ਰਿਆ ਚੱਕਰਵਤੀ ਨੇ ਬਾਲੀਵੁੱਡ ‘ਚ ਡਰੱਗ ਕਨੈਕਸ਼ਨ ਦੇ ਖੋਲ੍ਹੇ ਪੋਤੜੇ

TeamGlobalPunjab
1 Min Read

ਮੁੰਬਈ: ਬਾਲੀਵੁੱਡ ਅਦਾਕਾਰਾ ਰਿਆ ਚੱਕਰਵਤੀ ਨੇ ਡਰੱਗ ਮਾਮਲੇ ਵਿੱਚ ਵੱਡੇ ਖੁਲਾਸੇ ਕੀਤੇ ਹਨ। ਰਿਆ ਚੱਕਰਵਤੀ ਨੇ ਡਰੱਗਜ਼ ਦੀ ਲੈਣ ਦੇਣ ‘ਚ ਬਾਲੀਵੁੱਡ ਦੀਆਂ ਵੱਡੀਆਂ ਸ਼ਖ਼ਸੀਅਤਾਂ ਦੇ ਨਾਮ ਉਜਾਗਰ ਕੀਤੇ ਹਨ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ, ਐਨਸੀਬੀ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਸਾਰਿਆਂ ਖਿਲਾਫ ਸੰਮਨ ਵੀ ਜਾਰੀ ਕਰ ਦਿੱਤੇ ਹਨ ਅਤੇ ਐੱਨਸੀਬੀ ਜਲਦ ਹੀ ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕਰੇਗੀ।

ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਡਰੱਗ ਕੇਸ ਵਿੱਚ ਅਪਡੇਟ ਦਿੰਦੇ ਹੋਏ ਰਿਆ ਚੱਕਰਵਤੀ ਨੇ ਕਿਹਾ ਹੈ ਕਿ ਸੁਸ਼ਾਂਤ ਰਾਜਪੂਤ ਨੂੰ ਡਰੱਗਜ਼ ਵਿੱਚ ਇੱਕ ਟਾਪ ਫਿਲਮ ਮੇਕਰ ਨੇ ਸ਼ਾਮਲ ਕਰਵਾਇਆ ਸੀ। ਹਾਲਾਂਕਿ ਇਸ ਫਿਲਮ ਮੇਕਰ ਦਾ ਨਾਮ ਹਾਲੇ ਤੱਕ ਸਾਹਮਣੇ ਨਹੀਂ ਆਇਆ।

ਇਸ ਦੇ ਨਾਲ ਹੀ ਸੂਤਰਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਰਿਆ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਕਤ ਫਿਲਮ ਮੇਕਰ ਸੁਸ਼ਾਂਤ ਨੂੰ ਕਈ ਡਰੱਗਜ਼ ਪਾਰਟੀਜ਼ ਵਿਚ ਵੀ ਲੈ ਕੇ ਗਿਆ ਸੀ, ਜਿੱਥੇ ਉਸ ਨੂੰ ਕੋਕੀਨ ਅਤੇ ਐੱਲ.ਐੱਸ.ਡੀ ਦਿੱਤਾ ਗਿਆ ਸੀ। ਰਿਆ ਚੱਕਰਵਰਤੀ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਉਸ ਨੂੰ ਇਹ ਜਾਣਕਾਰੀ ਰਿਲੇਸ਼ਨਸ਼ਿਪ ‘ਚ ਰਹਿਣ ਦੌਰਾਨ ਦਿੱਤੀ ਸੀ। ਇਸ ਤੋਂ ਇਲਾਵਾ ਸੁਸ਼ਾਂਤ ਨਾਲ ਫ਼ਿਲਮ ਇੰਡਸਟਰੀ ਵਿੱਚ ਕਿਸ ਤਰ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਰਿਹਾ ਹੈ ਇਸ ਬਾਰੇ ਵੀ ਦੱਸਿਆ ਸੀ।

Share this Article
Leave a comment