ਮਸ਼ਹੂਰ ਅਦਾਕਾਰ ਰੇਖਾ ਦੇ ਸਕਿਊਰਟੀ ਗਾਰਡ ਨੂੰ ਹੋਇਆ ਕੋਰੋਨਾ, ਬੀਐੱਮਸੀ ਨੇ ਬੰਗਲਾ ਕੀਤਾ ਸੀਲ

TeamGlobalPunjab
2 Min Read

ਮੁੰਬਈ : ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਇੱਥੋਂ ਤੱਕ ਕਿ ਬਾਲੀਵੁੱਡ ਵੀ ਇਸ ਤੋਂ ਅਛੁੱਤਾ ਨਹੀਂ ਰਿਹਾ ਹੈ। ਕਰਨ ਜੌਹਰ, ਬੋਨੀ ਕਪੂਰ ਅਤੇ ਆਮਿਰ ਖਾਨ ਦੇ ਸਟਾਫ ਦੇ ਕਈ ਮੈਂਬਰ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ।  ਇਸ ‘ਚ ਹੀ ਹੁਣ ਪੁਰਾਣੇ ਜਮਾਨੇ ਦੀ ਮਸ਼ਹੂਰ ਅਦਾਕਾਰ ਰੇਖਾ ਦੇ ਸਕਿਊਰਿਟੀ ਗਾਰਡ ਵੀ ਕੋਰੋਨਾ ਦੀ ਲਪੇਟ ‘ਚ ਆ ਗਿਆ ਹੈ। ਜਿਸ ਤੋਂ ਬਾਅਦ ਬੀਐਮਸੀ ਨੇ ਰੇਖਾ ਦੇ ਬਾਂਦਰਾ ਦੇ ਬੈਂਡਸਟੈਂਡ ਸਥਿਤ ਬੰਗਲੇ ਨੂੰ ਸੀਲ ਕਰ ਦਿੱਤਾ ਹੈ। ਇਸ ਬੰਗਲੇ ਦੇ ਬਾਹਰ ਨੋਟਿਸ ਲਗਾ ਕੇ ਇਸ ਨੂੰ ਕੋਰੋਨਾ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।

ਰਿਪੋਰਟ ਦੇ ਅਨੁਸਾਰ ਰੇਖਾ ਦੇ ਘਰ ਦੇ ਬਾਹਰ ਹਮੇਸ਼ਾਂ 2 ਸਕਿਊਰਿਟੀ ਗਾਰਡ ਰਹਿੰਦੇ ਸਨ, ਜਿਨ੍ਹਾਂ ਵਿਚੋਂ ਇੱਕ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਜਿਸ ਦਾ ਇਲਾਜ ਮੁੰਬਈ ਦੇ ਬੀਕੇਸੀ ਖੇਤਰ ਦੇ ਇੱਕ ਹਸਪਤਾਲ ‘ਚ ਚੱਲ ਰਿਹਾ ਹੈ। ਬੀਐਮਸੀ ਵੱਲੋਂ ਪੂਰੇ ਖੇਤਰ ਨੂੰ ਸਨੇਟਾਈਜ਼ ਕੀਤਾ ਗਿਆ ਹੈ। ਹਾਲਾਂਕਿ ਰੇਖਾ ਜਾਂ ਉਨ੍ਹਾਂ ਦੇ ਬੁਲਾਰੇ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਆਮਿਰ ਖਾਨ ਦੇ ਘਰ ਦੇ 7 ਸਟਾਫ ਮੇਮ੍ਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਜਿਨ੍ਹਾਂ ‘ਚਆਮਿਰ ਖਾਨ ਦੇ 2 ਬਾਡੀਗਾਰਡ ਅਤੇ ਕੁੱਕ ਵੀ ਸ਼ਾਮਲ ਸਨ। ਇੱਥੇ ਦੱਸ ਦਈਏ ਕਿ ਬੀਤੇ ਦਿਨ ਬਾਲੀਵੁੱਡ ਦੇ ਥੰਮ੍ਹ ਯਾਨੀ ਅਮਿਤਾਭ ਬਚਨ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬਚਨ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ।

Share this Article
Leave a comment