ਪੰਜਾਬੀ ਗੈਂਗਸਟਰ ਸੰਦੀਪ ਦਾ ਕਾਤਲ ਬਣਿਆ ਕੈਨੇਡਾ ‘ਚ ਭਗੌੜਾ, ਸੂਹ ਦੇਣ ਵਾਲੇ ਨੂੰ ਦਿੱਤਾ ਜਾਵੇਗਾ ਵੱਡਾ ਇਨਾਮ

Prabhjot Kaur
2 Min Read

ਵੈਨਕੂਵਰ: ਕੈਨੇਡਾ ਦੇ ਚੋਟੀ ਦੇ ਭਗੌੜੇ ਮੁਜਰਮਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਮੁਤਾਬਕ ਪੰਜਾਬੀ ਗੈਂਗਸਟਰ ਸੰਦੀਪ ਦੂਹਰੇ ਸਣੇ ਕਈ ਲੋਕਾਂ ਦੇ ਕਾਤਲ ਰੌਬੀ ਅਲਖਲੀਲ ਦੀ ਸੂਚਨਾ ਦੇਣ ਵਾਲੇ ਨੂੰ ਢਾਈ ਲੱਖ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਉੱਥੇ ਹੀ ਦੂਜੇ ਪਾਸੇ ਭਗੌੜੇ ਅਪਰਾਧੀਆਂ ਦੀ ਲਿਸਟ ‘ਚ ਇਰਾਦਾ ਕਤਲ ਦੇ ਮਾਮਲੇ ਤਹਿਤ ਲੋੜੀਂਦੇ ਹੈਰੀ ਰਾਜਕੁਮਾਰ ਅਤੇ ਸੈਕਸ਼ੂਅਲ ਅਸਾਲਟ ਦੇ ਮਾਮਲੇ ‘ਚ ਲੋੜੀਂਦੇ ਅਮਰਦੀਪ ਸਿੰਘ ਰਾਏ ਦਾ ਨਾਮ ਵੀ ਸ਼ਾਮਲ ਹੈ।

ਰੌਬੀ ਉਰਫ਼ ਰੌਬੀ ਅਲਖਲੀਲ ਇਸ ਸਾਲ ਜੁਲਾਈ ਵਿਚ ਬ੍ਰਿਟਿਸ਼ ਕੋਲੰਬੀਆ ਦੀ ਜੇਲ੍ਹ ‘ਚੋਂ ਫਰਾਰ ਹੋ ਗਿਆ ਸੀ। ‘ਬੀ ਔਨ ਦਾ ਲੁਕਆਊਣ ਲਿਸਟ ਜਾਰੀ ਕਰਦਿਆਂ ਬ੍ਰਿਟਿਸ਼ ਕੋਲੰਬੀਆ ‘ਚ ਆਰ.ਸੀ.ਐਮ.ਪੀ. ਦੇ ਡਿਪਟੀ ਕਮਿਸ਼ਨਰ ਡਵੇਨ ਮੈਕਡੋਨਲਡ ਨੇ ਕਿਹਾ ਕਿ ਜੇ ਕਿਸੇ ਕੋਲ ਰੌਬੀ ਅਲਖਲੀਲ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਬਗੈਰ ਕਿਸੇ ਡਰ ਪੁਲਿਸ ਨੂੰ ਦੱਸ ਸਕਦਾ ਹੈ।

ਇਸ ਦੀ ਸੂਹ ਦੇਣ ਵਾਲੇ ਤੋਂ ਨਾਮ, ਸ਼ਹਿਰ ਜਾਂ ਕੋਈ ਹੋਰ ਜਾਣਕਾਰੀ ਨਹੀਂ ਪੁੱਛੀ ਜਾਵੇਗੀ ਕਿਉਂਕਿ ਪੁਲਿਸ ਨੂੰ ਸਿਰਫ ਅਲਖਲੀਲ ਦੀ ਜ਼ਰੂਰਤ ਹੈ। ਢਾਈ ਲੱਖ ਦੀ ਵੱਡੀ ਇਨਾਮੀ ਰਕਮ ਦੇ ਐਲਾਨ ਤੋਂ ਬਾਅਦ ਲਾਜ਼ਮੀ ਤੌਰ ‘ਤੇ ਕੋਈ ਨਾਂ ਕੋਈ ਅਲਖਲੀਲ ਦੀ ਸੂਹ ਦੇਣ ਲਈ ਅੱਗੇ ਆ ਸਕਦਾ ਹੈ। ਉੱਥੇ ਹੀ ਅਮਰਦੀਪ ਸਿੰਘ ਰਾਏ ਜਾਂ ਹਰੀ ਰਾਜਕੁਮਾਰ ਨੂੰ ਚਾਹੇ ਚੋਟੀ ਦੇ 25 ਭਗੌੜਿਆਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ, ਪਰ ਇਨ੍ਹਾਂ ਦੀ ਸੂਹ ਦੇਣ ਵਾਲੇ ਨੂੰ ਇਨਾਮ ਨਹੀਂ ਮਿਲੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment