2,000 ਰੁਪਏ ਦੇ ਨੋਟ ਨੇ ਕਾਲੇ ਧਨ ਨੂੰ ਜਮ੍ਹਾ ਕਰਨ ਵਾਲਿਆਂ ਦੀ ਕੀਤੀ ਮਦਦ : ਪੀ ਚਿਦੰਬਰਮ

Rajneet Kaur
2 Min Read

ਨਿਊਜ਼ ਡੈਸਕ: ਰਿਜ਼ਰਵ ਬੈਂਕ ਵੱਲੋਂ 2000 ਰੁਪਏ ਦੇ ਨੋਟ ਨੂੰ ਚਲਣ ਤੋਂ ਹਟਾਉਣ ਦੇ ਫੈਸਲੇ ਤੋਂ ਬਾਅਦ ਵਿਵਾਦ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। RBI ਦਾ ਕਹਿਣਾ ਹੈ ਕਿ ਸਾਲ 2016 ਵਿੱਚ ਪੇਸ਼ ਕੀਤੇ ਗਏ 2000 ਰੁਪਏ ਦੇ ਨੋਟਾਂ ਦਾ ਉਦੇਸ਼ ਨੋਟਬੰਦੀ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਭਾਰਤੀ ਅਰਥਵਿਵਸਥਾ ਨੂੰ ਸਰਕੂਲੇਸ਼ਨ ਵਿੱਚ ਲਿਆਉਣਾ ਸੀ। ਕੇਂਦਰੀ ਬੈਂਕ ਵੱਲੋਂ ਅਕਸਰ ਇਹ ਕਿਹਾ ਜਾਂਦਾ ਰਿਹਾ ਹੈ ਕਿ ਉਹ ਸਰਕੂਲੇਸ਼ਨ ਵਿੱਚ ਉੱਚ ਮੁੱਲ ਦੇ ਨੋਟਾਂ ਨੂੰ ਘਟਾਉਣਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਆਰਬੀਆਈ ਨੇ ਪਿਛਲੇ ਚਾਰ ਸਾਲਾਂ ਵਿੱਚ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ।

ਹਾਲਾਂਕਿ, ਆਰਬੀਆਈ ਦੇ ਇਸ ਕਦਮ ‘ਤੇ  ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਕਿਹਾ ਕਿ 2,000 ਰੁਪਏ ਦੇ ਨੋਟ ਨੇ ਕਾਲੇ ਧਨ ਨੂੰ ਜਮ੍ਹਾ ਕਰਨ ਵਾਲਿਆਂ ਦੀ ਮਦਦ ਕੀਤੀ ਹੈ। ਸਰਕਾਰ ਅਤੇ ਕੇਂਦਰੀ ਬੈਂਕ ਵੱਲੋਂ ਇਸ ਕਦਮ ਦਾ ਕਾਰਨ ਨਹੀਂ ਦੱਸਿਆ ਗਿਆ।ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਦੇਸ਼ ਵਿੱਚ ਰਾਜ ਅਤੇ ਆਮ ਚੋਣਾਂ ਤੋਂ ਪਹਿਲਾਂ ਆਇਆ ਹੈ ਜਦੋਂ ਆਮ ਤੌਰ ‘ਤੇ ਨਕਦੀ ਦੀ ਵਰਤੋਂ ਵੱਧ ਜਾਂਦੀ ਹੈ। ਨੋਟਬੰਦੀ ਅਤੇ 2000 ਰੁਪਏ ਦਾ ਨੋਟ ਬਾਜ਼ਾਰ ਵਿੱਚ ਆਉਣ ਤੋਂ ਪਹਿਲਾਂ, ਇੱਕ ਹੋਰ ਵਿਵਾਦਪੂਰਨ ਵਿਚਾਰ ਸਾਹਮਣੇ ਆਇਆ ਸੀ  10,000 ਰੁਪਏ ਦਾ ਨੋਟ। ਸਾਬਕਾ ਗਵਰਨਰ ਰਘੂਰਾਮ ਰਾਜਨ ਦੇ ਸਮੇਂ, ਆਰਬੀਆਈ ਦੁਆਰਾ 5,000 ਅਤੇ 10,000 ਰੁਪਏ ਦੇ ਨੋਟ ਪੇਸ਼ ਕਰਨ ਦਾ ਸੁਝਾਅ ਦਿੱਤਾ ਗਿਆ ਸੀ।

ਆਰਬੀਆਈ ਵੱਲੋਂ ਲੋਕ ਲੇਖਾ ਕਮੇਟੀ ਨੂੰ ਦਿੱਤੀ ਗਈ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਕੇਂਦਰੀ ਬੈਂਕ ਨੇ ਅਕਤੂਬਰ 2014 ਵਿੱਚ ਇਸ ਸਬੰਧ ਵਿੱਚ ਇੱਕ ਸਿਫਾਰਸ਼ ਕੀਤੀ ਸੀ। 10,000 ਰੁਪਏ ਦੇ ਨੋਟ ਨੂੰ ਪੇਸ਼ ਕਰਨ ਪਿੱਛੇ ਵਿਚਾਰ ਇਹ ਸੀ ਕਿ ਮਹਿੰਗਾਈ ਕਾਰਨ 1,000 ਰੁਪਏ ਦੇ ਨੋਟ ਦੀ ਕੀਮਤ ਘੱਟ ਰਹੀ ਹੈ। ਇਸ ਸੁਝਾਅ ਦੇ ਕਰੀਬ ਡੇਢ ਸਾਲ ਬਾਅਦ, ਸਰਕਾਰ ਨੇ ਮਈ 2016 ਵਿੱਚ ਆਰਬੀਆਈ ਨੂੰ 2,000 ਰੁਪਏ ਦੇ ਨੋਟਾਂ ਦੀ ਨਵੀਂ ਲੜੀ ਪੇਸ਼ ਕਰਨ ਦੇ ਆਪਣੇ ਫੈਸਲੇ ਬਾਰੇ ਜਾਣਕਾਰੀ ਦਿਤੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment