ਅਮਰੀਕਾ ਵਿੱਚ ਅੰਨ੍ਹੇਵਾਹ ਫਾਇਰਿੰਗ! ਭਾਰਤੀ ਮੂਲ ਦੀ ਵਿਦਿਆਰਥਣ ਸਣੇ 3 ਦੀ ਮੌਤ; ਕਈ ਗੰਭੀਰ ਜ਼ਖਮੀ

Global Team
2 Min Read

ਅਮਰੀਕਾ : ਟੈਕਸਾਸ ਦੇ ਓਸਟਿਨ ਤੋਂ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਇੱਕ ਮਸ਼ਹੂਰ ਬੀਅਰ ਗਾਰਡਨ ਵਿੱਚ ਹੋਈ ਅੰਨ੍ਹੇਵਾਹ ਗੋਲੀਬਾਰੀ ਵਿੱਚ ਬੰਦੂਕਧਾਰੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 14 ਹੋਰ ਲੋਕ ਜ਼ਖਮੀ ਹੋਏ ਹਨ।

ਅਧਿਕਾਰੀਆਂ ਅਨੁਸਾਰ, ਇਹ ਹਮਲਾ ਐਤਵਾਰ ਦੇਰ ਰਾਤ ਸਥਾਨਕ ਸਮੇਂ ਮੁਤਾਬਕ ਲਗਭਗ 1:59 ਵਜੇ ਹੋਇਆ। ਵੈਸਟ 6 ਸਟ੍ਰੀਟ ਸਥਿਤ ‘ਬੁਫੋਰਡ ਬੈਕਯਾਰਡ ਬੀਅਰ ਗਾਰਡਨ’ ਵਿੱਚ ਉਸ ਸਮੇਂ ਭਗਦੜ ਮਚ ਗਈ, ਜਦੋਂ ਇੱਕ ਹਮਲਾਵਰ ਨੇ ਰਾਈਫਲ ਅਤੇ ਹੈਂਡਗਨ ਨਾਲ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਜਦੋਂ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ, ਤਾਂ ਉਨ੍ਹਾਂ ਦਾ ਸਾਹਮਣਾ ਬੰਦੂਕਧਾਰੀ ਇੱਕ ਵਿਅਕਤੀ ਨਾਲ ਹੋਇਆ ਅਤੇ ਫਿਰ ਉਨ੍ਹਾਂਨੇ ਜਵਾਬੀ ਗੋਲੀਬਾਰੀ ਕੀਤੀ, ਜਿਸ ਵਿੱਚ ਸ਼ੱਕੀ ਮਾਰਿਆ ਗਿਆ।” ਈ.ਐਮ.ਐਸ. (EMS) ਮੁਖੀ ਰੌਬਰਟ ਲਕ੍ਰਿਟਜ਼ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ 14 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਗੋਲੀਬਾਰੀ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਇੱਕ ਭਾਰਤੀ-ਅਮਰੀਕੀ ਮੂਲ ਦੀ ਵਿਦਿਆਰਥਣ ਸਵਿਤਾ ਸ਼ਾਨ ਵੀ ਸ਼ਾਮਲ ਹੈ। 21 ਸਾਲਾ ਵਿਦਿਆਰਥਣ ਯੂਨੀਵਰਸਿਟੀ ‘ਚ ਪੜਾਈ ਕਰਦੀ ਸੀ।

ਯੂਨੀਵਰਸਿਟੀ ਦੇ ਰੇਡੀਓ ਸਟੇਸ਼ਨ ਦੇ ਮੁਤਾਬਕ, ਸਵਿਤਾ ਸ਼ਾਨ ਅਰਥ ਸ਼ਾਸਤਰ ਤੇ ਪ੍ਰਬੰਧਨ ਸੂਚਨਾ ਪ੍ਰਣਾਲੀ ਵਿੱਚ ਦੋਹਰੀ ਬੈਚਲਰ ਡਿਗਰੀ ਹਾਸਲ ਕਰ ਰਹੀ ਸੀ। ਉਹ ਇਸੇ ਸਾਲ ਗ੍ਰੈਜੂਏਟ ਹੋਣ ਵਾਲੀ ਸੀ। ਓਸਟਿਨ ਪੁਲਿਸ ਮੁਖੀ ਲੀਜ਼ਾ ਡੇਵਿਸ ਨੇ ਕਿਹਾ ਕਿ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਸੰਭਾਵੀ ਅੱਤਵਾਦੀ ਸਬੰਧਾਂ ਅਤੇ ਹਮਲਾਵਰ ਦੇ ਪਿਛੋਕੜ ਦੀ ਪੜਤਾਲ ਵੀ ਸ਼ਾਮਲ ਹੈ।ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment