ਨਵੀਂ ਦਿੱਲੀ: ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਦੀ ਸਿਹਤ ਵਿਗੜ ਗਈ ਹੈ। ਉਹ ਪਿਛਲੇ 3 ਦਿਨਾਂ ਤੋਂ ਹਿੰਦੂਜਾ ਹਸਪਤਾਲ ਵਿੱਚ ਦਾਖਲ ਹਨ ਤੇ ਅੱਜ ਉਨ੍ਹਾਂ ਨੂੰ ICU ‘ਚ ਭਰਤੀ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ 3 ਦਿਨ ਪਹਿਲਾਂ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਤੋਂ ਬਾਅਦ ਸਾਇਰਾ ਬਾਨੋ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿੰਦੂਜਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਫਿਲਹਾਲ ਅਭਿਨੇਤਰੀ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ, ਪਰ ਉਨ੍ਹਾਂ ਬੀਪੀ ਨਾਰਮਲ ਨਹੀਂ ਹੋ ਰਿਹਾ ਹੈ। ਆਕਸੀਜਨ ਦਾ ਪੱਧਰ ਘੱਟ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਡਾਕਟਰ ਸਾਰੇ ਲੋੜੀਂਦੇ ਟੈਸਟ ਕਰ ਰਹੇ ਹਨ।
ਦੋ ਮਹੀਨੇ ਪਹਿਲਾਂ 7 ਜੁਲਾਈ ਨੂੰ ਦਿਲੀਪ ਕੁਮਾਰ ਦੀ ਮੌਤ ਹੋਈ ਸੀ। ਸੂਤਰਾਂ ਅਨੁਸਾਰ ਦਿਲੀਪ ਸਾਹਬ ਦੀ ਮੌਤ ਤੋਂ ਬਾਅਦ ਸਾਇਰਾ ਬਾਨੋ ਬਹੁਤ ਉਦਾਸ ਰਹਿੰਦੀ ਹਨ।