ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਲਈ ਅਕਾਲੀ-ਬਸਪਾ ਗਠਜੋੜ ਵੱਲੋਂ ਦੋ ਵਿਧਾਨ ਸਭਾ ਸੀਟਾਂ ਦੀ ਅਦਲਾ-ਬਦਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਸਾਂਝੇ ਤੌਰ ‘ਤੇ ਇਸ ਤੇ ਸਹਿਮਤੀ ਜਤਾਈ ਹੈ।
ਇਸ ਬਾਰੇ ਮੰਗਲਵਾਰ ਨੂੰ ਕੀਤੇ ਗਏ ਐਲਾਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਦੀਨਾਨਗਰ ਅਤੇ ਰਾਏਕੋਟ ਸੀਟਾਂ ਨੂੰ ਬਸਪਾ ਲਈ ਛੱਡ ਦਿੱਤਾ ਹੈ, ਬਦਲੇ ਵਿੱਚ ਬਸਪਾ ਨੇ ਮੋਹਾਲੀ ਅਤੇ ਲੁਧਿਆਣਾ (ਉੱਤਰੀ) ਸੀਟਾਂ ਨੂੰ ਸ਼੍ਰੋਮਣੀ ਅਕਾਲੀ ਦਲ ਲਈ ਛੱਡ ਦਿੱਤਾ ਹੈ। ਇਸ ਤਰ੍ਹਾਂ ਨਾਲ ਦੋਵਾਂ ਪਾਰਟੀਆਂ ਨੇ ਦੋ ਵਿਧਾਨਸਭਾ ਸੀਟਾਂ ਲਈ ਅਦਲਾ-ਬਦਲੀ ਕੀਤੀ ਹੈ।
ਇਸ ਸਬੰਧੀ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਸਾਂਝੀ ਕੀਤੀ ਹੈ।
The SAD President S Sukhbir Singh Badal & BSP President S Jasbir Singh Garhi has jointly announced the exchange of Mohali and Ludhiana North seats which were with BSP with Raikot & Dina Nagar seats which were earlier with SAD. Total seat share remains same.
— Dr Daljit S Cheema (@drcheemasad) November 23, 2021
ਡਾ. ਚੀਮਾ ਅਨੁਸਾਰ ‘ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜੀ ਨੇ ਸਾਂਝੇ ਤੌਰ ‘ਤੇ ਮੁਹਾਲੀ ਅਤੇ ਲੁਧਿਆਣਾ ਉੱਤਰੀ ਦੀਆਂ ਸੀਟਾਂ ਨੂੰ ਰਾਏਕੋਟ ਅਤੇ ਦੀਨਾਨਗਰ ਸੀਟਾਂ ਨਾਲ ਬਦਲਣ ਦਾ ਐਲਾਨ ਕੀਤਾ ਹੈ। ਕੁੱਲ ਸੀਟਾਂ ਦੀ ਹਿੱਸੇਦਾਰੀ ਪਹਿਲਾਂ ਵਾਂਗ ਹੀ ਰਹੇਗੀ।’
ਦੱਸਣਯੋਗ ਹੈ ਕਿ ਦੋਹਾਂ ਪਾਰਟੀਆਂ ਵਿਚਾਲੇ ਹੋਏ ਸਮਝੌਤੇ ਅਨੁਸਾਰ ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਵਿਚੋਂ ਅਕਾਲੀ ਦਲ 97 ਸੀਟਾਂ ‘ਤੇ ਅਤੇ ਬਸਪਾ 20 ਸੀਟਾਂ ‘ਤੇ ਚੋਣ ਲੜਣਗੇ।