ਰੂਸ ਨੇ ਚਲੀ ਇਕ ਹੋਰ ਚਾਲ, ਯੂਕਰੇਨ ਨੂੰ ਜਿੱਤਣ ਦਾ ਕੱਢਿਆ ਇੱਕ ਵੱਖਰਾ ਤਰੀਕਾ

Rajneet Kaur
3 Min Read

ਨਿਊਜ਼ ਡੈਸਕ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ 6 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਜੰਗ ਵਿੱਚ ਹੁਣ ਤੱਕ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ਨਾਲ ਹੀ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਅਜਿਹੇ ਲੋਕ ਵੀ ਵੱਡੀ ਗਿਣਤੀ ਵਿੱਚ ਹਨ ਜੋ ਦੂਜੇ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੱਡਾ ਫੈਸਲਾ ਲਿਆ ਹੈ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਕ ਕਾਨੂੰਨ ਲਿਆਂਦਾ ਹੈ, ਜਿਸ ਤਹਿਤ ਯੂਕਰੇਨ ਰਾਹੀਂ ਰੂਸ ਆਉਣ ਵਾਲੇ ਲੋਕਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ।  ਪੁਤਿਨ ਨੇ ਇਸ ਸਰਕਾਰੀ ਫਰਮਾਨ ‘ਤੇ ਦਸਤਖਤ ਕਰਦੇ ਹੋਏ ਸਬੰਧਤ ਵਿਭਾਗ ਨੂੰ ਯੂਕਰੇਨ ਛੱਡਣ ਵਾਲੇ ਲੋਕਾਂ ਦੀ ਮਦਦ ਕਰਨ ਦੇ ਆਦੇਸ਼ ਵੀ ਦਿੱਤੇ। ਅਧਿਕਾਰੀਆਂ ਨੂੰ ਇਸ ਨਿਯਮ ਦੀ ਜਲਦੀ ਅਤੇ ਚੰਗੀ ਤਰ੍ਹਾਂ ਪਾਲਣਾ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ।

ਰਿਪੋਰਟ ਮੁਤਾਬਕ ਇਸ ਕਾਨੂੰਨ ਤਹਿਤ ਯੂਕਰੇਨ ਦੇ ਇਲਾਕੇ ਤੋਂ ਰੂਸ ਆਉਣ ਵਾਲੇ ਲੋਕਾਂ ਲਈ ਵਿੱਤੀ ਸਹਾਇਤਾ ਸ਼ੁਰੂ ਕੀਤੀ ਗਈ ਹੈ। ਜਿਨ੍ਹਾਂ ਵਿੱਚ ਪੈਨਸ਼ਨਰ, ਗਰਭਵਤੀ ਔਰਤਾਂ ਅਤੇ ਅਪਾਹਜ ਸ਼ਾਮਲ ਹਨ। ਹੁਣ ਇਨ੍ਹਾਂ ਲਾਭਪਾਤਰੀਆਂ ਨੂੰ 10,000 ਰੂਬਲ ਯਾਨੀ ਲਗਭਗ 13,500 ਰੁਪਏ ਮਹੀਨਾ ਪੈਨਸ਼ਨ ਵਜੋਂ ਦਿੱਤੇ ਜਾਣਗੇ।ਇਸ ਵਿੱਚ ਉਹ ਲੋਕ ਸ਼ਾਮਲ ਹੋਣਗੇ ਜੋ ਮਜ਼ਬੂਰੀ ਵਿੱਚ ਯੂਕਰੇਨ ਛੱਡ ਕੇ 18 ਫਰਵਰੀ ਤੋਂ ਬਾਅਦ ਰੂਸ ਆਏ ਹਨ।

ਇਸ ਨਿਯਮ ਦੇ ਤਹਿਤ ਨਿਸ਼ਚਿਤ ਭੁਗਤਾਨ ਯੂਕਰੇਨ ਦੇ ਨਾਗਰਿਕਾਂ ਅਤੇ ਸਵੈ-ਘੋਸ਼ਿਤ ਡੋਨੇਟਸਕ ਅਤੇ ਲੁਹਾਨਸਕ ਪੀਪਲਜ਼ ਰਿਪਬਲਿਕ ਦੇ ਲੋਕਾਂ ਨੂੰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਫਰਵਰੀ 2022 ਵਿੱਚ ਰੂਸ ਨੇ ਯੂਕਰੇਨ ਉੱਤੇ ਹਮਲਾ ਕੀਤਾ ਸੀ ਅਤੇ ਡੋਨਬਾਸ ਖੇਤਰ ਦੇ ਦੋ ਹਿੱਸਿਆਂ ਨੂੰ ਸਵੈ-ਘੋਸ਼ਿਤ ਪੀਪਲਜ਼ ਰਿਪਬਲਿਕ ਵਜੋਂ ਮਾਨਤਾ ਦਿੱਤੀ ਸੀ।

- Advertisement -

ਹੁਣ ਤੱਕ ਜਾਰੀ ਕੀਤੇ ਗਏ ਸਿਸਟਮ ਮੁਤਾਬਕ ਯੂਕਰੇਨ ਦੇ ਲੋਕ ਵੱਧ ਤੋਂ ਵੱਧ 90 ਦਿਨਾਂ ਤੋਂ 180 ਦਿਨਾਂ ਤੱਕ ਰੂਸ ਵਿੱਚ ਰਹਿ ਸਕਦੇ ਹਨ। ਉਨ੍ਹਾਂ ਨੂੰ ਲੰਬੇ ਸਮੇਂ ਤੱਕ ਰਹਿਣ ਅਤੇ ਕੰਮ ਕਰਨ ਲਈ ਵਿਸ਼ੇਸ਼ ਇਜਾਜ਼ਤ ਦੇ ਨਾਲ ਵਰਕ ਪਰਮਿਟ ਦੀ ਲੋੜ ਸੀ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment