ਅਕਾਲੀ ਦਲ ਮੁਹਾਲੀ ਨੂੰ ਟ੍ਰਾਇਸਿਟੀ ‘ਚ ਸਭ ਤੋਂ ਤਰੱਕੀ ਵਾਲਾ ਇਲਾਕਾ ਬਣਾਉਣ ਲਈ ਖਰਚੇ ਸਨ 3 ਹਜ਼ਾਰ ਕੋਰੜ ਰੁਪਏ

TeamGlobalPunjab
3 Min Read

ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ 3 ਹਜ਼ਾਰ ਕਰੋੜ ਰੁਪਏ ਵਿਕਾਸ ਕਾਰਜਾਂ ’ਤੇ ਖਰਚ ਕਰ ਕੇ ਮੁਹਾਲੀ ਨੂੰ ਟ੍ਰਾਇ ਸਿਟੀ ਵਿਚੋਂ ਸਭ ਤੋਂ ਵੱਧ ਤਰੱਕੀ ਵਾਲਾ ੲਲਾਕਾ ਬਣਾਇਆ ਪਰ ਪਿਛਲੇ ਚਾਰ ਸਾਲਾਂ ਦੌਰਾਨ ਕਾਂਗਰਸ ਦੇ ਕੁਸ਼ਾਸਨ ਦੌਰਾਨਸ਼ਹਿਰ ਵਿਚ ਵਿਕਾਸ ਤੇ ਨਿਵੇਸ਼ ਦਾ ਭੋਗ ਪੈ ਗਿਆ। ਇਥੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਚਰਨਜੀਤ ਸਿੰਘ ਬਰਾੜ ਦੇ ਨਾਲ ਸੋਹਣਾ ਵਿਖੇ ਵੱਡੇ ਇਕੱਠ ਤੇ ਫਿਰ ਮੁਹਾਲੀ ਦੇ ਹੋਰ ਵਾਰਡਾਂ ਵਿਚ ਇਕੱਠਾਂ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਥੇ ਅਕਾਲੀ ਦਲ ਦੀ ਸਰਕਾਰ ਵੇਲੇ ਕੌਮਾਂਤਰੀ ਹਵਾਈ ਅੱਡਾ ਤੇ ਚਾਰ ਮਾਰਗੀ ਸੜਕਾਂ ਦਾ ਜਾਲ ਵਿਛਾਇਆ ਗਿਆ, ਇੰਟਰਨੈਸ਼ਨਲ ਸਕੂਲ ਆਫ ਬਿਜ਼ਨਸ ਤੇ ਇਨਫੋਸਿਸ਼ ਕੰਪਨੀ ਲਿਆਂਦੀ ਗਈ, ਉਥੇ ਹੀ ਕਾਂਗਰਸ ਦੇ ਰਾਜ ਦੌਰਾਨ ਵਿਆਪਕ ਭ੍ਰਿਸ਼ਟਾਚਾਰ ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਆਪਣੇ ਨਿੱਜੀ ਮੁਨਾਫੇ ਵਾਸਤੇ ਸ਼ਾਮਲਾਟਾਂ ’ਤੇ ਕਬਜ਼ੇ ਕੀਤੇ ਗਏ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਹੁਣ ਸ਼ਹਿਰ ਵਿਚ ਹੋਰ ਨਿਵੇਸ਼ ਨਹੀਂ ਹੋ ਰਿਹਾ ਤੇ ਇਸ ਕਰ ਕੇ ਪੰਜਾਬ ਵਿਚ ਪ੍ਰਤੀ ਵਿਅਕਤੀ ਆਮਦਨ ਹੁਣ ਕੌਮੀ ਔਸਤ ਨਾਲੋਂ ਵੀ ਘੱਟ ਗਈ।
ਬਾਦਲ ਨੇ ਕਿਹਾ ਕਿ ਤਾਜ਼ਾ ਅੰਕੜਿਆਂ ਨੇ ਇਹ ਵੀ ਦੱਸਿਆ ਹੈ ਕਿ ਸੂਬੇ ਵਿਚ ਪ੍ਰਤੀ ਵਿਅਕਤੀ ਖਰਚ ਵੀ ਦੇਸ਼ ਵਿਚ ਸਭ ਨਾਲੋਂ ਘੱਟ ਹੈ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਇਯਦੇ ਚੋਟੀ ਦੇ ਆਗੂ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਨੇ ਸੜਕਾਂ ’ਤੇ ਪੈੱਚ ਲਗਾਏ ਹਨ। ਉਹਨਾਂ ਕਿਹਾÇ ਕ ਇਸ ਵਾਰ ਤਾਂ ਪੈਚ ਵੀ ਨਹੀਂ ਲੱਗੇ ਤੇ ਬਾਕੀ ਤਾਂ ਕਹਿਣਾ ਹੀ ਕੀ ਹੈ। ਉਹਨਾਂ ਕਿਹਾ ਕਿ ਅੰਕੜੇ ਇਹ ਵੀ ਦੱਸਦੇ ਸਨ ਕਿ ਸਮਾਜਿ ਖੇਤਰ ’ਤੇ ਵੀ ਸੂਬੇ ਦਾ ਖਰਚ ਬਹੁਤ ਜ਼ਿਆਦਾ ਘੱਟ ਗਿਆ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਸਰਕਾਰ ਨੇ ਗਰੀਬਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਵਾਸਤੇ ਕੁਝ ਨਹੀਂ ਕੀਤਾ।

ਕਾਂਗਰਸ ਦੇ ਮੰਤਰੀ ਬਲਬੀਰ ਸਿੱਧੂ ਖਿਲਾਫ ਨਸ਼ਾ ਛੁਡਾਊ ਗੋਲੀਆਂ ਦੇ ਘੁਟਾਲੇ, ਕੋਰੋਨਾ ਦਾ ਸਮਾਨ ਖਰੀਦਣ ਦੇ ਘੁਟਾਲੇ ਤੇ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਦੇ ਮਾਮਲੇ ਵਿਚ ਵਿਚ ਜਾਂਚ ਦਾ ਵਾਅਦਾ ਕਰਦਿਆਂ ਬਾਦਲ ਨੇ ਸਾਬਕਾ ਮੇਅਰ ਕੁਲਵੰਤ ਸਿੰਘ ’ਤੇ ਵੀ ਵੱਡਾ ਹਮਲਾ ਕੀਤਾ ਜਿਹਨਾਂ ਨੇ ਕਾਂਗਰਸ ਦੀ ਮਦਦ ਨਾਲ ਆਜ਼ਾਦ ਤੌਰ ’ਤੇ ਚੋਣਾਂ ਲੜਨ ਲਈ ਵੱਖਰਾ ਗਰੁੱਪ ਬਣਾਇਆ ਹੈ। ਉਹਨਾਂ ਕਿਹਾ ਕਿ ਕੁਲਵੰਤ ਸਿੰਘ ਨੇ ਜੋ ਵੀ ਹਾਸਲ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਦਕਾ ਹੀ ਕੀਤਾ ਤੇ ਹੁਣ ਉਹਨਾਂ ਨੇ ਆਪਣੀ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਤੇ ਉਹ ਤੇ ਉਹਨਾਂ ਦੀ ਟੀਮ ਹੁਣ ਮੁੜ ਸ਼੍ਰੋਮਣੀ ਅਕਾਲੀ ਦਲ ਵਿ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨੇ ਫਲਾਈ ਓਵਰਾਂ ਦੀ ਉਸਾਰੀ ਦੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੇ ਯਤਨ ਕਰਨ ਦਾ ਵੀ ਮਖੌਲ ਉਡਾਇਆ। ਉਹਨਾਂ ਕਿਹਾ ਕਿ ਨਿਗਮ ਤਾਂ ਪਹਿਲਾਂ ਹੀ 25 ਕਰੋੜ ਰੁਪਏ ਘਾਟੇ ਵਿਚ ਹੈ ਤੇ ਉਹ 600 ਕਰੋੜ ਰੁਪਏ ਦੇ ਮੁੱਲ ਦੇ ਫਲਾਈ ਓਵਰ ਦਾ ਵਾਅਦਾ ਕਿਸ ਆਧਾਰ ’ਤੇ ਕਰ ਰਹੇ ਹਨ ?

Share this Article
Leave a comment