ਛਤਰਸਾਲ ਕਤਲ ਮਾਮਲੇ ‘ਚ ਚਾਰਜਸ਼ੀਟ ਦਾਖਲ, ਭਲਵਾਨ ਸੁਸ਼ੀਲ ਕੁਮਾਰ ਨੂੰ ਬਣਾਇਆ ਮੁੱਖ ਮੁਲਜ਼ਮ

TeamGlobalPunjab
1 Min Read

ਨਵੀਂ ਦਿੱਲੀ : ਛਤਰਸਾਲ ਸਟੇਡੀਅਮ ’ਚ ਹਿੰਸਾ ਦੌਰਾਨ 23 ਸਾਲਾ ਜੂਨੀਅਰ ਨੈਸ਼ਨਲ ਚੈਂਪੀਅਨ ਭਲਵਾਨ ਸਾਗਰ ਧਨਖੜ ਦੇ ਕਤਲ ਮਾਮਲੇ ’ਚ ਓਲੰਪਿਕ ਤਗ਼ਮਾ ਜੇਤੂ ਭਲਵਾਨ ਸੁਸ਼ੀਲ ਕੁਮਾਰ ਅਤੇ 19 ਹੋਰਨਾਂ ਖ਼ਿਲਾਫ਼ ਦਿੱਲੀ ਪੁਲੀਸ ਨੇ 170 ਪੰਨਿਆਂ ਦਾ ਦੋਸ਼ ਪੱਤਰ ਦਾਖਲ ਕੀਤਾ ਹੈ।

ਮੁੱਖ ਮੈਟਰੋਪੌਲੀਟਨ ਮੈਜਿਸਟਰੇਟੇ ਸਤਵੀਰ ਸਿੰਘ ਲਾਂਬਾ ਦੀ ਅਦਾਲਤ ’ਚ ਪੇਸ਼ ਇਸ ਦੋਸ਼ ਪੱਤਰ ਵਿੱਚ ਸੁਸ਼ੀਲ ਕੁਮਾਰ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ। ਇਹ ਕੇਸ ’ਚ ਹੁਣ ਤੱਕ 15 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਪੰਜ ਹੋਰ ਫਰਾਰ ਹਨ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਛਤਰਸਾਲ ਸਟੇਡਿਅਮ ਵਿੱਚ 4 ਮਈ ਦੀ ਰਾਤ ਦਿੱਲੀ ਦੇ ਮਾਡਲ ਟਾਊਨ ਥਾਣੇ ਦੇ ਇਲਾਕੇ ਵਿੱਚ ਪਹਿਲਵਾਨ ਸੁਸ਼ੀਲ ਅਤੇ ਉਸ ਦੇ ਸਾਥੀਆਂ ਨੇ ਇੱਕ ਫਲੈਟ ਤੋਂ ਸਾਗਰ ਰਾਣਾ ਅਤੇ ਉਸਦੇ ਦੋਸਤਾਂ ਸੋਨੂ ਮਹਾਲ ਅਤੇ ਅਮਿਤ ਕੁਮਾਰ ਦਾ ਅਗਵਾਹ ਕਰ ਲਿਆ ਸੀ ਅਤੇ ਫਿਰ ਛਤਰਸਾਲ ਸਟੇਡਿਅਮ ਵਿੱਚ ਲਿਜਾ ਕੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਇਸ ਵਿੱਚ ਸਾਗਰ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।

Share this Article
Leave a comment