ਨਵੀਂ ਦਿੱਲੀ : ਜਿੱਥੇ ਆਮ ਆਦਮੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹੈ। ਦੂਜੇ ਪਾਸੇ ਦੁੱਧ ਦੀ ਵੱਧ ਰਹੀ ਕੀਮਤ ਨੇ ਜ਼ਬਰਦਸਤ ਝਟਕਾ ਦਿੱਤਾ ਹੈ।ਹੁਣ ਮਦਰ ਡੇਅਰੀ ਨੇ ਦਿੱਲੀ-ਐਨਸੀਆਰ ਅਤੇ ਹੋਰ ਸ਼ਹਿਰਾਂ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਆਂ ਕੀਮਤਾਂ 11 ਜੁਲਾਈ ਤੋਂ ਲਾਗੂ ਹੋਣਗੀਆਂ।
ਸਮਾਚਾਰ ਏਜੰਸੀ ਏਐੱਨਆਈ ਮੁਤਾਬਿਕ, ‘ਮਦਰ ਡੇਅਰੀ ਨੇ 11 ਜੁਲਾਈ 2021 ਤੋਂ ਦਿੱਲੀ ਐੱਨਸੀਆਰ ‘ਚ ਆਪਣੇ ਤਰਲ ਦੁੱਧ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਨਵੀਂ ਕੀਮਤਾਂ ਸਾਰੇ ਦੁੱਧ ਵਾਲੀਆਂ ਚੀਜ਼ਾਂ ‘ਤੇ ਲਾਗੂ ਹੋਣਗੀਆਂ। ਦੁੱਧ ਦੀਆਂ ਕੀਮਤਾਂ ‘ਚ ਆਖਰੀ ਵਾਰ ਕਰੀਬ 1.5 ਸਾਲ ਪਹਿਲਾਂ ਯਾਨੀ ਦਸੰਬਰ 2019 ‘ਚ ਵਾਧਾ ਕੀਤਾ ਗਿਆ ਸੀ।
ਮਦਰ ਡੇਅਰੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕੰਪਨੀ ਨੂੰ ਕੁਲ ਇਨਪੁਟ ਲਾਗਤ ਉੱਤੇ ਮਹਿੰਗਾਈ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਇੱਕ ਸਾਲ ਵਿੱਚ ਕਈ ਗੁਣਾ ਵਧਿਆ ਹੈ।