ਬ੍ਰਿਟੇਨ ਦੇ ਸ਼ਾਹੀ ਪਰਿਵਾਰ ‘ਚ ਆਇਆ ਨੰਨ੍ਹਾ ਸ਼ਹਿਜ਼ਾਦਾ

TeamGlobalPunjab
2 Min Read

ਲੰਡਨ: ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵਿੱਚ ਸੋਮਵਾਰ ਨੂੰ ਇੱਕ ਨੰਨ੍ਹਾ ਮਹਿਮਾਨ ਜੁੜਿਆ ਹੈ। ਪ੍ਰਿੰਸ ਹੈਰੀ ਦੀ ਪਤਨੀ ਡਚੇਜ਼ ਆਫ਼ ਸਸੈਕਸ ਮੇਗਨ ਮਰਕੇਲ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਬੱਚਾ ਤੇ ਮਾਂ ਪੂਰੀ ਤਰ੍ਹਾਂ ਤੰਦਰੁਸਤ ਹਨ। ਇਸ ਦੀ ਜਾਣਕਾਰੀ ਸ਼ਾਹੀ ਪਰਿਵਾਰ ਨੇ ਸੋਸ਼ਲ ਮੀਡੀਆ ਤੇ ਦਿੱਤੀ ਹਾਲੇ ਬੱਚੇ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਹੈ।

https://www.instagram.com/p/BxH36irhwcO/

ਸ਼ਾਹੀ ਪਰਿਵਾਰ ਵੱਲੋਂ ਇੱਕ ਬਿਆਨ ਜਾਰੀ ਕਰ ਕੇ ਇਸ ਦੀ ਪੁਸ਼ਟੀ ਕੀਤੀ ਗਈ ਹੈ। ਇੰਸਟਾਗ੍ਰਾਮ ਉੱਤੇ ਪੋਸਟ ਕਰਦਿਆਂ ਲਿਖਿਆ ਗਿਆ ਕਿ – ‘ਸਾਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ 6 ਮਈ, 2019 ਦੀ ਸਵੇਰ ਡਿਊਕ ਤੇ ਡਚੇਜ਼ ਆਫ਼ ਸਸੈਕਸ ਦੇ ਪਹਿਲੇ ਬੱਚੇ ਦਾ ਜਨਮ ਹੋਇਆ। ਮਾਂ ਤੇ ਬੱਚਾ ਦੋਵੇਂ ਹੀ ਤੰਦਰੁਸਤ ਹਨ ਅਤੇ ਸ਼ਾਹੀ ਜੋੜਾ ਇਸ ਖ਼ਾਸ ਮੌਕੇ ਉੱਤੇ ਨਾਲ ਖੜ੍ਹੇ ਰਹਿਣ ਲਈ ਹੋਰ ਉਤਸੁਕਤਾ ਜ਼ਾਹਿਰ ਕਰਨ ਲਈ ਦੇਸ਼ ਵਾਸੀਆਂ ਦਾ ਸ਼ੁਕਰੀਆ ਅਦਾ ਕਰਦਾ ਹੈ।’

https://www.instagram.com/p/BxIKMKWBUgo/

- Advertisement -

ਮੀਡੀਆ ਰਿਪੋਰਟਾਂ ਮੁਤਾਬਕ ਮੇਘਨ ਨੂੰ ਸਵੇਰੇ ਦਰਦਾਂ ਹੋਣ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉਸ ਵੇਲੇ ਉਨ੍ਹਾਂ ਦੇ ਪਤੀ ਪ੍ਰਿੰਸ ਹੈਰੀ ਵੀ ਮੌਜੂਦ ਸਨ। ਮੇਗਨ ਬੀਤੀ 18 ਮਾਰਚ ਤੋਂ ਜਣੇਪਾ ਛੁੱਟੀ ਉੱਤੇ ਚਲੇ ਗਏ ਸਨ; ਜਿਸ ਕਾਰਨ ਇਹ ਕਿਆਸਅਰਾਈਆਂ ਲੱਗ ਰਹੀਆਂ ਸਨ ਕਿ ਸ਼ਾਹੀ ਬੱਚੇ ਦਾ ਜਨਮ ਅਪ੍ਰੈਲ ਮਹੀਨੇ ਦੇ ਅੰਤ ਵਿੱਚ ਹੋਵੇਗਾ। ਇੱਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ 19 ਮਈ ਨੂੰ ਪ੍ਰਿੰਸ ਹੈਰੀ ਤੇ ਮੇਗਨ ਮਰਕਲੇ ਦਾ ਵਿਆਹ ਹੋਇਆ ਸੀ।

Share this Article
Leave a comment