ਪਾਕਿਸਤਾਨ-ਅਫਗਾਨਿਸਤਾਨ ਜੰਗ ‘ਤੇ ਰੂਸ ਦਾ ਪਹਿਲਾ ਬਿਆਨ

Global Team
2 Min Read

ਨਿਊਜ਼ ਡੈਸਕ: ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਪਿਛਲੇ ਕੁਝ ਘੰਟਿਆਂ ਤੋਂ ਲੜਾਈ ਜਾਰੀ ਹੈ। ਦੋਵਾਂ ਦੇਸ਼ਾਂ ਨੇ ਇੱਕ ਦੂਜੇ ਵਿਰੁੱਧ ਹਮਲੇ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ, ਸਰਹੱਦ ‘ਤੇ ਵਧਦੇ ਹਥਿਆਰਬੰਦ ਟਕਰਾਅ ਦੇ ਮੱਦੇਨਜ਼ਰ, ਰੂਸ ਨੇ ਦੋਵਾਂ ਦੇਸ਼ਾਂ ਨੂੰ ਤੁਰੰਤ ਦੁਸ਼ਮਣੀ ਬੰਦ ਕਰਨ ਅਤੇ ਗੱਲਬਾਤ ਰਾਹੀਂ ਆਪਣੇ ਮਤਭੇਦਾਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ।

ਪਾਕਿਸਤਾਨ ਨੇ ਵੀਰਵਾਰ ਰਾਤ ਨੂੰ ਤਾਲਿਬਾਨ ਹਮਲੇ ਦੇ ਜਵਾਬ ਵਿੱਚ “ਆਪ੍ਰੇਸ਼ਨ ਗਜ਼ਬ ਲਿਲ ਹੱਕ” ਸ਼ੁਰੂ ਕੀਤਾ, ਜਿਸਦਾ ਅਰਥ ਹੈ “ਨਿਆਂ ਲਈ ਜੰਗ”। ਇਸਲਾਮਾਬਾਦ ਦਾ ਦਾਅਵਾ ਹੈ ਕਿ ਇਸ ਕਾਰਵਾਈ ਵਿੱਚ 133 ਤਾਲਿਬਾਨ ਲੜਾਕੇ ਮਾਰੇ ਗਏ ਸਨ।

ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ 2,611 ਕਿਲੋਮੀਟਰ ਲੰਬੀ ਸਰਹੱਦ ਨੂੰ ‘ਡੁਰੈਂਡ ਲਾਈਨ’ ਕਿਹਾ ਜਾਂਦਾ ਹੈ, ਜਿਸ ਨੂੰ ਕਾਬੁਲ ਨੇ ਕਦੇ ਵੀ ਅਧਿਕਾਰਤ ਤੌਰ ‘ਤੇ ਮਾਨਤਾ ਨਹੀਂ ਦਿੱਤੀ ਹੈ। ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਖਾਰੋਵਾ ਨੇ ਇੱਕ ਬਿਆਨ ਵਿੱਚ ਕਿਹਾ, “ਲੜਾਈ ਵਿੱਚ ਫੌਜ, ਹਵਾਈ ਸੈਨਾ ਅਤੇ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਦੋਵਾਂ ਪਾਸਿਆਂ ਦੇ ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ ਆਮ ਨਾਗਰਿਕ ਵੀ ਸ਼ਾਮਿਲ ਹਨ।”

ਰੂਸੀ ਬੁਲਾਰੇ ਨੇ ਕਿਹਾ, ‘ਅਸੀਂ ਆਪਣੇ ਦੋਸਤ ਦੇਸ਼ਾਂ ਅਫਗਾਨਿਸਤਾਨ ਅਤੇ ਪਾਕਿਸਤਾਨ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਖ਼ਤਰਨਾਕ ਟਕਰਾਅ ਨੂੰ ਛੱਡ ਦੇਣ ਅਤੇ ਸਾਰੇ ਮਤਭੇਦਾਂ ਨੂੰ ਰਾਜਨੀਤਿਕ ਅਤੇ ਕੂਟਨੀਤਕ ਤੌਰ ‘ਤੇ ਹੱਲ ਕਰਨ ਲਈ ਗੱਲਬਾਤ ਦੀ ਮੇਜ਼ ‘ਤੇ ਵਾਪਿਸ ਆਉਣ।’ ਅਫਗਾਨਿਸਤਾਨ ਲਈ ਕ੍ਰੇਮਲਿਨ ਦੇ ਵਿਸ਼ੇਸ਼ ਦੂਤ, ਜ਼ਮੀਰ ਕਾਬੂਲੋਵ ਨੇ ਵੀ ਇਸਲਾਮਾਬਾਦ ਅਤੇ ਕਾਬੁਲ ਨੂੰ ਦੁਸ਼ਮਣੀ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਅਸੀਂ ਆਪਸੀ ਹਮਲਿਆਂ ਦੇ ਜਲਦੀ ਅੰਤ ਅਤੇ ਮਤਭੇਦਾਂ ਦੇ ਕੂਟਨੀਤਕ ਹੱਲ ਦੇ ਹੱਕ ਵਿੱਚ ਹਾਂ ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment