ਰਾਖੀ ਸਾਵੰਤ ਨੇ ਆਪਣੇ ਬੁਆਏਫ੍ਰੈਂਡ ਆਦਿਲ ਨੂੰ ਇਸ ਤਰ੍ਹਾਂ ਦਿੱਤੀ ਜਨਮਦਿਨ ਦੀ ਵਧਾਈ

Rajneet Kaur
2 Min Read

‘ਕੰਟਰੋਵਰਸੀ ਕੁਈਨ’ ਦੇ ਨਾਂ ਨਾਲ ਜਾਣੀ ਜਾਂਦੀ ਰਾਖੀ ਸਾਵੰਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਸਾਰਿਆ ਨੇ ਰਾਖੀ ਸਾਵੰਤ ਦੇ ਰਿਲੇਸ਼ਨ ਦੀ ਚਰਚਾ ਵੀ ਕਾਫੀ ਸੁਣੀ ਹੋਵੇਗੀ। ਹੁਣ ਰਾਖੀ ਸਾਵੰਤ ਆਦਿਲ ਦੁਰਾਨੀ ਨੂੰ ਡੇਟ ਕਰ ਰਹੀ ਹੈ ਅਤੇ ਦੋਵੇਂ ਇੰਸਟਾਗ੍ਰਾਮ ‘ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ।

ਰਾਖੀ ਇਸ ਸਮੇਂ ਬਿੱਗ ਬੌਸ ਮਰਾਠੀ ਦੇ ਘਰ ਵਿੱਚ ਹੈ ਅਤੇ ਇਸ ਦੇ ਬਾਵਜੂਦ ਅਦਾਕਾਰਾ ਨੇ ਆਪਣੇ ਬੁਆਏਫ੍ਰੈਂਡ ਨੂੰ ਬਹੁਤ ਹੀ ਰੋਮਾਂਟਿਕ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਾਖੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਅਤੇ ਆਦਿਲ ਦੀ ਇਕ ਖੂਬਸੂਰਤ ਤਸਵੀਰ ਪੋਸਟ ਕਰਕੇ ਕੈਪਸ਼ਨ ‘ਚ ਕਾਫੀ ਕੁਝ ਲਿਖਿਆ ਹੈ। ਰਾਖੀ ਦੁਆਰਾ ਪੋਸਟ ਕੀਤੀ ਗਈ ਫੋਟੋ ਦੁਬਈ ਦੀ ਹੈ ਅਤੇ ਬੈਕਗ੍ਰਾਊਂਡ ‘ਚ ਬੁਰਜ ਖਲੀਫਾ ਦਿਖਾਈ ਦੇ ਰਿਹਾ ਹੈ।

ਰਾਖੀ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ- ‘ਮੇਰੀ ਹਰ ਚੀਜ਼ ਨੂੰ ਜਨਮਦਿਨ ਮੁਬਾਰਕ। ਹਰ ਕਦਮ ‘ਤੇ ਮੇਰਾ ਸਾਥ ਦੇਣ ਅਤੇ ਮੇਰੇ ਨਾਲ ਰਹਿਣ ਲਈ ਧੰਨਵਾਦ। ਮੈਂ ਰੱਬ ਦਾ ਜਿੰਨਾ ਮਰਜ਼ੀ ਸ਼ੁਕਰਾਨਾ ਕਰਾਂ, ਇਹ ਘੱਟ ਹੋਵੇਗਾ ਕਿ ਉਸ ਨੇ ਮੈਨੂੰ ਤੁਹਾਡੇ ਨਾਲ ਮਿਲਾਇਆ। ਮੇਰੇ ਕੋਲ ਸ਼ਬਦ ਨਹੀਂ ਹਨ ਜੋ ਤੁਹਾਨੂੰ ਦੱਸਣ ਲਈ ਕਿ ਮੈਂ ਤੁਹਾਡੇ ਬਾਰੇ ਕੀ ਸੋਚਦੀ ਹਾਂ, ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ ਹਾਂ। ਮੈਨੂੰ ਉਮੀਦ ਹੈ ਕਿ ਤੁਹਾਡਾ ਸਾਲ ਵਧੀਆ ਰਹੇ। ਹਾਲਾਂਕਿ ਮੈਂ ਬਿੱਗ ਬੌਸ ਦੇ ਘਰ ਵਿੱਚ ਹਾਂ ਪਰ ਫਿਰ ਵੀ, ਇਹ ਮੇਰੀ ਤੁਹਾਨੂੰ ਜਨਮਦਿਨ ਦੀ ਸ਼ੁਭਕਾਮਨਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 


 

Share this Article
Leave a comment