ਕੀ ਤੁਸੀਂ ਵੀ ਦੁੱਧ ਨੂੰ ਵਾਰ-ਵਾਰ ਉਬਾਲਣ ਦੀ ਕਰਦੇ ਹੋ ਗਲਤੀ ? ਤਾਂ ਹੋ ਜਾਓ ਸਾਵਧਾਨ

TeamGlobalPunjab
1 Min Read

ਨਿਊਜ਼ ਡੈਸਕ : ਦੁੱਧ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਅਤੇ ਇਸ ਅੰਦਰ ਮੌਜੂਦ ਕੈਲਸ਼ਿਅਮ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ।

ਜ਼ਿਆਦਾਤਰ ਦੁੱਧ ਸਿਰਫ ਉਬਲਣ ਤੋਂ ਬਾਅਦ ਹੀ ਵਰਤਿਆ ਜਾਂਦਾ ਹੈ, ਕੁਝ ਲੋਕ ਕੱਚਾ ਦੁੱਧ ਵੀ ਪੀਂਦੇ ਹਨ। ਪਰ ਜ਼ਿਆਦਾਤਰ  ਉਬਾਲਿਆ ਹੋਇਆ ਦੁੱਧ ਸਿਹਤ ਲਈ ਹਾਨੀਕਾਰਕ ਸਿੱਧ ਹੁੰਦਾ ਹੈ। ਅਜਿਹਾ ਕਰਨ ਨਾਲ ਦੁੱਧ ਦੇ ਪੌਸ਼ਟਿਕ ਤੱਤ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਦੁੱਧ ਨੂੰ ਵਾਰ-ਵਾਰ ਉਬਾਲਣ ਦੀ ਆਦਤ ਹੁੰਦੀ ਹੈ, ਕਿਉਂਕਿ ਲੋਕ ਮੰਨਦੇ ਹਨ ਕਿ ਇਹ ਦੁੱਧ ਨੂੰ ਖਰਾਬ ਨਹੀਂ ਕਰੇਗਾ ਅਤੇ ਤਾਜ਼ਾ ਰਹੇਗਾ। ਤੁਹਾਨੂੰ ਦੱਸ ਦਈਏ ਕਿ ਤੁਹਾਡੀ  ਇਹ ਆਦਤ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀ ਹੈ।

ਦੁੱਧ ਨੂੰ ਉਬਾਲਣ ਦਾ ਸਹੀ ਤਰੀਕਾ

- Advertisement -

ਜਦੋਂ ਤੱਕ ਦੁੱਧ ਨੂੰ ਚੁੱਲ੍ਹੇ ‘ਤੇ ਰੱਖਿਆ ਜਾਂਦਾ ਹੈ, ਇਸ ਨੂੰ ਚਮਚ ਨਾਲ ਲਗਾਤਾਰ ਹਿਲਾਉਣਾ ਚਾਹੀਦਾ ਹੈ। ਪਰ ਇਸ ਦੌਰਾਨ ਦੁੱਧ ਨੂੰ 2 ਜਾਂ 3 ਮਿੰਟ ਤੋਂ ਜ਼ਿਆਦਾ ਨਹੀਂ ਉਬਾਲਣਾ ਚਾਹੀਦਾ। ਇੱਕ ਅਧਿਐਨ ਅਨੁਸਾਰ, 17 ਫ਼ੀਸਦੀ ਔਰਤਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਦੁੱਧ ਨੂੰ ਵਾਰ-ਵਾਰ ਉਬਾਲਣ ਨਾਲ ਇਸ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਉੱਥੇ ਹੀ, 59 ਫ਼ੀਸਦੀ ਔਰਤਾਂ ਇਹ ਵੀ ਮਹਿਸੂਸ ਕਰਦੀਆਂ ਹਨ ਕਿ ਦੁੱਧ ਨੂੰ ਵਾਰ-ਵਾਰ ਉਬਾਲਣ ਨਾਲ ਇਸ ਦੇ ਪੌਸ਼ਟਿਕ ਤੱਤ ਵੱਧ ਜਾਂਦੇ ਹਨ।

Share this Article
Leave a comment