱਗਜ ਫਿਲਮ ਕੰਪਨੀ ਇਰੋਜ਼ ਇੰਟਰਨੈਸ਼ਨਲ ਦੇ ਉੱਤਰੀ ਅਮਰੀਕਾ ਖੇਤਰ ਦੇ ਪ੍ਰੈਸਿਡੈਂਟ ਤੇ ਗਰੁੱਪ ਚੀਫ ਫਾਈਨੈਂਸ਼ੀਅਲ ਅਫਸਰ ਹਨ।

ਟਰੰਪ ਦੀ ਸਲਾਹਕਾਰ ਕਮੇਟੀ ਦੇ ਨਵੇਂ ਮੈਬਰਾਂ ਨੂੰ ਉਪ ਰਾਸ਼ਟਰਪਤੀ ਮਾਇਕ ਪੈਂਸ ਨੇ 27 ਜਨਵਰੀ ਨੂੰ ਸਹੁੰ ਚੁਕਵਾਈ। ਰਾਸ਼ਟਰਪਤੀ ਦੀ ਸਲਾਹਕਾਰ ਕਮੇਟੀ ਵਿੱਚ ਸ਼ਾਮਲ ਹੋਣ ਦੀ ਖੁਸ਼ੀ ਜ਼ਾਹਰ ਕਰਦੇ ਹੋਏ ਪਰਮੇਸ਼ਵਰਨ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਗੰਭੀਰਤਾ ਨਾਲ ਨਿਭਾਉਣਗੇ ।

ਦੱਸਣਯੋਗ ਹੈ ਕਿ ਅਮਰੀਕੀ ਰਾਸ਼‍ਟਰਪਤੀ ਡੋਨਾਲ‍ਡ ਟਰੰਪ ਇਨ੍ਹੀ ਦਿਨੀਂ ਮਹਾਦੋਸ਼ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਅਮਰੀਕਾ ਦੇ ਇਤਿਹਾਸ ਵਿੱਚ ਇਹ ਤੀਜੀ ਮਹਾਦੋਸ਼ ਦੀ ਸੁਣਵਾਈ ਹੈ। ਡੈਮੋਕਰੇਟਸ ਦੇ ਕੰਟਰੋਲ ਵਾਲੀ ਪ੍ਰਤਿਨਿੱਧੀ ਸਭਾ ਵਿੱਚ ਰਾਸ਼‍ਟਰਪਤੀ ਟਰੰਪ ‘ਤੇ 18 ਦਸੰਬਰ ਨੂੰ ਮਹਾਦੋਸ਼ ਚਲਾਉਣ ਦਾ ਮਤਾ ਪਾਸ ਕੀਤਾ ਸੀ ਜਿਸ ‘ਤੇ ਹਾਲੇ ਸੀਨੇਟ ਵਿੱਚ ਮਤਦਾਨ ਹੋਣਾ ਹੈ। ਹਾਲਾਂਕਿ ਸੀਨੇਟ ਵਿੱਚ ਰਿਪਬਲਿਕਨਸ ਦਾ ਬਹੁਮਤ ਹੈ ਜਿਸਦੇ ਚਲਦੇ ਟਰੰਪ ਦੇ ਪੱਖ ਵਿੱਚ ਫੈਸਲਾ ਆਉਣ ਦੀ ਉਮੀਦ ਹੈ।

Share this Article
Leave a comment