ਨਵੀਂ ਦਿੱਲੀ : ਦਿੱਲੀ ‘ਚ ਗਣਤੰਤਰ ਦਿਵਸ ਦੇ ਮੱਦੇਨਜ਼ਰ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਲਈ ਅੱਜ ਯਾਨੀਕਿ 23 ਜਨਵਰੀ ਨੂੰ ਫੁੱਲ ਡ੍ਰੈਸ ਰਿਹਰਸਲ ਹੋਣ ਜਾ ਰਹੀ ਹੈ। ਇਸੇ ਸਿਲਸਿਲੇ ‘ਚ ਟ੍ਰੈਫਿਕ ਪੁਲਿਸ ਨੇ ਇਸ ਲਈ ਜਿਹੜੀਆਂ ਸੜਕਾਂ ‘ਤੇ ਆਵਾਜਾਈ ਬੰਦ ਰਹੇਗਾ ਉਸ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਦੌਰਾਨ ਦੋ ਮੈਟਰੋ ਸਟੇਸ਼ਨ ਵੀ ਦੁਪਿਹਰ ਤੱਕ ਬੰਦ ਰਹਿਣਗੇ।
ਦਿੱਲੀ ਟ੍ਰੈਫਿਕ ਪੁਲਿਸ ਦੇ ਕਮਿਸ਼ਨਰ ਨਰਿੰਦਰ ਸਿੰਘ ਬੁੰਡੇਲਾ ਮੁਤਾਬਿਕ 23 ਜਨਵਰੀ ਨੂੰ ਫੁੱਲ ਡ੍ਰੈਸ ਰਿਹਰਸਲ ਲਈ ਵਿਜੈ ਚੌਂਕ, ਰਾਜਪਥ, ਤਿਲਕ ਮਾਰਗ, ਬਹਾਦਰ ਸ਼ਾਹ ਜਫਰ ਮਾਰਗ, ਨੇਤਾਜੀ ਸੁਭਾਸ਼ ਮਾਰਗ ਆਦਿ ਸੜਕਾਂ ‘ਤੇ ਆਵਾਜਾਈ ‘ਤੇ ਰੋਕ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਰਿਹਰਸਲ 23 ਜਨਵਰੀ ਵਾਲੇ ਦਿਨ ਰਾਜਪਥ ਤੋਂ ਲੈ ਕੇ ਲਾਲ ਕਿਲ੍ਹੇ ਤੱਕ ਕੀਤੀ ਜਾਵੇਗੀ ਅਤੇ ਇਸ ਦੀ ਸ਼ੁਰੂਆਤ ਸਵੇਰ 9 ਵੱਜ ਕੇ 50 ਮਿੰਟ ‘ਤੇ ਵਿਜੈ ਚੌਂਕ ਤੋਂ ਹੋਵੇਗੀ।
— Delhi Traffic Police (@dtptraffic) January 22, 2020
23 ਜਨਵਰੀ ਨੂੰ ਪੂਰੀ ਡਰੈੱਸ ਰਿਹਰਸਲ ਪਰੇਡ ਦੌਰਾਨ ਦੋ ਮੈਟਰੋ ਸਟੇਸ਼ਨ ਸਵੇਰ ਤੋਂ ਦੁਪਹਿਰ ਤੱਕ ਬੰਦ ਰਹਿਣਗੇ। ਜਾਣਕਾਰੀ ਮੁਤਾਬਿਕ ਰਾਫੀ ਮਾਰਗ ਨੂੰ 22 ਜਨਵਰੀ ਨੂੰ ਰਾਤ 11 ਵਜੇ ਤੋਂ ਵੀਰਵਾਰ ਨੂੰ ਪੂਰੀ ਡਰੈੱਸ ਰਿਹਰਸਲ ਪਰੇਡ ਲਈ ਬੰਦ ਕਰ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਿਕ ਇਸ ਸਮੇਂ ਦੌਰਾਨ, ਪਰੇਡ ਪੂਰੀ ਹੋਣ ਤੱਕ ਸਵੇਰੇ 9 ਵਜੇ ਤੋਂ ਦੁਪਹਿਰ ਤੱਕ, ਦਿੱਲੀ ਵਿੱਚ ਬਾਹਰੋਂ ਆਉਣ ਵਾਲੀਆਂ ਬੱਸਾਂ ਦੇ ਦਾਖਲੇ ਤੇ ਪਾਬੰਦੀ ਰਹੇਗੀ। ਦੂਜੇ ਰਾਜਾਂ ਤੋਂ ਦਿੱਲੀ ਆਉਣ ਵਾਲੀਆਂ ਬੱਸਾਂ ਨੂੰ ਸਿਰਫ ਵਜ਼ੀਰਾਬਾਦ, ਧੌਲਕੁਆਨ ਅਤੇ ਹੋਰ ਥਾਵਾਂ ਤੇ ਰੋਕਿਆ ਜਾਵੇਗਾ।