ਵਰਲਡ ਡੈਸਕ :- ਮੁੰਬਈ ਦੇ ਰਹਿਣ ਵਾਲੇ ਸ਼ਰੀਕ ਕੁਰੈਸ਼ੀ ਤੇ ਉਨ੍ਹਾਂ ਦੀ ਪਤਨੀ ਓਨਿਬਾ ਕੁਰੈਸ਼ੀ ਦੋ ਸਾਲ ਪਹਿਲਾਂ ਕਤਰ ‘ਚ ਹਨੀਮੂਨ ਮਨਾਉਣ ਗਏ ਸਨ, ਪਰ ਉੱਥੇ ਫਰਜ਼ੀ ਡਰੱਗ ਕੇਸ ‘ਚ ਫਸ ਗਏ ਸਨ। ਹੁਣ ਦੋ ਸਾਲ ਬਾਅਦ ਆਖਿਰਕਾਰ ਦੋਵੇਂ ਪਤੀ-ਪਤਨੀ ਘਰ ਪਰਤ ਆਏ ਹਨ। ਜੋੜੇ ਨੂੰ ਡਰੱਗ ਕੇਸ ‘ਚ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਰ ਮਾਮਲੇ ਦੀ ਜਾਂਚ ਭਾਰਤ ‘ਚ NCB ਨੇ ਕੀਤੀ ਅਤੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਦੋਵੇਂ ਨਿਰਦੋਸ਼ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਇਸ ਜੋੜੇ ਦੀ ਇੱਕ ਧੀ ਵੀ ਹੈ ਜੋ ਜੇਲ੍ਹ ‘ਚ ਹੀ ਪੈਦਾ ਹੋਈ ਸੀ।
ਦੱਸ ਦਈਏ ਕਤਰ ‘ਚ ਨਸ਼ੇ ਦੇ ਕੇਸ ਵਿੱਚੋਂ ਬਰੀ ਹੋਣਾ ਲਗਪਗ ਅਸੰਭਵ ਮੰਨਿਆ ਜਾਂਦਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮਾਮਲੇ ਦੀ ਜਾਂਚ ਭਾਰਤ ‘ਚ ਹੋਈ ਹੋਵੇ ਤੇ ਵਿਦੇਸ਼ੀ ਅਦਾਲਤ ਨੇ ਜੋੜੇ ਨੂੰ ਬੇਗੁਨਾਹ ਮੰਨ ਕੇ ਬਾ-ਇੱਜ਼ਤ ਬਰੀ ਕਰ ਦਿੱਤਾ ਹੋਵੇ।