ਜਿੰਨੇ ਵੀ ਮਸ਼ਹੂਰ ਅਦਾਕਾਰ, ਕਲਾਕਾਰ ਹੁੰਦੇ ਹਨ ਉੰਨੇ ਹੀ ਉਨ੍ਹਾਂ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਵਧੇਰੇ ਹੁੰਦੀ ਹੈ ਤੇ ਇਨ੍ਹਾਂ ਨੂੰ ਪਸੰਦ ਕਰਨ ਵਾਲੇ ਉਨ੍ਹਾਂ ਜਿਹਾ ਪਹਿਰਾਵਾ ਅਤੇ ਚਿਹਰਾ ਵੀ ਰੱਖਣ ਦੇ ਸ਼ੌਕੀਨ ਹੁੰਦੇ ਹਨ।
ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਇਰਾਨ ਵਿੱਚ ਜਿੱਥੇ ਹਾਲੀਵੁੱਡ ਅਦਾਕਾਰਾ ਐਂਜਲਿਨਾ ਜੋਲੀ ਦੀ ਤਰ੍ਹਾਂ ਦਿਖਾਈ ਦੇਣ ਦੇ ਚੱਕਰ ਵਿੱਚ ਇੱਕ ਇੰਸਟਾਗ੍ਰਾਮ ਸਟਾਰ ਸਹਰ ਤਾਬਰ ਨਾਮ ਦੀ ਔਰਤ ਨੇ ਆਪਣੇ ਚਿਹਰੇ ਦੀ 50 ਵਾਰ ਪਲਾਸਟਿਕ ਸਰਜਰੀ ਕਰਵਾ ਦਿੱਤੀ। ਜਾਣਕਾਰੀ ਮੁਤਾਬਿਕ ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਔਰਤ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਿਕ ਐਜਲਿਨਾ ਜੋਲੀ ਵਾਂਗ ਦਿਖਾਈ ਦੇਣ ਲਈ ਤਾਬਰ ਨੇ ਆਪਣੇ ਚਿਹਰੇ ਦੀਆਂ ਸਰਜਰੀਆਂ ਕਰਵਾ ਕਰਵਾ ਕੇ ਉਸ ਨੂੰ ਬਿਲਕੁਲ ਬਰਬਾਦ ਕਰ ਲਿਆ ਹੈ।
ਇਸ ਦੀਆਂ ਕਈ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਕੀਤੀਆਂ ਹਨ ਜਿਨ੍ਹਾਂ ਵਿੱਚ ਉਹ ਕਾਫੀ ਡਰਾਵਨੀ ਦਿਖਾਈ ਦੇ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਤਾਬਰ ‘ਤੇ ਦੰਗਾ ਭੜਕਾਉਣ, ਨੌਜਵਾਨਾਂ ਤੋਂ ਗਲਤ ਢੰਗ ਨਾਲ ਪੈਸੇ ਲੈਣ ਦੇ ਇਲਜ਼ਾਮ ਲੱਗੇ ਹਨ।