ਸਾਗਾ ਸਟੂਡੀਓ ਤੇ ਸ਼ਾਲੀਮਾਰ ਪ੍ਰੋਡਕਸ਼ਨਜ਼ Kableone Original ਲਈ ਲੈ ਕੇ ਆ ਰਿਹਾ ਵੈਬ ਫ਼ਿਲਮ ‘ਕਾਂਸਟੇਬਲ ਹਰਜੀਤ ਕੌਰ’

Global Team
3 Min Read

ਸਾਗਾ ਸਟੂਡੀਓਜ਼ ਅਤੇ ਸ਼ਾਲੀਮਾਰ ਪ੍ਰੋਡਕਸ਼ਨਜ਼ ਨੇ ਕੇਬਲਵਨ ਔਰਿਜਨਲ ਲਈ “ਕਾਂਸਟੇਬਲ ਹਰਜੀਤ ਕੌਰ” ਦੇ ਨਿਰਮਾਣ ਲਈ ਸਾਂਝ ਪਾਈ ਹੈ। ਅਗਲਾ ਯੁੱਗ ਪੰਜਾਬੀ ਸੰਗੀਤ, ਫ਼ਿਲਮਾਂ ਅਤੇ ਵੈਬ ਸੀਰੀਜ਼ ਦਾ ਹੋਵੇਗਾ। ਕੇਬਲਵਨ ਜਲਦ ਹੀ ਲਾਂਚ ਹੋ ਰਿਹਾ ਹੈ। ਪੰਜਾਬੀ ਹਰ ਜਗ੍ਹਾ ਟ੍ਰੇਂਡ ਕਰ ਰਹੀ ਹੈ। ਪੰਜਾਬੀ ਆ ਗਏ ਓਏ!!

ਪੰਜਾਬ ਦੇ ਸਭ ਤੋਂ ਵੱਡੇ ਸਟੂਡੀਓ ਸਾਗਾ ਸਟੂਡੀਓਜ਼ ਨੇ ਹਾਲ ਹੀ ਵਿੱਚ ਬਾਜ਼ਾਰ ਵਿੱਚ ਨਵੇਂ OTT, ਕੇਬਲਵਨ ਨਾਲ ਸਾਂਝ ਪਾਉਣ ਦੀ ਘੋਸ਼ਣਾ ਕੀਤੀ ਹੈ, ਜਿੱਥੇ ਉਹ ਆਪਣੀਆਂ ਬਿਹਤਰੀਨ ਫ਼ਿਲਮਾਂ ਸਟ੍ਰੀਮ ਕਰੇਗਾ। ਇਸਦੇ ਨਾਲ ਨਾਲ, ਕਈ ਫ਼ਿਲਮ ਪ੍ਰੋਡਕਸ਼ਨ ਸਟੂਡੀਓਜ਼ ਨੇ ਪੰਜਾਬ ਦੀਆਂ ਸ਼ਾਨਦਾਰ ਕਹਾਣੀਆਂ ਦੇ ਨਿਰਮਾਣ ਲਈ ਕੇਬਲਵਨ ਨਾਲ ਸਾਂਝ ਪਾਈ ਹੈ, ਜੋ ਸਟ੍ਰੀਮਿੰਗ ਲਈ ਤਿਆਰ ਹਨ।

ਇਹੋ ਜਿਹੀ ਹੀ ਇੱਕ ਸੁੰਦਰ ਕਹਾਣੀ, ਜਿਸ ਦਾ ਨਾਮ ਹੈ “ਕਾਂਸਟੇਬਲ ਹਰਜੀਤ ਕੌਰ,” ਫਲੋਰ ‘ਤੇ ਜਾ ਚੁੱਕੀ ਹੈ, ਜਿਸ ਦਾ ਨਿਰਮਾਣ ਸਾਗਾ ਸਟੂਡੀਓਜ਼ ਅਤੇ ਮੁੰਬਈ ਦੀ ਇਕ ਪ੍ਰਸਿੱਧ ਪ੍ਰੋਡਕਸ਼ਨ ਕੰਪਨੀ ਸ਼ਾਲੀਮਾਰ ਪ੍ਰੋਡਕਸ਼ਨਜ਼ ਲਿਮਿਟੇਡ ਮਿਲਕੇ ਕਰ ਰਹੀਆਂ ਹਨ। ਸ਼ਾਲੀਮਾਰ ਪ੍ਰੋਡਕਸ਼ਨਜ਼ ਲਿਮਿਟੇਡ ਸਿਰਫ਼ ਇੱਕ ਫਿਲਮ ਪ੍ਰੋਡਕਸ਼ਨ ਸਟੂਡੀਓ ਨਹੀਂ ਹੈ, ਬਲਕਿ ਇਨ੍ਹਾਂ ਕੋਲ ਤ੍ਰਿਸ਼ਾ ਸਟੂਡੀਓਜ਼ ਨਾਮ ਦੀ ਇੱਕ ਹੋਰ ਕੰਪਨੀ ਵੀ ਹੈ, ਜੋ ਅਧੁਨਿਕ ਤਕਨਾਲੋਜੀ ਨਾਲ ਭਰਪੂਰ ਪੋਸਟ ਪ੍ਰੋਡਕਸ਼ਨ ਸਟੂਡੀਓ ਹੈ।

ਵੈਬ ਫ਼ਿਲਮ “ਕਾਂਸਟੇਬਲ ਹਰਜੀਤ ਕੌਰ” ਦਾ ਪੋਸਟਰ ਅੱਜ ਰਿਲੀਜ਼ ਹੋਇਆ ਹੈ, ਅਤੇ ਇਹ ਬਹੁਤ ਆਕਰਸ਼ਕ ਦਿਖਦਾ ਹੈ।

- Advertisement -

ਇਸ ਸਾਂਝ ਦੇ ਬਾਰੇ ਗੱਲ ਕਰਦੇ ਹੋਏ, ਫ਼ਿਲਮ ਦੀ ਐਸੋਸੀਏਟ ਪ੍ਰੋਡਿਊਸਰ, ਮਿਸ ਕਿਰਨ ਸ਼ੇਰਗਿਲ ਨੇ ਦੱਸਿਆ, “ਕਾਂਸਟੇਬਲ ਹਰਜੀਤ ਕੌਰ ਇੱਕ ਮਹਿਲਾ ਕੇਂਦਰਿਤ ਫ਼ਿਲਮ ਹੈ। ਜਦ ਮੈਂ ਪਹਿਲੀ ਵਾਰ ਕਹਾਣੀ ਸੁਣੀ, ਤਾਂ ਮੈਨੂੰ ਲੱਗਿਆ ਕਿ ਇਹ ਬਣਾਈ ਜਾਣੀ ਚਾਹੀਦੀ ਹੈ। ਇਹ ਕੋਈ ਸਧਾਰਨ ਕਹਾਣੀ ਨਹੀਂ ਹੈ, ਬਲਕਿ ਬਹੁਤ ਕੁਝ ਨਵਾਂ ਅਤੇ ਤਾਜ਼ਾ ਹੈ ਜਿਸਨੂੰ ਦਰਸ਼ਕ ਪਸੰਦ ਕਰਨਗੇ। ਕਾਸਟ ਨਵੀਂ ਹੈ ਅਤੇ ਸਾਰੇ ਕਲਾਕਾਰ ਆਪਣੇ ਕੰਮ ਵਿੱਚ ਮਾਹਰ ਹਨ। ਮੈਨੂੰ ਇਸ ਪ੍ਰੋਜੈਕਟ ਦਾ ਹਿੱਸਾ ਬਣਨ ‘ਤੇ ਮਾਣ ਹੈ।”

ਸਿਮਰਨਜੀਤ ਸਿੰਘ, ਸੀਈਓ, ਕੇਬਲਵਨ, ਨੇ ਆਪਣੀ ਖੁਸ਼ੀ ਜਤਾਉਂਦੇ ਹੋਏ ਕਿਹਾ, “ਮੈਨੂੰ ਖੁਸ਼ੀ ਹੈ ਕਿ ਸਾਨੂੰ ਹਰ ਪਾਸੇ ਤੋਂ ਪਾਜ਼ੀਟਿਵ ਰਿਸਪਾਂਸ ਮਿਲ ਰਿਹਾ ਹੈ, ਅਤੇ ਸਟੂਡੀਓਜ਼ ਨੂੰ ਸਾਡੇ ਵਿਜ਼ਨ ‘ਤੇ ਭਰੋਸਾ ਹੈ। ਪਲੇਟਫਾਰਮ ਦੇ ਲਾਂਚ ਤੋਂ ਪਹਿਲਾਂ, ਸਾਨੂੰ ਕੁਝ ਪ੍ਰਸਿੱਧ ਪ੍ਰੋਡਕਸ਼ਨ ਸਟੂਡੀਓਜ਼ ਨਾਲ ਸਾਂਝ ਪਾਉਣ ਦਾ ਮੌਕਾ ਮਿਲਿਆ ਹੈ। ਮੈਨੂੰ ਯਕੀਨ ਹੈ ਕਿ ਜਿਸ ਦ੍ਰਿਸ਼ਟੀਕੋਣ ਨਾਲ ਅਸੀਂ ਇਸ ਪਲੇਟਫਾਰਮ ਦਾ ਨਿਰਮਾਣ ਕੀਤਾ ਹੈ, ਪੰਜਾਬ ਅਤੇ ਪੰਜਾਬ ਦੀਆਂ ਕਹਾਣੀਆਂ ਅਗਲੀ ਵੱਡੀ ਚੀਜ਼ ਹੋਣਗੀਆਂ।”

ਫ਼ਿਲਮ ਦਾ ਨਿਰਦੇਸ਼ਨ ਸਿਮਰਨਜੀਤ ਹੁੰਦਲ ਕਰ ਰਹੇ ਹਨ। ਇਸ ਫ਼ਿਲਮ ਦੀ ਕਾਸਟ ਵਿੱਚ ਉਦਯੋਗ ਦੇ ਪ੍ਰਸਿੱਧ ਅਭਿਨੇਤਾ ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਨਾਮ ਸੋਨੀਆ ਮਾਨ (ਮੁੱਖ ਭੂਮਿਕਾ ਵਿੱਚ), ਅਭਯਜੀਤ ਅਤਰੀ, ਜਸਵੰਤ ਸਿੰਘ ਰਾਠੌਰ, ਕੰਵਲਜੀਤ ਸਿੰਘ, ਅਤੇ ਹੋਰ ਕਈ ਮਹੱਤਵਪੂਰਨ ਭੂਮਿਕਾਵਾਂ ਵਿੱਚ ਸ਼ਾਮਿਲ ਹਨ।

ਪਲੇਟਫਾਰਮ ਦਾ ਔਫਿਸ਼ਲ ਲਾਂਚ ਬਸ ਕੁਝ ਹੀ ਦੂਰ ਹੈ ਅਤੇ ਅਸੀਂ ਪੰਜਾਬ ਦੀਆਂ ਕਹਾਣੀਆਂ ਦੇਖਣ ਲਈ ਬੇਸਬਰੀ ਨਾਲ ਉਡੀਕ ਰਹੇ ਹਾਂ।

Share this Article
Leave a comment