‘ਸੈਕਰਡ ਗੇਮਜ਼’ ’ਚ ਸੈਫ਼ ਅਲੀ ਖ਼ਾਨ ਦੇ ਇੱਕ ਸੀਨ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ

TeamGlobalPunjab
2 Min Read

Sacred Games ਨਵੀਂ ਦਿੱਲੀ: ਨੈੱਟਫਲਿਕਸ ਦੀ ਜ਼ਬਰਦਸਤ ਵੈੱਬਸੀਰੀਜ਼ ‘ਸੈਕਰਡ ਗੇਮਜ਼’ ਜਿੱਥੇ ਇੱਕ ਪਾਸੇ ਧਮਾਲ ਮਚਾ ਰਹੀ ਹੈ ਤਾਂ ਉੱਥੇ ਹੀ ਦੂਜੀ ਪਾਸੇ ਇਸ ਦੇ ਡਾਇਰੈਕਟਰ ਲਈ ਹੀ ਪਰੇਸ਼ਾਨੀ ਦਾ ਕਾਰਨ ਬਣ ਗਈ ਹੈ। ਅਸਲ ‘ਚ ਸੈਕਰਡ ਗੇਮਜ਼ ਦੇ ਡਾਇਰੈਕਟਰ ਅਨੁਰਾਗ ਕਸ਼ਯਪ ਆਪਣੀ ਵੈੱਬ ਸੀਰੀਜ਼ ਨੂੰ ਲੈ ਕੇ ਨਿਸ਼ਾਨੇ ‘ਤੇ ਆ ਗਏ ਹਨ।
Sacred Games
ਦਿੱਲੀ ਤੋਂ ਭਾਜਪਾ ਦੇ ਬੁਲਾਰੇ ਤਜਿੰਦਰਪਾਲ ਸਿੰਘ ਬੱਗਾ ਨੇ ਨਿਰਦੇਸ਼ਕ ਅਨੁਰਾਗ ਕਸ਼ਯਪ ‘ਤੇ ਵੈੱਬ ਸੀਰੀਜ਼ ਸੈਕਰਡ ਗੇਮਜ਼ ਜਰੀਏ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਇਆ ਹੈ। ਇਸ ਮਾਮਲੇ ਨੂੰ ਲੈ ਕੇ ਤਜਿੰਦਰਪਾਲ ਸਿੰਘ ਬੱਗਾ ਨੇ ਬੀਤੇ ਮੰਗਲਵਾਰ ਅਨੁਰਾਗ ਕਸ਼ਯਪ ਦੇ ਖਿਲਾਫ ਪੁਲਿਸ ‘ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।

- Advertisement -

ਸੈਕਰਡ ਗੇਮਜ਼ ਦੀ ਸੀਰੀਜ਼ ’ਚ ਸੈਫ਼ ਅਲੀ ਖ਼ਾਨ ‘ਤੇ ਫ਼ਿਲਮਾਏ ਗਏ ਇੱਕ ਦ੍ਰਿਸ਼ ‘ਚ ਉਹ ਕੜਾ ਆਪਣੀ ਬਾਂਹ ’ਚੋਂ ਲਾਹ ਕੇ ਸੁੱਟਦੇ ਵਿਖਾਈ ਦੇ ਰਹੇ ਹਨ। ਜਿਸ ‘ਤੇ ਸਿੱਖ ਭਾਈਚਾਰੇ ਵਲੋਂ ਭਾਰੀ ਰੋਸ ਪ੍ਰਗਟਾਇਆ ਜਾ ਰਿਹਾ ਹੈ।
Sacred Games

 

Real Also: ਖ਼ਤਰਨਾਕ ਬਿਮਾਰੀ ਨਾਲ ਜੂਝ ਰਹੇ ਨੇ ਅਮਿਤਾਭ ਬੱਚਨ, 25% ਲੀਵਰ ਨਾਲ ਜੀਅ ਰਹੇ ਨੇ ਜ਼ਿੰਦਗੀ

ਉੱਥੇ ਹਿ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਨੇ ਸੈਫ਼ ਅਲੀ ਖ਼ਾਨ ਦੇ ਇਸ ਸੀਨ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਸਿਰਸਾ ਨੇ ਨੈੱਟਫ਼ਲਿਕਸ ਅਤੇ ਅਨੁਰਾਗ ਕਸ਼ਯਪ ਨੂੰ ਹੁਣ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਸੀਨ ਤੁਰੰਤ ਨਾ ਹਟਾਇਆ, ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਿਤੀ ਜਾਵੇਗੀ।
Sacred Games
ਆਪਣੇ ਇੱਕ ਟਵੀਟ ’ਚ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ – ‘ਮੈਨੂੰ ਸਮਝ ਨਹੀਂ ਆਉ਼ਦੀ ਕਿ ਆਖ਼ਰ ਬਾਲੀਵੁੱਡ ਸਾਡੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਲਗਾਤਾਰ ਕਿਉਂ ਕਰ ਰਿਹਾ ਹੈ। ਅਨੁਰਾਗ ਕਸ਼ਯਪ ਨੇ ‘ਸੈਕਰਡ ਗੇਮਜ਼–2’ ਵਿੱਚ ਜਾਣ–ਬੁੱਝ ਕੇ ਪੰਜ ਸਿੱਖ ਕਕਾਰਾਂ ਵਿੱਚੋਂ ਇੱਕ ਕੜਾ ਸਮੁੰਦਰ ਵਿੱਚ ਸੁੱਟਣ ਦਾ ਇਹ ਦ੍ਰਿਸ਼ ਫ਼ਿਲਮਾਇਆ ਹੈ। ਇੱਕ ਕੜਾ ਕੋਈ ਆਮ ਗਹਿਣਾ ਨਹੀਂ ਹੁੰਦਾ ਹੈ ਸਿੱਖਾਂ ਲਈ ਇਹ ਇੱਕ ਮਾਣ ਹੈ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ।’

Sacred Games

Share this Article
Leave a comment