ਕਿਸਾਨਾਂ ਦੇ ਹੱਕ ‘ਚ ਨਿੱਤਰੀ ਰੁਪਿੰਦਰ ਹਾਂਡਾ, ਵਾਪਸ ਕੀਤਾ ਹਰਿਆਣਾ ਸਰਕਾਰ ਦਾ ਦਿੱਤਾ ਇਹ ਐਵਾਰਡ

TeamGlobalPunjab
1 Min Read

ਚੰਡੀਗੜ੍ਹ : ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਨੂੰ ਸਮਰਥਨ ਹਰ ਵਰਗ ਦਾ ਮਿਲ ਰਿਹਾ ਹੈ। ਪੰਜਾਬੀ ਸਿੰਗਰਾਂ ਦੀ ਵੀ ਅੰਦੋਲਨ ਪ੍ਰਤੀ ਕਾਫ਼ੀ ਵੱਡੀ ਭੂਮਿਕਾ ਦੇਖਣ ਨੂੰ ਮਿਲ ਰਹੀ ਹੈ। ਇਸੇ ਤਹਿਤ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਕਿਸਾਨੀ ਨੂੰ ਸਮਰਪਿਤ ਵੱਡਾ ਫੈਸਲਾ ਲਿਆ ਹੈ। ਰੁਪਿੰਦਰ ਹਾਂਡਾ ਨੇ ਕਿਸਾਨਾਂ ਦੀ ਹਮਾਇਤ ਵਿੱਚ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ। ਰੁਪਿੰਦਰ ਹਾਂਡਾ ਨੂੰ ਸਾਲ 2013 ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਹਰਿਆਣਾ ਲੋਕ ਗਾਇਕਾ ਦਾ ਐਵਾਰਡ ਦਿੱਤਾ ਗਿਆ ਸੀ।

ਅੱਜ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਮਹਾਪੰਚਾਇਤ ਬੁਲਾਈ ਗਈ ਸੀ। ਜਿਸ ਵਿੱਚ ਕਿਸਾਨ ਲੀਡਰਾਂ ਦੇ ਨਾਲ ਨਾਲ ਰੁਪਿੰਦਰ ਹਾਂਡਾ ਨੇ ਵੀ ਇੱਥੇ ਸ਼ਮੂਲੀਅਤ ਕੀਤੀ। ਇਸ ਦੌਰਾਨ ਰੁਪਿੰਦਰ ਹਾਂਡਾ ਦੇ ਨਾਲ ਨਾਲ ਪੰਜਾਬੀ ਗਾਇਕਾ ਜੈਨੀ ਜੌਹਲ ਵੀ ਮੌਜੂਦ ਸੀ। ਮਹਾਪੰਚਾਇਤ ਦੀ ਸਟੇਜ ਤੋਂ ਜਦੋਂ ਰੁਪਿੰਦਰ ਹਾਂਡਾ ਦੇ ਭਾਸ਼ਣ ਦੀ ਵਾਰੀ ਆਈ ਤਾਂ ਪੰਜਾਬੀ ਗਾਇਕਾ ਨੇ ਕੇਂਦਰ ਸਰਕਾਰ ਖਿਲਾਫ਼ ਖੂਬ ਭੜਾਸ ਕੱਢੀ। ਇਸੇ ਹੀ ਸਟੇਜ ਤੋਂ ਰੁਪਿੰਦਰ ਹਾਂਡਾ ਨੇ ਹਰਿਆਣਾ ਸਰਕਾਰ ਵੱਲੋਂ ਦਿੱਤਾ ਲੋਕ ਗਾਇਕਾ ਦਾ ਐਵਾਰਡ ਵਾਪਿਸ ਕਰਨ ਦਾ ਐਲਾਨ ਕੀਤਾ।

Share this Article
Leave a comment