ਨਿਊਜ਼ ਡੈਸਕ : ਟੀਵੀ ਸੀਰੀਅਲ ‘ਸਾਥ ਨਿਭਾਨਾ ਸਾਥੀਆ’ ਵਿੱਚ ਕੋਕਿਲਾਬੇਨ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰੂਪਲ ਪਟੇਲ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇੱਕ ਮੀਡੀਆ ਰਿਪੋਰਟ ਮੁਤਾਬਕ, ਰੂਪਲ ਪਟੇਲ ਦੇ ਪਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ ਤੇ ਪਰੇਸ਼ਾਨੀ ਦੀ ਕੋਈ ਗੱਲ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਰੂਪਲ ਪਟੇਲ ਜਲਦ ਹੀ ਹਸਪਤਾਲ ਤੋਂ ਡਿਸਚਾਰਜ ਹੋ ਜਾਣਗੇ। ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।
ਰੂਪਲ ਪਟੇਲ ਦੀ ਸਹਿਤ ਵਿਗੜਨ ਦੀ ਖਬਰ ਆਉਣ ਤੋਂ ਬਾਅਦ ਫੈਨਜ਼ ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਮੰਗ ਰਹੇ ਹਨ।
ਵੀਡੀਓ ਹੋਈ ਸੀ ਵਾਇਰਲ
ਕੁੱਝ ਮਹੀਨੇ ਪਹਿਲਾਂ ਹੀ ਰੂਪਲ ਪਟੇਲ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਨੂੰ ਯੂਟਿਊਬਰ-ਕੰਪੋਜ਼ਰ ਯਸ਼ਰਾਜ ਮੁਖਾਤੇ ਨੇ ਐਡਿਟ ਕੀਤਾ ਸੀ। ਉਨ੍ਹਾਂ ਦੇ ਡਾਇਲਾਗ ‘ਰਸੋੜੇ ਮੇ ਕੌਨ ਥਾ’ ਦਾ ਇਸ ਵੀਡੀਓ ਵਿੱਚ ਇਸਤੇਮਾਲ ਕੀਤਾ ਗਿਆ ਸੀ ਜੋ ਕਿ ਲੋਕਾਂ ਨੇ ਖੂਬ ਪਸੰਦ ਕੀਤਾ ਸੀ।