ਪੰਜਾਬੀ ਮੂਲ ਦੇ ਦੇਵ ਚੌਹਾਨ ਰਿਚਮੰਡ ਦੇ ਪੁਲਿਸ ਮੁਖੀ ਨਿਯੁਕਤ

TeamGlobalPunjab
2 Min Read

ਨਿਊਜ਼ ਡੈਸਕ: ਪੰਜਾਬੀ ਦੁਨੀਆਂ ਵਿੱਚ ਜਿੱਥੇ ਵੀ ਜਾਂਦੇ ਹਨ, ਆਪਣੀ ਮਿਹਨਤ ਦੇ ਸਿਰ ‘ਤੇ ਮੁਕਾਮ ਹਾਸਲ ਕਰਦੇ ਹਨ। ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਪੰਜਾਬੀ ਮੂਲ ਦੇ ਲੋਕਾਂ ਨੇ ਸਫਲਤਾ ਦੇ ਝੰਡੇ ਗੱਡੇ ਹਨ। ਕਾਰੋਬਾਰਾਂ ਅਤੇ ਹੋਰ ਖੇਤਰਾਂ ਦੇ ਨਾਲ ਨਾਲ ਪੰਜਾਬੀ ਵੱਖ-ਵੱਖ ਪੁਲਿਸ ਅਦਾਰਿਆਂ ਅਤੇ ਫੌਜ ਵਿੱਚ ਵੀ ਸੇਵਾਵਾਂ ਨਿਭਾਅ ਰਹੇ ਹਨ। ਇਸੇ ਤਰਾਂ ਹੁਣ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਖਬਰ ਦੂਜਾ ਪੰਜਾਬ ਕਹੇ ਜਾਂਦੇ ਦੇਸ਼ ਕੈਨੇਡਾ ਤੋਂ ਆਈ ਹੈ।

ਰਾਇਲ ਕੈਨੇਡੀਅਨ ਮਾਂਊਟਿਡ ਪੁਲਿਸ ਦੇ ਸੀਨੀਅਰ ਪੰਜਾਬੀ ਅਧਿਕਾਰੀ ਦੇਵ ਚੌਹਾਨ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਚਮੰਡ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ ਹੈ, ਜੋ ਕਿ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਰਿਚਮੰਡ ਆਰ.ਸੀ.ਐਮ. ਪੀ. ਦੇ ਇਤਿਹਾਸ `ਚ ਇਸ ਉੱਚ ਅਹੁਦੇ `ਤੇ ਪਹੁੰਚਣ ਵਾਲਾ ਦੇਵ ਚੌਹਾਨ ਪਹਿਲਾ ਪੰਜਾਬੀ ਪੁਲਿਸ ਅਧਿਕਾਰੀ ਹੈ।

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨੇੜਲੇ ਪਿੰਡ ਮੱਲਪੁਰ ਦਾ ਜੰਮਪਲ ਦੇਵ ਚੌਹਾਨ 15 ਸਾਲ ਦੀ ਉਮਰ `ਚ ਸਾਲ 1985 `ਚ ਕੈਨੇਡਾ ਆਇਆ ਸੀ। ਕਿਚਨਰ ਯੂਨੀਵਰਸਿਟੀ ਤੋਂ ਉੱਚ ਵਿੱਦਿਆ ਪ੍ਰਾਪਤ ਕਰਨ ਉਪਰੰਤ ਦੇਵ ਚੌਹਾਨ 31 ਮਾਰਚ 1991 ਨੂੰ ਰਾਇਲ ਕੈਨੇਡੀਅਨ ਮਾਂਊਟਿਡ ਪੁਲਿਸ `ਚ ਭਰਤੀ ਹੋ ਗਿਆ, ਜਿੱਥੇ ਸਿਪਾਹੀ ਤੋਂ ਸਾਰਜੈਂਟ ਤੇ ਫਿਰ 27 ਜੂਨ, 2019 ਨੂੰ ਦੇਵ ਚੌਹਾਨ ਜਾਂਚ ਏਜੰਸੀ ਇੰਟਾਗ੍ਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਦਾ ਮੁਖੀ ਬਣਿਆ ਤੇ ਹੁਣ ਉਸ ਨੂੰ ਰਿਚਮੰਡ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਹੈ।

Share this Article
Leave a comment