ਪੰਜਾਬ ‘ਚ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ‘ਚ ਸਚਿਨ ਪਾਇਲਟ ਵੀ ਹੋਏ ਸ਼ਾਮਲ

Prabhjot Kaur
2 Min Read

ਮੰਡੀ ਗੋਬਿੰਦਗੜ੍ਹ: ਪੰਜਾਬ ‘ਚ ਸ਼ੁਰੂ ਹੋਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਮੰਡੀ ਗੋਬਿੰਦਗੜ੍ਹ ਵਿਖੇ ਰੁਕ ਗਈ ਹੈ। ਹੁਣ ਦੁਪਹਿਰ 3 ਵਜੇ ਮੰਡੀ ਗੋਬਿੰਦਗੜ੍ਹ ਦੇ ਖਾਲਸਾ ਗਰਾਊਂਡ ਤੋਂ ਖੰਨਾ ਲਈ ਰਵਾਨਾ ਹੋਵੇਗੀ। ਇਸ ਦੌਰਾਨ ਹੁਣ ਰਾਹੁਲ ਗਾਂਧੀ ਥੋੜ੍ਹਾ ਆਰਾਮ ਕਰਨਗੇ। ਇਸ ਦੌਰੇ ਦੌਰਾਨ ਜਿੱਥੇ ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਪੁੱਜੇ, ਉੱਥੇ ਹੀ ਕਿਸਾਨ ਆਗੂ ਯੋਗੇਂਦਰ ਯਾਦਵ ਵੀ ਰਾਹੁਲ ਗਾਂਧੀ ਨਾਲ ਕਦਮ ਮਿਲਾ ਕੇ ਪੁੱਜੇ।

ਪੰਜਾਬ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਨੂੰ ਨਮਨ ਕੀਤਾ। ਇਸ ਤੋਂ ਬਾਅਦ ਉਹ ਰੋਜ਼ਾ ਸ਼ਰੀਫ ‘ਚ ਮੱਥਾ ਟੇਕਣ ਗਏ। ਅੱਜ ਉਨ੍ਹਾਂ ਨੇ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਹੈ।

ਇਹ ਯਾਤਰਾ ਸਰਹਿੰਦ ਦੀ ਨਵੀਂ ਦਾਣਾ ਮੰਡੀ ਤੋਂ ਸ਼ੁਰੂ ਹੋਈ। ਜਿਸ ਤੋਂ ਬਾਅਦ ਮੰਡੀ ਗੋਬਿੰਦਗੜ੍ਹ ‘ਚ ਰਾਹੁਲ ਗਾਂਧੀ ਕੁਝ ਸਮਾਂ ਰਾਮ ਕਰਨਗੇ। ਇਸ ਤੋਂ ਬਾਅਦ ਇੱਥੋਂ ਇਹ ਯਾਤਰਾ ਦੁਪਹਿਰ 3 ਵਜੇ ਖੰਨਾ ਲਈ ਰਵਾਨਾ ਹੋਵੇਗੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਸਰਹਿੰਦ ਦੀ ਦਾਣਾ ਮੰਡੀ ਵਿਖੇ ਫਲੈਗ ਐਕਸਚੇਂਜ ਸਮਾਗਮ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਯਾਤਰਾ ਦਾ ਝੰਡਾ ਸੌਂਪਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment