ਹਾਲੀਵੁੱਡ ਫਿਲਮ ‘ਓਪੇਨਹਾਈਮਰ’ ਨੂੰ ਲੈ ਮੱਚਿਆ ਹੰਗਾਮਾ,ਭਗਵਦ ਗੀਤਾ ਨਾਲ ਸਬੰਧਿਤ ਇਤਰਾਜ਼ਯੋਗ ਸੀਨ

Rajneet Kaur
2 Min Read

ਨਿਊਜ਼ ਡੈਸਕ: ਆਇਰਿਸ਼ ਅਦਾਕਾਰ ਸਿਲਿਅਨ ਮਰਫੀ ਅਤੇ ਕ੍ਰਿਸਟੋਫਰ ਨੋਲਨ ਦੀ ਨਵੀਂ ਫਿਲਮ ‘ਓਪਨਹਾਈਮਰ’ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। 21 ਜੁਲਾਈ ਨੂੰ ਰਿਲੀਜ਼ ਹੋਈ ਇਸ ਬਹੁਚਰਚਿਤ ਫਿਲਮ ਤੋਂ ਪਹਿਲਾਂ 2 ਲੱਖ ਤੋਂ ਵੱਧ ਦੀ ਐਡਵਾਂਸ ਬੁਕਿੰਗ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕਈ ਮਹੀਨਿਆਂ ਤਕ, ਦਰਸ਼ਕ ਅੰਦਾਜ਼ਾ ਲਗਾ ਰਹੇ ਸਨ ਕਿ ਪਰਮਾਣੂ ਬੰਬ ਬਣਾਉਣ ਵਾਲੇ ਵਿਅਕਤੀ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਨੇ ਇਹ ਫਿਲਮ ਬਣਾਈ ਹੋਵੇਗੀ।ਪਰ ਫਿਲਮ ਹੁਣ ਵਿਵਾਦਾਂ ‘ਚ ਘਿਰ ਗਈ ਹੈ।

ਦਸ ਦਈਏ ਕਿ ਫਿਲਮ ਵਿੱਚ ਇੱਕ ਅਜਿਹਾ ਸੀਨ ਸਾਹਮਣੇ ਆਇਆ ਹੈ ਜਿਸ ਵਿੱਚ ਰਾਬਰਟ ਦੀ ਭੂਮਿਕਾ ਨਿਭਾ ਰਹੇ ਅਦਾਕਾਰ ਸਿਲਿਅਨ ਮਰਫੀ ਨੂੰ ਅਸ਼ਲੀਲ ਸੀਨ ਦੌਰਾਨ ਕਥਿਤ ਤੌਰ ‘ਤੇ ਹਿੰਦੂ ਧਰਮ ਦੇ ਮੁੱਖ ਗ੍ਰੰਥ ਭਗਵਦ ਗੀਤਾ ਦਾ ਪਾਠ ਕਰਦੇ ਦਿਖਾਇਆ ਗਿਆ ਹੈ।ਕਿਹਾ ਜਾ ਰਿਹਾ ਹੈ ਕਿ ਫ਼ਿਲਮ ਵਿਚ ਗੀਤਾ ਨੂੰ ਪੜ੍ਹਦਿਆਂ, ਰਾਬਰਟ ਦੇ ਕਿਰਦਾਰ ਵਿਚ ਸੀਲੀਅਨ ਨੇ ਭਗਵਾਨ ਵਿਸ਼ਨੂੰ ਅਤੇ ਹੋਰ ਬਹੁਤ ਸਾਰੀਆਂ ਹਿੰਦੂ ਧਾਰਮਕ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਹਾਲਾਂਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਗੀਤਾ ਨਹੀਂ ਸਗੋਂ ਕੋਈ ਹੋਰ ਕਿਤਾਬ ਹੈ।

ਭਾਰਤੀ ਪ੍ਰਸ਼ੰਸਕਾਂ ਨੇ ਫਿਲਮ ‘ਚ ਦਿਖਾਏ ਗਏ ਗੀਤਾ ਨੂੰ ਪੜ੍ਹਨ ਵਾਲੇ ਸੀਨ ਉੱਤੇ ਇਤਰਾਜ਼ ਪ੍ਰਗਟ ਕੀਤਾ ਹੈ। ਦਸਣਯੋਗ ਹੈ ਕਿ ਜੇ. ਰਾਬਰਟ ਓਪਨਹਾਈਮਰ, ਇੱਕ ਭੌਤਿਕ ਵਿਗਿਆਨੀ ਜਿਸਨੂੰ ਐਟਮ ਬੰਬ ਬਣਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਓਪਨਹਾਈਮਰ ਲਾਸ ਅਲਾਮੋਸ ਪ੍ਰਯੋਗਸ਼ਾਲਾ ਦਾ ਮੁਖੀ ਸੀ ਅਤੇ ਮੈਨਹਟਨ ਪ੍ਰੋਜੈਕਟ ਵਿੱਚ ਇੱਕ ਪ੍ਰਮੁੱਖ ਖਿਡਾਰੀ ਸੀ। ਜਦੋਂ ਕਿ ਫਲੋਰੈਂਸ ਪੁਗ ਜੀਨ ਟੈਟਲਾਕ ਦੀ ਭੂਮਿਕਾ ਨਿਭਾਉਂਦੀ ਹੈ। ਸਿਲਿਅਨ ਮਰਫੀ ਓਪਨਹਾਈਮਰ ਦੀ ਭੂਮਿਕਾ ਨਿਭਾ ਰਿਹਾ ਹੈ। ਮਰਫੀ ਨੇ ਕਿਹਾ ਕਿ ਉਸ ਨੇ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹਿੰਦੂਆਂ ਦੀ ਪਵਿੱਤਰ ਕਿਤਾਬ ਪੜ੍ਹੀ ਸੀ। ਪਰ ਤੁਹਾਨੂੰ ਦੱਸ ਦਈਏ ਗੀਤਾ ਪੜ੍ਹਨ ਦਾ ਇਹ ਸੀਨ ਫਿਲਮ ਵਿੱਚ ਇੱਕ ਇੰਟੀਮੇਟ ਸੀਨ ਦੌਰਾਨ ਦਿਖਾਇਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment