ਨਿਊਜ਼ ਡੈਸਕ : ਸਲਮਾਨ ਖ਼ਾਨ ਵੱਲੋਂ ਹੋਸਟ ਕੀਤੇ ਜਾਣ ਵਾਲੇ ਰਿਐਲਿਟੀ ਸ਼ੋਅ Bigg Boss ਦੇ ਆਉਣ ਵਾਲੇ 15ਵੇਂ ਸੀਜ਼ਨ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ Bigg Boss ਦਾ ਸੀਜ਼ਨ ਬਹੁਤ ਵੱਖਰਾ ਹੋਣ ਵਾਲਾ ਹੈ। ਇਸ ਤੋਂ ਇਲਾਵਾ Bigg Boss 15 ਦੇ ਮੁਕਾਬਲੇਬਾਜ਼ਾਂ ਨੂੰ ਲੈ ਕੇ ਵੀ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ, ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ।
ਇਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿੱਗ ਬਾਸ ਦੇ ਆਉਣ ਵਾਲੇ ਸੀਜ਼ਨ ‘ਚ ਰੀਆ ਚੱਕਰਵਰਤੀ ਤੇ ਅੰਕਿਤਾ ਲੋਖਾਂਡੇ ਇਕੱਠੇ Bigg Boss ਦੇ ਘਰ ਵਿੱਚ ਨਜ਼ਰ ਆ ਸਕਦੀਆਂ ਹਨ।
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਗਰਲਫਰੈਂਡ ਰੀਆ ਚੱਕਰਵਰਤੀ ਸੁਰਖੀਆਂ ਵਿੱਚ ਰਹੀ, ਉੱਥੇ ਹੀ ਅੰਕਿਤਾ ਸੁਸ਼ਾਂਤ ਦੀ ਐਕਸ ਗਰਲਫਰੈਂਡ ਸੀ। ਸਪਾਟਬੁਆਏ ਦੀ ਇਕ ਰਿਪੋਰਟ ਵਿਚ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਦੋਵੇਂ Bigg Boss 15 ਵਿੱਚ ਇਕੱਠੀਆਂ ਨਜ਼ਰ ਆ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੇਕਰਸ ਨੇ ਰੀਆ ਚਕਰਵਰਤੀ ਨੂੰ ਸੱਦਾ ਦਿੱਤਾ ਹੈ। ਜੇਕਰ ਉਨ੍ਹਾਂ ਨੇ ਹਾਂ ਕਰ ਦਿੱਤੀ ਤਾਂ ਘਰ ਵਿਚ ਅੰਕਿਤਾ ਲੋਖਾਂਡੇ ਦੇ ਨਾਲ ਉਨ੍ਹਾਂ ਨੂੰ ਰੱਖਿਆ ਜਾ ਸਕਦਾ ਹੈ।