ਓਨਟਾਰੀਓ: ਕੈਨੇਡੀਅਨ ਇੰਡੀਅਨ ਐਸੋਸੀਏਸ਼ਨ ਔਫ ਹਾਲਟਨ ਰੀਜ਼ਨ ਵੱਲੋਂ 71 ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ। ਇਹ ਪਰੋਗਰਾਮ ਮਿਲਟਨ ਦੇ ਲਾਇਨਜ਼ ਕਲੱਬ ਹਾਲ ਵਿੱਚ ਹੋਇਆ।
ਇਸ ਵਿੱਚ ਕੌਂਸਲ ਜਨਰਲ ਅਪੂਰਵਾ ਸ੍ਰੀ ਵਾਸਤਵਾ ਅਤੇ ਮਿਲਟਨ ਦੇ ਐਮਪੀ ਪਰਮ ਗਿੱਲ ਅਤੇ ਹੋਰ ਵੀ ਕਮਿਉਨਿਟੀ ਦੇ ਪਤਵੰਤੇ ਸੱਜਣਾਂ ਅਤੇ ਮਿਲਟਨ ਦੇ ਸਰਕਾਰੀ ਅਫਸਰਾਂ ਨੇ ਹਾਜ਼ਰੀ ਲਵਾਈ।
ਇਸ ਪ੍ਰੋਗਰਾਮ ਵਿੱਚ ਗਣਤੰਤਰ ਦਿਵਸ ਸਬੰਧੀ ਬੱਚਿਆਂ ਵਲੋਂ ਡਾਂਸ ਕੀਤਾ ਗਿਆ ਅਤੇ ਜਵਾਨਾਂ ਵੱਲੋਂ ਗੀਤ ਗਾਏ ਗਏ। ਪ੍ਰੋਗਰਾਮ ਵਿੱਚ ਕੌਂਸਲ ਜਨਰਲ ਨੇ ਬੋਲਦਿਆਂ ਕਿਹਾ ਕਿ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਇੰਡੀਆ ਦੇ ਸਾਰੇ ਦਿਵਸ ਬਹੁਤ ਹੀ ਧੂਮ ਧਾਮ ਨਾਲ ਮਨਾਏ ਜਾਂਦੇ ਹਨ ਤੇ ਇਸ ਤੋਂ ਸਾਫ ਜਾਪਦਾ ਹੈ ਕਿ ਲੋਕ ਆਪਣੇ ਦੇਸ਼ ਨਾਲ ਪੂਰੀ ਤਰਾਂ ਜੁੜੇ ਹੋਏ ਹਨ।ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਇਸ ਦੀ ਬੁਨਿਆਦ ਇਸੇ ਦਿਨ 71 ਸਾਲ ਪਹਿਲਾਂ ਰੱਖੀ ਗਈ ਸੀ।