ਨਿਊਜ਼ ਡੈਸਕ : ਮੂਲੀ ਸਿਹਤ ਲਈ ਬਹੁਤ ਗੁਣਕਾਰੀ ਹੁੰਦੀ ਹੈ। ਜ਼ਿਆਦਾਤਰ ਲੋਕ ਮੂਲੀ ਦਾ ਉਪਯੋਗ ਸਲਾਦ, ਸਬਜ਼ੀ ਤੇ ਪਰਾਠਿਆਂ ‘ਚ ਕਰਦੇ ਹਨ। ਮੂਲੀ ਸਰਦੀਆਂ ਦੀ ਸਬਜ਼ੀ ਹੈ। ਪਰ ਮੂਲੀ ਖਾਣ ਤੋਂ ਪਹਿਲਾਂ ਕਈ ਗੱਲਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਕਈ ਹਾਲਤਾਂ ‘ਚ ਸਾਨੂੰ ਮੂਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਮੂਲੀ ਖਾਣ ਦੇ ਸਹੀ ਤਰੀਕੇ :
ਖਾਲੀ ਪੇਟ ਨਾ ਖਾਓ ਮੂਲੀ
ਉਂਝ ਤਾਂ ਮੂਲੀ ਸਿਹਤ ਲਈ ਬਹੁਤ ਗੁਣਕਾਰੀ ਹੁੰਦੀ ਹੈ ਪਰ ਖਾਲੀ ਪੇਟ ਭਾਵ ਸਵੇਰੇ ਸਭ ਤੋਂ ਪਹਿਲਾਂ ਮੂਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦਾ ਮੁੱਖ ਕਾਰਨ ਮੂਲੀ ‘ਚ ਆਇਰਨ ਦੀ ਜ਼ਿਆਦਾ ਮਾਤਰਾ ਹੈ। ਖਾਲੀ ਪੇਟ ਮੂਲੀ ਖਾਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਜਿਸ ‘ਚ ਪੇਟ ਦਰਦ ਤੇ ਗੈਸ ਦੀ ਸਮੱਸਿਆ ਮੁੱਖ ਹੈ।
ਰਾਤ ਨੂੰ ਮੂਲੀ ਨਾ ਖਾਓ
ਰਾਤ ਦੇ ਸਮੇਂ ਵੀ ਮੂਲੀ ਦਾ ਉਪਯੋਗ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੂਲੀ ‘ਚ ਆਇਰਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਸ ਦੇ ਪਾਚਨ ਲਈ ਸਰੀਰ ਨੂੰ ਕਾਫੀ ਊਰਜਾ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਰਾਤ ਦੇ ਸਮੇਂ ਇਸ ਦਾ ਪਾਚਨ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ। ਜਿਸ ਨਾਲ ਕਈ ਵਾਰ ਪੇਟ ‘ਚ ਦਰਦ ਦੀ ਸਮੱਸਿਆ ਬਣ ਜਾਂਦੀ ਹੈ। ਇਸ ਲਈ ਮੂਲੀ ਹਮੇਸ਼ਾਂ ਦਿਨ ਵਿਚ ਖਾਣੀ ਚਾਹੀਦੀ ਹੈ।
ਮੂਲੀ ਨਾਲ ਚਾਹ ਤੇ ਦੁੱਧ ਦਾ ਨਾ ਕਰੋ ਸੇਵਨ
ਜ਼ਿਆਦਾਤਰ ਲੋਕ ਮੂਲੀ ਦੇ ਪਰਾਠਿਆਂ ਦੇ ਨਾਲ ਚਾਹ ਤੇ ਦੁੱਧ ਦਾ ਸੇਵਨ ਕਰਦੇ ਹਨ। ਅਜਿਹਾ ਕਰਨਾ ਸਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਅਜਿਹੀ ਸਥਿਤੀ ‘ਚ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਮੂਲੀ ਦੇ ਪਰਾਠਿਆਂ ਨਾਲ ਚਾਹ ਤੇ ਦੁੱਧ ਦਾ ਲੰਬੇ ਸਮੇਂ ਤੱਕ ਸੇਵਨ ਕਰਨ ਨਾਲ ਚਮੜੀ ਰੋਗ ਦੀ ਸਮੱਸਿਆ ਹੋ ਸਕਦੀ ਹੈ। ਜਿਸ ਦੌਰਾਨ ਚਿਹਰੇ ‘ਤੇ ਦਾਗ ਧੱਬੇ ਹੋ ਜਾਂਦੇ ਹਨ। ਇਸ ਲਈ ਮੂਲੀ ਪਰਾਠਿਆਂ ਨਾਲ ਚਾਹ ਤੇ ਦੁੱਧ ਦੇ ਸੇਵਨ ਤੋਂ ਪਰਹੇਜ਼ ਕਰੋ।
ਮੂਲੀ ਖਾਣ ਦਾ ਸਹੀ ਸਮਾਂ
ਮੂਲੀ ਦੇ ਬਿਹਤਰ ਲਾਭ ਲੈਣ ਲਈ ਇਸ ਨੂੰ ਹਮੇਸ਼ਾਂ ਸਰਦੀਆਂ ਅਤੇ ਧੁੱਪ ਵਾਲੇ ਦਿਨਾਂ ਵਿੱਚ ਹੀ ਖਾਣਾ ਚਾਹੀਦਾ ਹੈ। ਦੁਪਹਿਰ ਤੋਂ ਪਹਿਲਾਂ ਮੂਲੀ ਨੂੰ ਸਲਾਦ, ਪਰਾਠੇ ਜਾਂ ਸਬਜ਼ੀ ਦੇ ਰੂਪ ਵਿੱਚ ਖਾਓ। ਇਹ ਸਿਹਤ ਲਈ ਲਾਭਕਾਰੀ ਹੋਵੇਗਾ। ਇਸ ਸਥਿਤੀ ‘ਚ ਮੂਲੀ ਸਾਡੇ ਸਰੀਰ ਨੂੰ ਗਰਮ ਰੱਖਣ ਲਈ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ।
ਅੱਜ ਕੱਲ੍ਹ ਹਰ ਇੱਕ ਸਬਜ਼ੀ ਦੀ ਤਰ੍ਹਾਂ ਮੂਲੀ ਨੂੰ ਵੀ ਸਟੋਰ ਕਰਕੇ ਰੱਖਿਆ ਜਾਂਦਾ ਹੈ। ਇਸ ਲਈ ਹੋ ਸਕੇ ਤਾਂ ਸਰਦੀਆਂ ‘ਚ ਹੀ ਮੂਲੀ ਦਾ ਉਪਯੋਗ ਕਰੋ ਤੇ ਗਰਮੀ ਤੇ ਬਰਸਾਤੀ ਮੌਸਮ ‘ਚ ਮੂਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਸੀਂ ਗੈਸ ਅਤੇ ਪੇਟ ਦਰਦ ਵਰਗੀਆਂ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ।
Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.