ਕੈਨੇਡਾ ਦੇ ਖੋਜਕਾਰਾਂ ਦਾ ਵੱਡਾ ਦਾਅਵਾ, AstraZeneca ਵੈਕਸੀਨ ਨਾਲ ਬਣਨ ਵਾਲੇ ਖੂਨ ਦੇ ਥੱਕੇ ਦਾ ਲੱਭਿਆ ਇਲਾਜ

TeamGlobalPunjab
2 Min Read

ਟੋਰਾਂਟੋ: ਐਸਟ੍ਰਾਜ਼ੇਨੇਕਾ ਵੱਲੋਂ ਬਣਾਈ ਗਈ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਕੁਝ ਲੋਕਾਂ ਵਿੱਚ ਖੂਨ ਦੇ ਥੱਕੇ ਬਣਨ ਦੇ ਗੰਭੀਰ ਮਾਮਲੇ ਸਾਹਮਣੇ ਆਏ, ਹਾਲਾਂਕਿ ਕੈਨੇਡਾ ਦੇ ਕੁਝ ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਗੰਭੀਰ ਬਲੱਡ ਕਲੋਟ ਲਈ ਇਕ ਅਸਰਦਾਰ ਇਲਾਜ ਲੱਭ ਲਿਆ ਹੈ। ਨਿਊ ਇੰਗਲੈਂਡ ਜਨਰਲ ਆਫ ਮੈਡੀਸਨ ‘ਚ ਛਪੀ ਇਕ ਰਿਪੋਰਟ ‘ਚ ਇਸ ਦਾ ਦਾਅਵਾ ਕੀਤਾ ਗਿਆ ਹੈ।

ਮੈਕਮਾਸਟਰ ਪਲੇਟਲੇਟ ਇਮਿਊਨੋਲੋਜੀ ਲੈਬ (MPIL) ਦੇ ਖੋਜਕਾਰਾਂ ਨੇ ਦੱਸਿਆ ਕਿ ਇਸ ਲਈ ਇਲਾਜ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ intravenous immunoglobulin ਦੀ ਖੁਰਾਕ ਤੇ ਐਂਟੀ ਕਲੌਟਿੰਗ ਦੀ ਦਵਾਈ ਦਾ ਇੱਕ ਸੁਮੇਲ ਬਣਾਇਆ ਗਿਆ ਹੈ ਜੋ ਕਲੋਟਿੰਗ ਦਾ ਮੁਕਾਬਲਾ ਕਰੇਗਾ।

ਮੈਕਮਾਸਟਰ ਯੂਨੀਵਰਸਿਟੀ ਨੇ ਇਸ ਇਲਾਜ ਨੂੰ ਜੀਵਨ ਰੱਖਿਅਕ ਇਲਾਜ ਦੱਸਿਆ ਹੈ। ਦੱਸ ਦਈਏ ਐਸਟ੍ਰਾਜ਼ੇਨੇਕਾ ਦੀ ਵੈਕਸੀਨ ਲੱਗਣ ਤੋਂ ਬਾਅਦ ਲੋਕਾਂ ‘ਚ ਇਕ ਗੰਭੀਰ ਸਾਈਡ ਇਫੈਕਟ ਵੇਖਿਆ ਗਿਆ ਹੈ, ਜਿਸ ਨੂੰ vaccine-induced immune thrombotic thrombocytopenia (VITT) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਖੋਜਕਾਰਾਂ ਨੇ ਜਾਣਕਾਰੀ ਦਿੱਤੀ ਕਿ ਜੇਕਰ ਮਰੀਜ਼ ਨੂੰ ਹੁਣ VITT ਹੁੰਦਾ ਵੀ ਹੈ ਤਾਂ ਸਾਡੇ ਕੋਲ ਇਸ ਦਾ ਇਲਾਜ ਹੈ।

ਖੋਜਕਾਰਾਂ ਨੇ ਦੱਸਿਆ ਕਿ ਤਿੰਨ ਕੈਨੇਡੀਅਨ ਮਰੀਜ਼ਾਂ ਦੇ ਬਲੱਡ ਸੈਂਪਲ ਲਏ ਗਏ ਜਿਨ੍ਹਾਂ ਵਿੱਚ ਇਹ ਗੰਭੀਰ ਸਾਈਡ ਇਫੈਕਟ ਦੇਖਿਆ ਗਿਆ ਸੀ। ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ immunoglobulin ਦੀ ਖੁਰਾਕ ਦਿੱਤੀ ਗਈ, ਜਿਸ ਨੇ ਪੀੜਤਾਂ ਦੀ ਪਲੇਟਲੈਟਸ ਐਕਟਿਵੇਸ਼ਨ ਨੂੰ ਬੰਦ ਕਰ ਦਿੱਤਾ ਅਤੇ ਕਲੋਟ ਬਣਨ ਤੋਂ ਰੋਕ ਦਿੱਤਾ।

- Advertisement -

Share this Article
Leave a comment