ਅੱਗ ਤੋਂ ਹੋਣ ਵਾਲੀ ਤਬਾਹੀ ਰੋਕਣ ਲਈ ਧਿਆਨ ਰੱਖਣ ਯੋਗ ਜ਼ਰੂਰੀ ਨਿਯਮ

TeamGlobalPunjab
7 Min Read

-ਕਾਕਾ ਰਾਮ ਵਰਮਾ

ਅੱਗ ਦੀ ਤਾਪ ਜਾ ਗਰਮੀ ਜੇਕਰ ਸਾਡੇ ਕੰਟਰੋਲ ਵਿੱਚ ਹੈ ਤਾਂ ਇਹ ਸਾਡੇ ਅਨੇਕਾਂ ਕਾਰਜ ਕਰਦੀ ਹੈ ਪਰ ਬੇਕਾਬੂ ਹੋਣ ਤੇ ਇਹ ਤਬਾਹੀ ਵੀ ਕਰਦੀ ਹੈ ਇਸ ਲਈ ਜਰੂਰੀ ਹੈ ਕਿ ਅੱਗ ਗਰਮੀ ਤਾਪ ਦੇ ਸਾਧਨਾਂ ਨੂੰ ਟ੍ਰੇਨਿੰਗ ਲੈਕੇ ਬਹੁਤ ਧਿਆਨ ਸਾਵਧਾਨੀ ਨਾਲ ਆਪਣੇ ਕੰਮ ਕਾਰ ਲਈ ਵਰਤਿਆ ਜਾਵੇ।

ਅੱਗ ਤਿੰਨ ਚੀਜਾਂ ਦੇ ਇੱਕ ਤਾਪਮਾਨ ਤੇ ਇੱਕਠੇ ਹੋਣ ਕਰਕੇ ਪੈਂਦਾ ਹੁੰਦੀ ਹੈ ਜਿਵੇ ਬਾਲਣ ਗਰਮੀ ਅਤੇ ਆਕਸੀਜਨ। ਅੱਗ ਪੰਜ ਪ੍ਰਕਾਰ ਦੀ ਜਿਵੇ ਏ ਕਲਾਸ ਬੀ ਕਲਾਸ ਸੀ ਡੀ ਅਤੇ ਈ ਕਲਾਸ। ਏ ਕਲਾਸ ਵਿੱਚ ਲੱਕੜ, ਕੱਪੜਾ, ਪੇਪਰ, ਪਲਾਸਟਿਕ, ਘਾਹ-ਫੂਸ ਯਾਨੀ ਸੜਣ ਮਗਰੋਂ ਜਿਹੜੇ ਬਾਲਣ ਦੀ ਸਵਾਹ ਬਣ ਜਾਵੇ ਉਹ ਏ ਕਲਾਸ ਅੱਗ ਹੈ। ਬੀ ਕਲਾਸ ਵਿੱਚ ਗੈਸਾਂ ਜਿਵੇ ਐਲ.ਪੀ.ਜੀ, ਸੀ.ਐਨ.ਜੀ, ਹਾਈਡਰੋਜਨ, ਨਾਇਟਰੋਜਨ, ਅਮੋਨੀਆ ਆਦਿ। ਸੀ ਕਲਾਸ ਵਿੱਚ ਤਰਲ ਪਦਾਰਥਾਂ ਦੀ ਅੱਗ ਜਿਵੇ ਪੈਟਰੋਲ, ਤੇਲ, ਘਿਓ, ਗਰੀਸ, ਡੀਜਲ ਆਦਿ। ਡੀ ਕਲਾਸ ਵਿੱਚ ਬਿਜਲੀ ਦੀ ਅੱਗ ਕਰੰਟ ਸ਼ਾਟ ਸਰਕਟ। ਈ ਵਿੱਚ ਧਾਤੂਆਂ ਜਿਵੇ ਲੋਹਾ ਸੋਨਾ ਚਾਂਦੀ ਸੀਸੇ ਸਟੀਲ ਆਦਿ।

ਏ ਕਲਾਸ ਅਤੇ ਈ ਕਲਾਸ ਅੱਗ ਹੋਲੀ-ਹੋਲੀ ਗਰਮ ਹੁੰਦੀ ਅਤੇ ਫੈਲਦੀ ਹੈ। ਪਰ ਬੀ, ਸੀ, ਡੀ ਕਲਾਸ ਦੀ ਅੱਗ ਜਾ ਗਰਮੀ ਕੁਝ ਸਕਿੰਟਾਂ ਵਿੱਚ ਫੈਲਦੀ ਅਤੇ ਭਿਆਨਕ ਤਬਾਹੀ ਕਰਦੀ ਹੈ। ਇਸ ਲਈ ਬੀ,ਸੀ,ਡੀ ਕਲਾਸ ਦੇ ਬਾਲਣ ਤੇ ਹਮੇਸ਼ਾ ਪੂਰੀ ਸਾਵਧਾਨੀ, ਸ਼ਾਂਤ ਮੰਨ, ਦਿਮਾਗ ਨਾਲ ਕਾਰਜ ਕਰਨੇ ਚਾਹੀਦੇ ਹਨ। ਘਰਾਂ ਵਿੱਚ ਅੱਗ ਨੂੰ ਬਝਾਉਣ ਹਿੱਤ ਪਾਣੀ, ਗਿੱਲੀ ਰੇਤ ਜਾਂ ਗਿੱਲੀ ਮਿੱਟੀ, ਭਾਰੀ ਕੰਬਲ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਘਰਾਂ ਅੰਦਰ ਬਿਜਲੀ, ਗੈਸ, ਪੈਟਰੋਲ, ਤੇਲ, ਘਿਓ ਦੀ ਅੱਗ ਲਈ ਵੀ ਵਰਤੇ ਜਾਂਦੇ ਹਨ। ਅੱਗ ਨੂੰ ਕਾਬੂ ਕਰਨ ਲਈ ਇਸ ਸਮੇਂ ਅੱਗ ਬੁਝਾਊ ਸਿਲੰਡਰਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇਸੀ ਕਰਕੇ ਹਰੇਕ ਵਹੀਕਲ, ਸਰਕਾਰੀ ਜਾ ਪ੍ਰਾਈਵੇਟ ਇਮਾਰਤਾਂ, ਸਿੱਖਿਆ ਸੰਸਥਾਵਾਂ ਹਸਪਤਾਲਾਂ ਵਿਉਪਾਰਕ ਅਦਾਰਿਆਂ ਵਿਖੇ ਅੱਗ ਬੁਝਾਊ ਸਿਲੰਡਰ ਲਗਾਏ ਜਾਂਦੇ ਹਨ ਪਰ ਇਹਨਾਂ ਦੀ ਵਰਤੋਂ ਸਬੰਧੀ 90 ਪ੍ਰਤੀਸ਼ਤ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਨਹੀਂ ਪਤਾ।

ਅੱਗ ਬੁਝਾਊ ਸਿਲੰਡਰ ਵੀ ਤਿੰਨ ਪ੍ਰਕਾਰ ਦੇ ਜਿਵੇਂ ਪਾਣੀ ਵਾਲੇ, ਕਾਰਬਨ ਡਾਈਆਕਸਾਇਡ, ਅਤੇ ਡੀ ਸੀ ਪੀ (ਡਰਾਈ ਕੈਮੀਕਲ ਪਾਊਡਰ) ਵਾਲੇ ਹੁੰਦੇ ਹਨ। ਸਰਕਾਰ ਦੇ ਹੁਕਮਾਂ ਅਨੁਸਾਰ ਹਰੇਕ ਸਿਲੰਡਰ ਉਤੇ ਲੋਕਲ ਭਾਸ਼ਾ ਵਿੱਚ ਵੱਡੇ ਸਬਦਾਂ ਵਿੱਚ ਲਿਖਣਾ ਜਰੂਰੀ ਹੈ ਕਿ ਸਿਲੰਡਰ ਵਿੱਚ ਕੀ ਭਰਿਆਂ ਹੈ ਅਤੇ ਇਸ ਦੀ ਐਕਸਪਾਇਰੀ ਮਿਤੀ ਕੀ ਹੈ। ਸਿਲੰਡਰ ਅਜਿਹੀ ਥਾਂ ਲਗਾਏ ਜਾਣ ਜਿਥੇ ਸੱਭ ਨੂੰ ਦਿਖਦੇ ਹੋਣ ਅਤੇ ਆਸਾਨੀ ਨਾਲ ਉਤਾਰੇ ਅਤੇ ਚੁੱਕਕੇ ਅੱਗ ਬੁਝਾਉਣ ਲਈ ਵਰਤੇ ਜਾਣ। ਏ ਕਲਾਸ ਅਤੇ ਈ ਕਲਾਸ ਦੀ ਅੱਗ ‘ਤੇ ਪਾਣੀ ਵਾਲੇ ਸਿਲੰਡਰਾਂ ਜਾ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਬੀ ਸੀ ਅਤੇ ਡੀ ਕਲਾਸ ਦੀ ਅੱਗ ਨੂੰ ਪਾਊਡਰ ਜਾ ਕਾਰਬਨ ਡਾਇਕਸਾਇਡ ਵਾਲੇ ਸਿਲੰਡਰਾਂ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ। ਪਰ ਪਾਊਡਰ ਵਾਲੇ ਸਿਲੰਡਰਾਂ ਦੀ ਵਰਤੋਂ ਕੰਪਿਊਟਰ ਉੱਤੇ ਅਤੇ ਬੰਦ ਕਮਰੇ ਵਿੱਚ ਨਹੀਂ ਕਰਨੀ ਚਾਹੀਦੀ ਕਿਉਂਕਿ ਪਾਊਡਰ ਕਾਰਨ ਕੰਪਿਊਟਰ ਅੰਦਰੋ ਖਤਮ ਹੋ ਸਕਦੇ ਹਨ ਅਤੇ ਬੰਦ ਕਮਰੇ ਵਿੱਚ ਪਾਊਡਰ ਦੇ ਧੂੰਏ ਕਰਕੇ ਕਮਰੇ ਵਿੱਚ ਸਫੈਦ ਧੂੰਆਂ ਹੀ ਧੂੰਆਂ ਫੈਲ ਜਾਵੇਗਾ ਅਤੇ ਗੰਦੀ ਸਮੈਲ ( ਗੰਧ) ਕਰਕੇ ਨੇੜੇ ਦੇ ਲੋਕਾਂ ਜਾ ਬਚਾਓ ਕਰਨ ਵਾਲੇ ਲੋਕਾਂ ਦੀਆਂ ਅੱਖਾਂ ਵਿੱਚੋਂ ਪਾਣੀ ਨਿਕਲਣ ਲਗੇਗਾ। ਦੇਖਣਾ ਮੁਸਕਲ ਹੋ ਜਾਂਦਾ, ਦਮ ਘੁੱਟਦਾ ਹੈ, ਜਿਸ ਕਾਰਨ ਕਮਰੇ ਵਿੱਚੋਂ ਕੋਈ ਵਿਅਕਤੀ ਜਾਂ ਫਾਇਲ ਪੇਪਰ ਨਹੀਂ ਕਢੇ ਜਾ ਸਕਦੇ।

ਅੱਗ ਲਗਣ ‘ਤੇ ਫਾਇਰ ਬ੍ਰਿਗੇਡ ਨੂੰ 101 ਜਾ ਫਾਇਰ ਬ੍ਰਿਗੇਡ ਦੇ ਲੋਕਲ ਨੰਬਰਾਂ ਤੇ ਜਾਂ ਪੁਲਿਸ ਕੰਟਰੋਲ ਰੂਮ 112 ਨੰਬਰ ਤੇ ਫੋਨ ਕਰਕੇ ਆਪਣਾ ਨਾਮ, ਮੋਬਾਈਲ ਨੰਬਰ, ਅੱਗ ਲਗੀ ਇਮਾਰਤ ਅਤੇ ਅੱਗ ਲਗੀ ਥਾਂ ਦਾ ਪੂਰਾ ਅਡਰੈਸ ਵਿਸ਼ੇਸ ਤੌਰ ਤੇ ਅੱਗ ਲਗੀ ਇਮਾਰਤ ਵਹੀਕਲ ਦੇ ਸਾਹਮਣੇ ਕੋਈ ਮਸ਼ਹੂਰ ਧਾਰਮਿਕ ਸਥਾਨ, ਸਕੂਲ ਕਾਲਜ ਜਾਂ ਹਸਪਤਾਲ, ਪਾਰਕ ਹੋਟਲ ਆਦਿ ਜੋ ਵੀ ਹੋਵੇ ਜਰੂਰ ਦੱਸਿਆ ਜਾਵੇ ਅਤੇ ਫੋਨ ਸੁਨਣ ਵਾਲੇ ਤੋਂ ਐਡਰੈਸ ਦੁਹਰਾਇਆ ਜਾਵੇ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪਹੁੰਚਦੀ, ਅੱਗ ਨੂੰ ਬੁਝਾਉਣ ਅਤੇ ਫੈਲਣ ਤੋਂ ਰੋਕਣ ਹਿਤ ਬਾਲਣ ਜਿਸ ਵੀ ਚੀਜ ਨੂੰ ਅੱਗ ਲੱਗ ਸਕਦੀ ਹੈ, ਅੱਗ ਤੋਂ ਪਰੇ ਕਰੋ, ਉਸਨੂੰ ਗਿਲਾਂ ਕਰਦੇ ਰਹੋ। ਇਹ ਵੀ ਜਰੂਰੀ ਹੈ ਕਿ ਆਵਾਜਾਈ ਰੋਡ ਸੇਫਟੀ ਨਿਯਮਾਂ ਅਨੁਸਾਰ ਰਾਈਟ ਆਫ ਵੇਜ (ਸੜਕਾਂ ਜਾ ਆਵਾਜਾਈ ਸਮੇਂ ਪਹਿਲਾਂ ਲੰਘਣ ਜਾਂ ਲੰਘਾਉਣ ਦਾ ਅਧਿਕਾਰ) ਅਨੁਸਾਰ ਫਾਇਰ ਬ੍ਰਿਗੇਡ ਐਬੂਲੈਂਸ ਪੁਲਿਸ ਆਰਮੀ ਬਹੁਤ ਭਾਰੀ ਜਾ ਵੱਡੇ ਵਾਹਣ ਜਾਨਵਰਾਂ ਆਦਿ ਨੂੰ ਆਪਣੀ ਵਹੀਕਲ ਸਾਇਡ ਤੇ ਖੜੀ ਕਰਕੇ ਪਹਿਲਾਂ ਲੰਘਣ ਲਈ ਰਸਤਾ ਦਿਓ। ਘਰ ਅੰਦਰ ਵਰਤੇ ਜਾਂਦੇ ਐਲ ਪੀ ਜੀ ਦੀ ਵਰਤੋ ਸਮੇਂ ਗੈਸ ਲੀਕ ਹੋਣ ਤੋਂ ਬਚਾਉਣ ਲਈ ਹਰ ਪੰਜ ਸਾਲ ਤੋਂ ਪਹਿਲਾਂ ਬਦਲਣ ਲਈ ਪਾਇਪ ਹਮੇਸ਼ਾ ਆਈ ਐਸ ਆਈ ਮਾਰਕਾ ਆਪਣੀ ਗੈਸ ਏਜੰਸੀ ਤੋਂ ਹੀ ਖਰੀਦੇ ਜਾਣ ਬਾਜ਼ਾਰਾਂ ਵਿੱਚ ਵਿਕਦੇ ਪਾਇਪ ਅਤੇ ਰੈਗੂਲੇਟਰ ਘਟੀਆ ਕਿਸਮ ਦੇ ਹੁੰਦੇ ਹਨ ਅਤੇ ਉਨਾਂ ਦੇ ਜਲਦੀ ਜਾ ਕਦੇ ਵੀ ਖਰਾਬ ਹੋਣ ਕਾਰਨ ਗੈਸ ਲੀਕ ਹੋ ਸਕਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਘਰੋਂ ਤਾਲਾ ਲਗਾਕੇ ਜਾਣ ਸਮੇਂ ਗੈਸ ਨੂੰ ਰੈਗੂਲੇਟਰ ਤੋਂ ਹੀ ਬੰਦ ਕਰੋ।

ਗੈਸ ਚੂਲੇ ਕੋਲ ਕੋਈ ਬਿਜਲੀ ਨਾਲ ਚਲਣ ਵਾਲੀ ਮਸ਼ੀਨ ਮੋਬਾਈਲ ਫਰਿੱਜ ਮਾਈਕਰੋਬੈਵ ਨਾ ਵਰਤੋਂ ਅਤੇ ਸਿਲੰਡਰ ਕੋਲ ਕੋਈ ਹਿੱਟਰ ਸਟੋਵ ਨਾ ਵਰਤੋਂ। ਗੈਸ ਸਿਲੰਡਰ ਇੱਕ ਥਾਂ ਇੱਕਠੇ ਨਾ ਰੱਖੇ ਜਾਣ। ਜਿਥੇ ਗੈਸ ਸਿਲੰਡਰ ਰੱਖਿਆ ਉਸ ਖਾਨੇ ਜਾ ਪੋਰਚ ਦੇ ਖਾਨੇ ਵਿੱਚ ਫਾਲਤੂ ਸਾਮਾਨ ਨਾ ਰੱਖੋ। ਅਤੇ ਖਾਨੇ ਦੇ ਅਗੇ ਕੋਈ ਭਾਰੀ ਵਹੀਕਲ ਭਾਰੀ ਸਾਮਾਨ ਨਾ ਰੱਖੋ। ਬੱਚਿਆਂ ਨੂੰ ਗੈਸ ਤੇ ਕੰਮ ਨਾ ਕਰਨ ਦਿਓ।ਬਿਜਲੀ ਦੇ ਕਿਸੇ ਵੀ ਸਵਿੱਚ ਜਾ ਮਸ਼ੀਨ ਨੂੰ ਹੱਥ ਲਗਾਉਣ ਸਮੇਂ ਪੈਰਾਂ ਵਿੱਚ ਬੂਟ ਜਾ ਚਪਲਾ ਜਾ ਪਲਾਸਟਿਕ ਪਾਏਦਾਨ ਜਰੂਰ ਰੱਖੋ, ਹੱਥ ਹਮੇਸ਼ਾ ਸੁੱਕੇ ਰੱਖੋ। ਇੱਕ ਪਲਗ ਵਿੱਚ ਕਈ ਉਪਕਰਨਾ ਜਾ ਮਸੀਨਾਂ ਦੇ ਹੋਲਡਰ ਨਾ ਫਸਾਉ। ਤੇਜ ਚਲਦੇ ਵਹੀਕਲਾਂ ਨੂੰ ਅੱਗ ਲਗਣ ਦੇ ਕਈ ਕਾਰਨਾਂ ਹਨ ਜਿਨਾਂ ਵਿੱਚ ਵਹੀਕਲ ਦੇ ਤੇਜ ਉਛਲਣ ਕਾਰਨ ਸਪਾਰਕ ਰਗ਼ੜ ਜਾ ਸਾਂਟ ਸਰਕਿਟ ਹੋਣਾ, ਟਕਰ ਲਗਣ ਪੈਟਰੋਲ ਪਾਇਪ ਦਾ ਫੱਟਣਾ, ਪੈਟਰੋਲ ਦਾ ਲੀਕ ਹੋਣਾ ,ਕਿਸੇ ਲੋਹੇ ਦੀਆਂ ਧਾਤੁਆਂ ਦਾ ਰਗੜ ਖਾਂਦੇ ਰਹਿਣਾ। ਆਪਣੇ ਬੱਚਿਆਂ ਵਿਦਿਆਰਥੀਆਂ ਕਰਮਚਾਰੀਆਂ ਵਰਕਰਾਂ ਮਜਦੂਰਾਂ ਵਹੀਕਲ ਚਾਲਕਾਂ ਨੂੰ ਵੀ ਫਾਇਰ ਸੇਫਟੀ ਅੱਗ ਲੱਗਣ ਗੈਸ ਲੀਕ ਹੋਣ ਕਰੰਟ ਲੱਗਣ ਤੋਂ ਬਚਾਓ ਬਾਰੇ ਸਮੇਂ ਸਮੇਂ ਜਰੂਰ ਦਸਿਆਂ ਕਰੋ।

TAGGED:
Share this Article
Leave a comment