ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪੁਲਿਸ ਨੂੰ ਗੈਂਗਵਾਰ ਦਾ ਖਦਸ਼ਾ

TeamGlobalPunjab
2 Min Read

ਪ੍ਰਿੰਸ ਜੌਰਜ: ਕੈਨੇਡਾ ਦੇ ਪ੍ਰਿੰਸ ਜੌਰਜ ਸ਼ਹਿਰ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ ਲੋਅਰ ਮੇਨਲੈਂਡ ਦੇ ਸਾਹਿਬ ਸਿੰਘ ਜੋਹਲ ਵਜੋਂ ਕੀਤੀ ਗਈ ਹੈ ਅਤੇ ਰਾਇਲ ਕੈਨੇਡੀਅਲ ਮਾਊਂਟਿਡ ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਗੈਂਗਵਾਰ ਦਾ ਨਤੀਜਾ ਹੋ ਸਕਦਾ ਹੈ। ਪੁਲਿਸ ਕੋਲ ਸਾਹਿਬ ਸਿੰਘ ਜੌਹਲ ਦਾ ਰਿਕਾਰਡ ਵੀ ਮੌਜੂਦ ਹੈ, ਜਿਸ ਤੋਂ ਸਾਫ ਹੁੰਦਾ ਹੈ ਕਿ ਉਹ ਗਿਰੋਹਾਂ ਨਾਲ ਸਰਗਰਮੀਆਂ ‘ਚ ਸ਼ਾਮਲ ਰਿਹਾ ਹੈ।

ਜਾਣਕਾਰੀ ਮੁਤਾਬਕ 27 ਮਾਰਚ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜੌਰਜ ਸ਼ਹਿਰ ਦੀ ਸਪਰੂਸ ਸਟ੍ਰੀਟ ਦੇ 1800 ਬਲਾਕ ‘ਚ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਮੌਕੇ ‘ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਸਾਹਿਬ ਸਿੰਘ ਜੌਹਲ ਗੰਭੀਰ ਜ਼ਖ਼ਮੀ ਹਾਲਤ ‘ਚ ਮਿਲਿਆ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾਲ ਝਲਦਿਆਂ ਉਹ ਦਮ ਤੋੜ ਗਿਆ।

ਕਾਰਪੋਰਲ ਜੈਨੀਫ਼ਰ ਕੂਪਰ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਜਾਂਚ ‘ਚ ਯੂਨੀਫ਼ੋਰਮ ਗੈਂਗ ਇਨਫ਼ੋਰਸਮੈਂਟ ਟੀਮ ਦੀ ਸਹਾਇਤਾ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਸੁਚੇਤ ਰਹਿਣ ਤੇ ਆਪਣੇ ਆਸ-ਪਾਸ ਸ਼ੱਕੀ ਸਰਗਰਮੀਆਂ ਨਜ਼ਰ ਆਉਣ ‘ਤੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ।

ਜੌਹਲ ਤੇ ਉਸ ਦੇ ਸਾਥੀ ਲੋਅਰ ਕਾਲਜ ਹਾਈਟਸ ਇਲਾਕੇ ‘ਚ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ ‘ਚ ਪ੍ਰਿੰਸ ਜੌਰਜ ਦੇ ਪੋਰਟਰ ਐਵੇਨਿਊ ਦੇ 1300 ਬਲਾਕ ‘ਚ 38 ਸਾਲ ਦੇ ਡੇਰੇਕ ਮਿਸ਼ੇਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਹ ਵੀ ਗਿਰੋਹਾਂ ਨਾਲ ਸਬੰਧਤ ਸਰਗਰਮੀਆਂ ‘ਚ ਸ਼ਾਮਲ ਰਿਹਾ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment