ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਇੱਕ ਮਹੱਤਵਪੂਰਨ ਘਟਨਾ ਤਹਿਤ ਪੰਜਾਬ ਸਟਾਈਲ ਕਬੱਡੀ ਦੇ ਵਿਸ਼ਵ ਪ੍ਰਸਿੱਧ ਖਿਡਾਰੀ ਅਤੇ ‘ਕਬੱਡੀ ਦਾ ਚੀਤਾ’ ਦੇ ਨਾਂ ਨਾਲ ਮਸ਼ਹੂਰ ਕਿੰਦਾ ਬਿਹਾਰੀਪੁਰੀਆ ਸਮੇਤ ਕਈ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਅਤੇ ਨਾਮਵਰ ਸਖ਼ਸੀਅਤਾਂ ਨੇ ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਸ਼ਾਮਿਲ ਹੋ ਗਈਆਂ ਹਨ।
ਅਮਨ ਰਾਮਗੜ੍ਹ ਸਰਦਾਰਾਂ (ਦਫ਼ਤਰ ਸਕੱਤਰ, ਮੋਹਾਲੀ – ਸੁਖਦੇਵ ਸਿੰਘ ਢੀਂਡਸਾ), ਜੀਤਾ ਬਾਦਲਗੜ੍ਹ (ਅੰਤਰਰਾਸ਼ਟਰੀ ਕਬੱਡੀ ਪਲੇਅਰ),ਬੱਬੂ ਝਨੇੜੀ (ਅੰਤਰਰਾਸ਼ਟਰੀ ਕਬੱਡੀ ਪਲੇਅਰ),ਕੁਲਵੀਰ ਟਿੰਬਰਵਾਲ (ਅੰਤਰਰਾਸ਼ਟਰੀ ਕਬੱਡੀ ਪਲੇਅਰ),ਅਮਰਿੰਦਰ ਸਿੰਘ ਰੋੜੀਆ (ਯੂਥ ਆਗੂ),ਸਤਨਾਮ ਸਿੰਘ ਵਿਰਕ,ਮਲਕੀਤ ਸਿੰਘ (ਕਬੱਡੀ ਪਲੇਅਰ), ਬਰਿੰਦਰ ਸਿੰਘ (ਕਬੱਡੀ ਪਲੇਅਰ),ਸਤਗੁਰ ਝਨੇੜੀ (ਰੈਫ਼ਰੀ),ਮਨਜੋਤ ਸਿੰਘ,ਹਰਦੀਪ ਸਿੰਘ,ਸੋਮਾ ਘੋਰਾਚੂ (ਅੰਤਰਰਾਸ਼ਟਰੀ ਕਬੱਡੀ ਪਲੇਅਰ) ਸ਼ਾਮਿਲ ਹੋਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

