ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮੀ ਨੇ ਉਹਨਾਂ ਨੂੰ ਉੱਤਰ ਪ੍ਰਦੇਸ਼ ਵੱਲ ਰਵਾਨਗੀ ਲਈ ਮਜਬੂਰ ਕੀਤਾ ਹੈ ਤੇ ਇਹ ਵੀ ਕਿਹਾ ਕਿ ਅਹਿਮ ਸੀਜ਼ਨ ਵੇਲੇ ਬਿਜਲੀ ਸਪਲਾਈ ਨਾ ਹੋਣ ਤੇ ਮਹਿੰਗੀ ਬਿਜਲੀ ਕਾਰਨ ਵੀ ਉਹ ਖੂੰਜੇ ਲੱਗ ਰਹੇ ਹਨ।
ਮੰਗਲਵਾਰ ਨੂੰ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਉਦਯੋਗ ਤੇ ਵਪਾਰ ਵਿੰਗ ਦੇ ਪ੍ਰਧਾਨ ਐਨ ਕੇ ਸ਼ਰਮਾ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਲਈ ਯੋਜਨਾਬੰਦੀ ਤੇ ਫਿਰ ਬਣੇ ਪੰਜਾਬ ਦੇ ਬਿਜਲੀ ਸੰਕਟ ਨੁੰ ਸਾਰੇ ਮੁਲਕ ਨੇ ਵੇਖਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਇਸ ਮੁਸ਼ਕਿਲ ਵਿਚੋਂ ਮੌਕਾ ਵੇਖਦਿਆਂ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥੁ ਇਸ ਮੌਕੇ ਨੁੰ ਹੱਥੋਂ ਨਾ ਜਾਣ ਦੇਣ ਲਈ ਪੰਜਾਬ ਦੇ ਉਦਯੋਗਪਤੀਆਂ ਦੇ ਵਫਦ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ ਤੇ ਇਸ ਮਟਿੰਗ ਵਿਚ ਉਹਨਾਂ ਨੂੰ ਨਾ ਸਿਰਫ 24 ਘੰਟੇ ਲਗਾਤਾਰ 7 ਦਿਨ ਬਿਜਲੀ ਦੀ ਪੇਸ਼ਕਸ਼ ਕੀਤੀ ਬਲਕਿ ‘ਸ਼ਾਂਤੀਪੂਰਨ ਮਾਹੌਲ’ ਦਾ ਵੀ ਭਰੋਸਾ ਦੁਆਇਆ। ਉਹਨਾਂ ਕਿਹਾ ਕਿ ਇਹ ਪੇਸ਼ਕਸ਼ ਹੀ ਉਦਯੋਗਾਂ ਦੇ ਮਾਮਲੇ ਵਚ ਪੰਜਾਬ ਦੇ ਹਾਲਾਤਾਂ ਬਾਰੇ ਮੂੰਹੋਂ ਬੋਲ ਰਹੀ ਹੈ।
ਪੰਜਾਬ ਦੀ ਅਸਫਲ ਕਾਂਗਰਸ ਸਰਕਾਰ ਉਦਯੋਗਪਤੀ ਨੂੰ ਸਸਤੇ ਭਾਅ 'ਤੇ ਬਿਜਲੀ ਸਪਲਾਈ ਕਰਨ ਦੇ ਯੋਗ ਨਹੀਂ ਹੈ। ਜਿਸ ਕਾਰਨ ਪੰਜਾਬ ਦੇ ਉਦਯੋਗਪਤੀ ਆਪਣੀ ਓਦਯੋਗ ਨੂੰ ਉੱਤਰ ਪ੍ਰਦੇਸ਼ ਵੱਲ ਲਿਜਾਣ ਬਾਰੇ ਸੋਚ ਰਹੇ ਹਨ, ਜਿਸ ਨਾਲ ਪੰਜਾਬ ਵਿੱਚ ਬੇਰੁਜ਼ਗਾਰੀ ਆਵੇਗੀ ਅਤੇ ਆਰਥਿਕ ਸਥਿਤੀ ਲਈ ਚਿੰਤਾ ਦਾ ਵਿਸ਼ਾ ਹੈ।#ShiromaniAkaliDal pic.twitter.com/yiqFV9Dnip
— N K Sharma (@nksharma112) July 13, 2021
ਅਕਾਲੀ ਆਗੂ ਨੇ ਕਿਹਾ ਕਿ ਜਿਥੇ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ ਸੀ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਇਹ ਰੁਤਬਾ ਬਹਾਲ ਰੱਖਣ ਵਿਚ ਨਾਕਾਮ ਰਹੀ ਜਿਸ ਕਾਰਨ ਉਦਯੋਗਪਤੀਆਂ ਦੇ ਨਾਲ ਨਾਲ ਕਿਸਾਨਾਂ ਵਾਸਤੇ ਵੀ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋਈਆਂ। ਉਹਨਾਂ ਕਿਹਾ ਕਿ ਪਿਛਲੇ ਪੰਦਰਾਂ ਵਿਚ ਇੰਡਸਟਰੀ ਲਈ ਜਬਰੀ ਕੱਟ ਤੇ ਬੰਦੀਆਂ ਹੈਰਾਨੀਜਨਕ ਹਨ ਜਿਸ ਕਾਰਨ ਉਦਯੋਗਪਤੀ ਬਦਲਵੀਂਆਂ ਥਾਵਾਂ ਤਲਾਸ਼ਣ ਲੱਗੇ ਜਿਥੇ ਬਿਜਲੀ ਦੀਆਂ ਪਾਬੰਦੀਆਂ ਉਹਨਾਂ ਲਈ ਮੁਸ਼ਕਿਲ ਨਾ ਬਣਨ।
ਉਹਨਾਂ ਕਿਹਾ ਕਿ ਜਬਰੀ ਕੱਟ ਤੇ ਬੰਦੀਆਂ ਤੋਂ ਇਲਾਵਾ ਬਿਜਲੀ ਦਰਾਂ 11 ਰੁਪਏ ਪ੍ਰਤੀ ਯੂਨਿਟ ਤੇ ਹੋਰ ਮਹਿੰਗੀਆਂ ਹੋਣ ਕਾਰਨ ਪੰਜਾਬ ਦੇ ਉਦਯੋਗਪਤੀ ਕੁਚਲੇ ਗਏ ਹਨ ਤੇ ਸਹੂਲਤਾਂ ਦੀ ਘਾਟ ਕਾਰਨ ਆਪਣੇ ਵਪਾਰ ਵਿਚ ਮੁਕਾਬਲਾ ਕਰਨ ਦੇ ਸਮਰਥ ਨਹੀਂ ਰਹੇ। ਉਹਨਾਂ ਕਿਹਾ ਕਿ ਇਸ ਨਾਲੋਂ ਵੀ ਵੱਡੀ ਮੁਸ਼ਕਿਲ ਅਮਨ ਕਾਨੂੰਨ ਦੀ ਵਿਵਸਥਾ ਬਣੀ ਹੋਈ ਹੈ ਕਿਉਂਕਿ ਆਏ ਦਿਨ ਮਜ਼ਬੂਰਾਂ ਦੇ ਕਤਲ ਹੋ ਰਹੇ ਹਨ ਜਿਸ ਕਾਰਨ ਉਦਯੋਗਪਤੀਆਂ ਵਿਚ ਦਹਿਸ਼ਤ, ਡਰ ਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਹ ਵੀ ਸ਼ਰਮਨਾਕ ਗੱਲ ਹੈ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੁਬੇ ਵਿਚ ਪੂੰਜੀਨਿਵੇਸ਼ ਆਕਸ਼ਤ ਕਰਨ ਵਾਸਤੇ ਬਣਾਇਆ ਇਨਵੈਸਟ ਪੰਜਾਬ ਵਿਭਾਗ ਨਕਾਰਾ ਕਰ ਦਿੱਤਾ ਗਿਆ ਹੈ ਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਦਾ ਵੀ ਇਹੋ ਹਾਲ ਕਾਂਗਰਸ ਸਰਕਾਰ ਨੇ ਕੀਤਾ ਹੈ।
ਉਹਨਾਂ ਕਿਹਾ ਕਿ ਹੁਣ ਤਾਂ ਲੋਕ 2022 ਦੀਆਂ ਵਿਧਾਨ ਸਭਾ ਚੋਣਾਂ ਵੱਲ ਵੇਖ ਰਹੇ ਹਨ ਤਾਂ ਜੋ ਉਹ ਸੁਖਬੀਰ ਸਿੰਘ ਬਾਦਲ ਵਰਗੇ ਆਗੂ ਨੁੰ ਮੁੜ ਚੁਣ ਸਕਣ ਜਿਸਨੇ ਪੰਜਾਬ ਵਿਚ ਬਦਲਾਅ ਦੀ ਲਹਿਰ ਦੀ ਅਗਵਾਈ ਕੀਤੀ ਤੇ ਵਿਸ਼ਵ ਪੱਧਰੀ ਸੜਕੀ ਨੈਟਵਰਕ ਤੇ ਕੌਮਾਂਤਰੀ ਸਮੇਤ ਹਵਾਈ ਅੱਡੇ ਸਥਾਪਿਤ ਕੀਤੇ ਤਾਂ ਜੋ ਵਪਾਰ ਤੇ ਉਦਯੋਗ ਨੂੰ ਸਹੂਲਤ ਮਿਲ ਸਕੇ। ਉਹਨਾਂ ਕਿਹਾ ਕਿ ਇਹ ਸਿਰਫ ਅਕਾਲੀ ਦਲ ਦੇ ਪ੍ਰਧਾਨ ਹਨ ਜੋ ਸੂਬੇ ਦੀ ਗੁਆਚੀ ਸਾਖ ਬਹਾਲ ਕਰਨ ਲਈ ਲਹਿਰ ਦੀ ਅਗਵਾਈ ਕਰ ਸਕਦੇ ਹਨ।