ਨਿਊਜ ਡੈਸਕ : ਰੂਸ ਯੂਕਰੇਨ ਵਿਵਾਦ ਸਿਖਰ ‘ਤੇ ਹੈ। ਇਸ ਦੇ ਚਲਦਿਆਂ ਯੂਕਰੇਨ ‘ਚ ਪਹਿਲੀ ਵਾਰ ਰੂਸੀ ਹਮਲੇ ਤੋਂ ਬਾਅਦ ਵੱਡੇ ਪੱਧਰ ‘ਤੇ ਬਿਜਲੀ ਬੰਦ ਹੋਈ ਹੈ। ਜਾਣਕਾਰੀ ਮੁਤਾਬਿਕ ਰੂਸ ਵੱਲੋਂ ਬਿਜਲੀ ਉਪਕਰਨਾਂ ‘ਤੇ ਹਮਲਾ ਕੀਤਾ ਗਿਆ ਹੈ।ਜਿਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਸਪਲਾਈ ਵਿੱਚ ਕਟੌਤੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਜਿਸ ਲਈ ਯੂਕਰੇਨੀਆਂ ਨੂੰ ਇੱਕ ਹਦਾਇਤ ਜਾਰੀ ਕੀਤੀ ਗਈ ਹੈ ਕਿ ਬੁੱਧਵਾਰ ਸ਼ਾਮ ਨੂੰ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੱਕ ਬਿਜਲੀ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰੋ। ਇਸ ਦੇ ਨਾਲ ਹੀ ਇੱਕ ਹੋਰ ਹਦਾਇਤ ਵੀ ਕੀਤੀ ਗਈ ਹੈ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅਸਥਾਈ ਬਲੈਕਆਊਟ ਲਈ ਤਿਆਰ ਰਹਿਣ।
Russian war criminals have damaged one third of our energy system by their terrorist strikes. Ukraine’s response? Nationwide effort to save electricity and let our repair teams do their job. So if you’d ask us your famous question again, Mr. President @ZelenskyyUa…
— Ukraine / Україна (@Ukraine) October 20, 2022
ਬਿਜਲੀ ਕੱਟ ਦਾ ਕੋਈ ਨਿਸ਼ਚਿਤ ਸਮਾਂ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਰਾਜਧਾਨੀ ਕੀਵ ਅਤੇ ਖਾਰਕੀਵ ਵਰਗੇ ਪ੍ਰਮੁੱਖ ਸ਼ਹਿਰਾਂ ਨੇ ਟਰਾਲੀਬੱਸਾਂ ਅਤੇ ਮੈਟਰੋ ਵਰਗੀਆਂ ਬੱਸਾਂ ਦੀ ਆਵਾਜਾਈ ਘਟਾ ਦਿੱਤੀ ਹੈ। ਇਸ ਬਾਰੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਸੀ ਹਵਾਈ ਹਮਲਿਆਂ ਨੇ ਸਿਰਫ ਇੱਕ ਹਫ਼ਤੇ ਵਿੱਚ ਯੂਕਰੇਨ ਦੇ 30 ਪ੍ਰਤੀਸ਼ਤ ਪਾਵਰ ਸਟੇਸ਼ਨਾਂ ਨੂੰ ਤਬਾਹ ਕਰ ਦਿੱਤਾ ਹੈ। ਉਸ ਨੇ ਬੁੱਧਵਾਰ ਸ਼ਾਮ ਨੂੰ ਕਿਹਾ ਕਿ ਉਸ ਦਿਨ ਤਿੰਨ ਹੋਰ ਊਰਜਾ ਸੇਵਾਵਾਂ ‘ਤੇ ਹਮਲੇ ਹੋਏ ਸਨ।