ਅਫਗਾਨਿਸਤਾਨ ਉੱਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਤਾਲਿਬਾਨੀਆਂ ਦੇ ਕਬਜ਼ੇ ਨੂੰ ਲੈ ਕੇ ਸ਼ਾਇਰੀ ਲਈ ਮਸ਼ਹੂਰ ਮੁਨੱਵਰ ਰਾਣਾ ਆਪਣੀ ਰਾਏ ਦੇ ਕੇ ਚਰਚਾਵਾਂ ‘ਚ ਬਣੇ ਹੋਏ ਹਨ। ਮੁਨੱਵਰ ਰਾਣਾ ਨੇ ਤਾਲਿਬਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਬਾਰੇ ਰਾਏ ਬਣਾਉਣ ਵਿੱਚ ਬਹੁਤ ਜਲਦਬਾਜ਼ੀ ਕੀਤੀ ਜਾ ਰਹੀ ਹੈ। ਰਾਣਾ ਨੇ ਕਿਹਾ ਕਿ 20 ਸਾਲਾਂ ਵਿੱਚ ਬਹੁਤ ਸਾਰੇ ਦੇਸ਼ਾਂ ਦੀਆਂ ਫੌਜਾਂ ਨੇ ਤਾਲਿਬਾਨ ‘ਤੇ ਬੰਬ ਸੁੱਟੇ ਹਨ ਤੇ ਅੱਜ ਜੋ ਹੋ ਰਿਹਾ ਹੈ ਉਹ ਬਦਲੇ ਦੀ ਕਾਰਵਾਈ ਹੈ। ਅਫਗਾਨਿਸਤਾਨ ਵਿੱਚੋਂ ਸਿਰਫ ਉਹੀ ਲੋਕ ਭੱਜ ਰਹੇ ਹਨ, ਜੋ ਪਿਛਲੀ ਅਫਗਾਨ ਸਰਕਾਰ ਦੇ ਬਹੁਤ ਨਜ਼ਦੀਕੀ ਰਹੇ ਹਨ।
ਮੁਨੱਵਰ ਰਾਣਾ ਦੇ ਅਨੁਸਾਰ, ਭਾਰਤ ਕੋਲ ਅਫਗਾਨਿਸਤਾਨ ਵਿੱਚ ਤਾਲਿਬਾਨ ਤੋਂ ਚਿੰਤਾ ਕਰਨ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਅੱਤਵਾਦੀ ਨਹੀਂ ਹਨ, ਉਨ੍ਹਾਂ ਨੂੰ ‘ਹਮਲਾਵਰ’ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ “ਜੇ ਤੁਸੀਂ ਇਤਿਹਾਸ ਨੂੰ ਵੇਖਦੇ ਹੋ, ਅਫਗਾਨਾਂ ਨੇ ਕਦੇ ਵੀ ਭਾਰਤ ਨਾਲ ਕੁਝ ਬੁਰਾ ਨਹੀਂ ਕੀਤਾ। ਭਾਰਤ ਨੂੰ ਤਾਲਿਬਾਨ ਤੋਂ ਨਹੀਂ ਡਰਨਾ ਚਾਹੀਦਾ।ਉਸ ਦੇਸ਼ ਵਿੱਚ ਬਹੁਤ ਕੁਝ ਨਹੀਂ ਵਾਪਰ ਰਿਹਾ ਸੀ, ਪਰ ਇੱਕ ਵੀ ਅਜਿਹੀ ਘਟਨਾ ਨਹੀਂ ਵਾਪਰੀ ਜਿਸ ਵਿੱਚ ਕਿਸੇ ਵੀ ਭਾਰਤੀ ਨੂੰ ਕਿਸੇ ਤਾਲਿਬਾਨ ਜਾਂ ਅਫਗਾਨ ਨੇ ਨੁਕਸਾਨ ਪਹੁੰਚਾਇਆ ਹੋਵੇ। ”ਕਵੀ ਨੇ ਅਮਰੀਕਾ ਦੇ ਅਫਗਾਨਿਸਤਾਨ ‘ਤੇ 20 ਸਾਲਾਂ ਦੇ ਕਬਜ਼ੇ ਦੀ ਨਿਖੇਧੀ ਕਰਦਿਆਂ ਕਿਹਾ, “ਸਿਰਫ ਉਹ (ਅਫਗਾਨ) ਜਾਣਦੇ ਹਨ ਕਿ ਉਨ੍ਹਾਂ ਨੇ ਪਿਛਲੇ 20 ਸਾਲ ਕਿਵੇਂ ਬਿਤਾਏ ਹਨ। ਅਮਰੀਕੀਆਂ ਲਈ, ਮਨੁੱਖ ਨੂੰ ਮਾਰਨਾ ਕੀੜੀ ਨੂੰ ਮਾਰਨ ਦੇ ਬਰਾਬਰ ਹੈ ਅਤੇ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ। ”
ਬਾਮੀਆਂ ਵਿੱਚ ਬੁੱਧ ਦੀਆਂ ਮੂਰਤੀਆਂ ਨੂੰ ਢਾਹੁਣ ਦੇ ਤਾਲਿਬਾਨ ਦੇ ਕਾਰਜ ਬਾਰੇ ਜਦੋਂ ਮੁਨੱਵਰ ਨੂੰ ਪੁਛਿਆ ਗਿਆ ਕਿ ਤਾਂ ਉਸਨੇ ਕਿਹਾ ਕਿ “ਯਹਾਨ ਰਾਮ ਮੰਦਰ ਬਣਨ ਲਈ ਮਸਜਿਦ ਤੋੜ ਦਿਤੀ ਉਸਨੂੰ ਕੀ ਕਹਾਂਗੇਂ? ਕੀ ਇਹ ਪਵਿੱਤਰ ਨਹੀਂ ਸੀ? “
ਦਸ ਦਈਏ ਇਸ ਤੋਂ ਪਹਿਲਾਂ ਵੀ ਮੁਨੱਵਰ ਰਾਣਾ ਵਿਵਾਦਾਂ ਵਿੱਚ ‘ਚ ਘਿਰੇ ਸਨ ਜਦੋਂ ਉਸਨੇ ਕਿਹਾ ਸੀ ਕਿ ਜੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਗਲੇ ਸਾਲ ਸੱਤਾ ਵਿੱਚ ਪਰਤੇ ਤਾਂ ਉਹ ਉੱਤਰ ਪ੍ਰਦੇਸ਼ ਛੱਡਣ ਲਈ ਮਜਬੂਰ ਹੋਣਗੇ।