ਕੈਨੇਡਾ ‘ਚ ਮਨਦੀਪ ਸਿੰਘ ਦੋਸਾਂਝ ਲਾਪਤਾ, ਪੁਲਿਸ ਨੇ ਭਾਲ ਲਈ ਮੰਗੀ ਲੋਕਾਂ ਤੋਂ ਮਦਦ

Prabhjot Kaur
2 Min Read

ਬਰਨਾਬੀ: ਕੈਨੇਡਾ ‘ਚ ਬਰਨਬੀ ਸ਼ਹਿਰ ਦੇ ਰਹਿਣ ਵਾਲੇ ਮਨਦੀਪ ਸਿੰਘ ਦੋਸਾਂਝ ਲਾਪਤਾ ਹੋ ਗਿਆ। ਰਿਚਮੰਡ ਆਰਸੀਐਮਪੀ ਨੇ 36 ਸਾਲ ਦੇ ਇਸ ਪੰਜਾਬੀ ਦੀ ਭਾਲ ਲਈ ਲੋਕਾਂ ਕੋਲੋਂ ਮਦਦ ਦੀ ਮੰਗ ਕੀਤੀ ਹੈ। ਰਾਇਲ ਕੈਨੇਡੀਅਨ ਮਾਊਂਟੇਟ ਪੁਲਿਸ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ ਦਾ ਵਾਸੀ 36 ਸਾਲ ਦਾ ਮਨਦੀਪ ਸਿੰਘ ਦੋਸਾਂਝ 29 ਅਪ੍ਰੈਲ ਤੋਂ ਲਾਪਤਾ ਹੈ।

ਮਨਦੀਪ ਸਿੰਘ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਮਨਦੀਪ ਦੀ ਉਨਾਂ ਨਾਲ 29 ਅਪ੍ਰੈਲ ਨੂੰ ਸਵੇਰੇ ਲਗਭਗ 11 ਵਜੇ ਆਖਰੀ ਵਾਰ ਫੋਨ ‘ਤੇ ਗੱਲ ਹੋਈ ਸੀ। ਉਸ ਤੋਂ ਬਾਅਦ ਉਸ ਬਾਰੇ ਹੁਣ ਤੱਕ ਕੁਝ ਪਤਾ ਨਹੀਂ ਲੱਗਿਆ। ਪਰਿਵਾਰ ਦਾ ਮੰਨਣਾ ਹੈ ਕਿ ਜਦੋਂ 29 ਅਪ੍ਰੈਲ ਦੀ ਸ਼ਾਮ ਨੂੰ ਉਨ੍ਹਾਂ ਦੀ ਆਖਰੀ ਵਾਰ ਗੱਲ ਹੋਈ, ਉਸ ਵੇਲੇ ਮਨਦੀਪ ਰਿਚਮੰਡ ਦੇ ਅਲੈਗਜ਼ੈਂਡਰਾ ਰੋਡ ‘ਤੇ 8600 ਬਲੋਕ ‘ਚ ਸਥਿਤ ਇੱਕ ਹੋਟਲ ਵਿੱਚ ਰੁਕਿਆ ਹੋਇਆ ਸੀ, ਪਰ ਉਸ ਤੋਂ ਬਾਅਦ ਉਸ ਬਾਰੇ ਕੁਝ ਪਤਾ ਨਹੀਂ ਲੱਗਾ। ਪਰਿਵਾਰ ਨੇ ਕਿਹਾ ਕਿ ਉਹ ਸਰੀਰਕ ਤੇ ਦਿਮਾਗੀ ਤੌਰ `ਤੇ ਬਿਲਕੁਲ ਤੰਦਰੁਸਤ ਹੈ, ਪਰ ਇੰਨੇ ਦਿਨ ਉਹ ਕਦੇ ਵੀ ਘਰ ਤੋਂ ਬਾਹਰ ਨਹੀਂ ਰਿਹਾ। ਉਹ ਵੀ ਪਰਿਵਾਰ ਨਾਲ ਸੰਪਰਕ ਕਰੇ ਬਗੈਰ। ਇਸ ਲਈ ਉਹਨਾਂ ਨੂੰ ਉਸ ਦੀ ਚਿੰਤਾ ਸਤਾਅ ਰਹੀ ਹੈ।

ਰਿਚਮੰਡ ਪੁਲਿਸ ਨੇ ਮਨਦੀਪ ਸਿੰਘ ਦੋਸਾਂਝ ਦੀ ਪਛਾਣ ਜਾਰੀ ਕਰਦਿਆਂ ਦੱਸਿਆ ਕਿ 36 ਸਾਲ ਦੇ ਮਨਦੀਪ ਦਾ ਕੱਦ 6 ਫੁੱਟ, ਭਾਰ ਲਗਭਗ 82 ਕਿੱਲੋ ਅਤੇ ਉਸ ਦੇ ਵਾਲਕਾਲੇ ਨੇ, ਜਿਸ ਵੇਲੇ ਦੋਸਾਂਝ ਨੂੰ ਆਖਰੀ ਵਾਰ ਦੇਖਿਆ ਗਿਆ, ਉਸ ਵੇਲੇ ਉਸ ਨੇ ਸਫੇਦ ਜੁੱਤੇ ਤੇ ਕਾਲੇ ਕੱਪੜੇ ਪਾਏ ਹੋਏ ਸਨ।

ਰਿਚਮੰਡ ਆਰਸੀਐਮਪੀ ਨੇ ਮਨਦੀਪ ਦੀ ਭਾਲ ਲਈ ਲੋਕਾਂ ਕਲਾਂ ਮਦਦ ਦੀ ਮੰਗ ਕਰਦਿਆਂ ਕਿਹਾ ਕਿ ਜਿਸ ਕਿਸੇ ਕੋਲ ਵੀ ਉਸ ਬਾਰੇ ਕਈ ਵੀ ਜਾਣਕਾਰੀ ਹੈ ਤਾਂ ਉਹ ਪੁਲਿਸ ਟੀਮ ਨਾਲ 604-278-1212 ‘ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਗੁਪਤ ਢੰਗ ਨਾਲ ਸੂਚਨਾ ਦੇਣ ਲਈ ਕਰਾਈਮ ਸਟੌਪਰਸ ਨੂੰ 1-800-222-8477 ਤੇ ਕਾਲ ਕੀਤੀ ਜਾ ਸਕਦੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment