Home / News / ਦੇਸ਼ ਅੰਦਰ ਖੇਤੀ ਕਾਨੂੰਨਾਂ ਦਾ ਬੀਜ ਬਾਦਲਾਂ ਨੇ ਹੀ ਬੀਜਿਆ : ਨਵਜੋਤ ਸਿੱਧੂ

ਦੇਸ਼ ਅੰਦਰ ਖੇਤੀ ਕਾਨੂੰਨਾਂ ਦਾ ਬੀਜ ਬਾਦਲਾਂ ਨੇ ਹੀ ਬੀਜਿਆ : ਨਵਜੋਤ ਸਿੱਧੂ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਤੇ ਜੰਮ ਕੇ ਨਿਸ਼ਾਨੇ ਸਾਧੇ। ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਖੇਤੀ ਕਾਨੂੰਨਾਂ ਬਾਰੇ ਬਾਦਲਾਂ ‘ਤੇ ਵੱਡਾ ਹਮਲਾ ਬੋਲਿਆ ਹੈ। ਸਿੱਧੂ ਨੇ ਆਖਿਆ ਹੈ ਕਿ ਦੇਸ਼ ਵਿੱਚ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਦੀ ਨੀਂਹ ਬਾਦਲਾਂ ਨੇ ਹੀ ਰੱਖੀ ਸੀ।

ਸਿੱਧੂ ਨੇ ਕਿਹਾ ਕਿ ਬਾਦਲਾਂ ਨੇ ਪਹਿਲਾਂ ਇਹ ਕਾਲੇ ਕਾਨੂੰਨ ਪੰਜਾਬ ਵਿਚ ਲਾਗੂ ਕੀਤੇ ਅਤੇ ਫਿਰ ਕੇਂਦਰ ਦੀ ਮੋਦੀ ਸਰਕਾਰ ਤੋਂ ਲਾਗੂ ਕਰਵਾਏ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਇਨ੍ਹਾਂ ਕਾਲੇ ਕਾਨੂੰਨਾਂ ਦਾ ਬੀਜ ਬਾਦਲਾਂ ਨੇ ਹੀ ਬੀਜਿਆ ਸੀ। ਸਿੱਧੂ ਅਨੁਸਾਰ ਬਾਦਲ ਸਰਕਾਰ ਨੇ ਕਿਸਾਨਾਂ ਵਿਰੁੱਧ 2013 ਵਿਚ ਜਿਹੜੇ ਕਾਨੂੰਨ ਲਿਆਂਦੇ ਸਨ ਇਨ੍ਹਾਂ ਤੋਂ ਹੀ ਸੇਧ ਲੈ ਕੇ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਹਨ।

ਸਿੱਧੂ ਨੇ ਕਿਹਾ ਕਿ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਦੇ ਨੀਤੀ-ਨਿਰਮਾਤਾ ਬਾਦਲ ਹੀ ਹਨ ਅਤੇ ਅੱਜ ਉਹ ਦੱਸਣਗੇ ਕਿ ਪਰਦੇ ਪਿੱਛੇ ਕੌਣ ਹੈ।

ਸਿੱਧੂ ਨੇ ਅਕਾਲੀ ਦਲ ਤੇ ਤੰਜ਼ ਕੱਸਦਿਆਂ ਦਾਅਵਾ ਕੀਤਾ ਕਿ ਇਹ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਸਿਰਫ਼ ਦਿਖਾਵਾ ਕਰ ਰਹੇ ਹਨ, ਚੋਣਾਂ ਮਗਰੋਂ ਇਹ ਮੁੜ ਭਾਜਪਾ ਨਾਲ ਗਠਜੋੜ ਕਰ ਲੈਣਗੇ।

ਉਨ੍ਹਾਂ ਕਿਹਾ ਕਿ ਕੇਂਦਰ ਕੋਲ ਇਹ ਕਾਨੂੰਨ ਬਾਦਲ ਹੀ ਲੈ ਕੇ ਗਏ ਸਨ। ਇਸ ਤੋਂ ਪਹਿਲਾਂ 2013 ਵਿਚ ਕੰਟਰੈਕਟ ਫਾਰਮਿੰਗ ਬਿੱਲ ਪ੍ਰਕਾਸ਼ ਸਿੰਘ ਬਾਦਲ ਨੇ ਹੀ ਪੰਜਾਬ ਵਿਧਾਨ ਸਭਾ ਵਿਚ ਰੱਖਿਆ ਸੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਵਿਚ ਕਿਸਾਨਾਂ ਤੋਂ ਅਦਾਲਤ ਜਾਣ ਦਾ ਹੱਕ ਵੀ ਖੋਹ ਲਿਆ ਗਿਆ ਹੈ। ਇਸ ਤੋਂ ਇਲਾਵਾ ਜੇਕਰ ਕਿਸਾਨਾਂ ਵੱਲ ਜੇ ਕੋਈ ਬਕਾਇਆ ਹੈ ਤਾਂ ਉਹ ਨਾ ਤਾਂ ਫਸਲ ਵੇਚ ਸਕਦਾ ਹੈ ਅਤੇ ਨਾ ਹੀ ਜ਼ਮੀਨ।

ਤਿੰਨ ਖੇਤੀ ਕਾਨੂੰਨਾਂ ਦੀ ਆਧਾਰ ਬਾਦਲਾਂ ਦਾ ਕੰਟਰੈਕਟ ਫਾਰਮਿੰਗ ਕਾਨੂੰਨ ਬਣਿਆ । ਇਸ ਕੰਟਰੈਕਟ ਫਾਰਮਿੰਗ ਕਾਨੂੰਨ ਵਿਚ ਐਮਐਸਪੀ ਦਾ ਕੋਈ ਸਥਾਨ ਨਹੀਂ ਰੱਖਿਆ ਗਿਆ ਸੀ। 108 ਫਸਲਾਂ ਵਿਚ ਕਣਕ ਅਤੇ ਚੌਲ ਨੂੰ ਇਸ ਵਿਚ ਜੋੜ ਦਿੱਤਾ ਤਾਂ ਕਿ ਐਮਐਸਪੀ ਤੇ ਘੱਟ ਫਸਲਾਂ ਨੂੰ ਬੇਚਿਆ ਜਾ ਸਕੇ।

ਸਿੱਧੂ ਨੇ ਕਿਹਾ ਕਿਸਾਨਾਂ ਦੇ ਕੋਲ ਇਸ ਕਾਨੂੰਨ ਵਿਚ ਕੋਰਟ ਜਾਣ ਦਾ ਕੋਈ ਹੱਕ ਨਹੀਂ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲ ਰਿਹਾ ਹੈ ਪਰ ਕਾਰਪੋਰੇਟ ਘਰਾਣਿਆਂ ਨੂੰ ਪੂਰਾ ਮੁਨਾਫਾ ਦਿੱਤਾ ਜਾ ਰਿਹਾ ਹੈ।

Check Also

BIG NEWS : ਕੈਪਟਨ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ …

Leave a Reply

Your email address will not be published. Required fields are marked *