Home / Business / Reliance Jio Fiber ਨੇ ਨਾਲ ਮੁਫਤ ‘ਚ ਮਿਲਣਗੇ LED TV ਤੇ ਹੋਰ ਕਈ ਆਫਰ, ਇੰਝ ਕਰੋ ਰਜਿਸਟਰ
Reliance Jio Fiber

Reliance Jio Fiber ਨੇ ਨਾਲ ਮੁਫਤ ‘ਚ ਮਿਲਣਗੇ LED TV ਤੇ ਹੋਰ ਕਈ ਆਫਰ, ਇੰਝ ਕਰੋ ਰਜਿਸਟਰ

Reliance Jio Fiber ਬਰਾਡਬੈਂਡ ਸੇਵਾ ਸ਼ੁਰੂ ਹੋਣ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜਿਓ ਫਾਈਬਰ ਟੂ ਹੋਮ ਬਰਾਡਬੈਂਡ ਸਰਵਿਸ ਦੀ ਸ਼ੁਰੂਆਤ 5 ਸਤੰਬਰ ਨੂੰ ਹੋਵੇਗੀ ਤੇ ਇਸੇ ਦਿਨ Jio ਨੂੰ 3 ਸਾਲ ਵੀ ਪੂਰੇ ਹੋ ਜਾਣਗੇ। 100Mbps ਘੱਟ ਤੋਂ ਘੱਟ ਡਾਟਾ ਸਪੀਡ ਤੋਂ ਇਲਾਵਾ, ਸਬਸਕਰਾਈਬਰਸ ਨੂੰ ਫਰੀ 4K LED TV, 4K set – top box ਸਮੇਤ ਕਈ ਆਫਰਸ ਮਿਲਣਗੇ। ਜੇਕਰ ਤੁਹਾਨੂੰ ਹਾਣੇ ਤੱਕ ਇਹ ਨਹੀਂ ਪਤਾ ਕਿ Jio GigaFiber ਲਈ ਕਿਸ ਤਰ੍ਹਾਂ ਰਜਿਸਟਰ ਕੀਤਾ ਜਾ ਸਕਦਾ ਹੈ, ਤਾਂ ਇਸ ਪੋਸਟ ਨੂੰ ਪੂਰਾ ਪੜ੍ਹੋ: Reliance Jio Fiber

ਕਿਵੇਂ ਕਰੀਏ ਰਜਿਸਟਰ ?

ਸਭ ਤੋਂ ਪਹਿਲਾਂ JioFiber ਦੀ ਰਜਿਸਟਰੇਸ਼ਨ ਵੈਬਸਾਈਟ ‘ਤੇ ਜਾਓ। ਇਸ ਤੋਂ ਬਾਅਦ ਆਪਣਾ ਨਾਮ, ਪਤਾ ਤੇ ਹੋਰ ਡਿਟੇਲਸ ਭਰ ਦਿਓ। ਇਸ ਤੋਂ ਬਾਅਦ ਤੁਹਾਨੂੰ ਆਪਣੇ ਰਜਿਸਟਰਡ ਮੋਬਾਇਲ ਨੰਬਰ ‘ਤੇ OTP ਮਿਲੇਗਾ। ਜੇਕਰ GigaFiber ਸੇਵਾ ਤੁਹਾਡੇ ਏਰੀਆ ‘ਚ ਉਪਲੱਬਧ ਹੋਵੇਗੀ, ਤਾਂ ਤੁਹਾਨੂੰ Jio ਦੇ ਐਗਜ਼ੀਕਿਊਟਿਵ ਵੱਲੋਂ ਇੱਕ ਕਾਲ ਆਵੇਗੀ। ਐਗਜ਼ੀਕਿਊਟਿਵ ਤੁਹਾਨੂੰ ਦਿੱਤੀ ਗਈ ਜਾਣਕਾਰੀ ਨੂੰ ਕੰਫਰਮ ਕਰੇਗਾ। ਕੰਫਰਮ ਹੋਣ ਤੋਂ ਬਾਅਦ ਸਿਰਫ 1 ਦਿਨ ਵਿੱਚ ਤੁਹਾਡਾ Jio ਬਰਾਡਬੈਂਡ ਕਨੈਕਸ਼ਨ ਐਕਟਿਵੇਟ ਹੋ ਜਾਵੇਗਾ । Reliance Jio Fiber Jio GigaFiber ਕਨੇਕਸ਼ਨ ਲਈ ਤੁਹਾਨੂੰ ਪਤੇ ਦਾ ਪਰੂਫ਼ ਜਿਵੇਂ ਕਿ ਡਰਾਈਵਿੰਗ ਲਾਈਸੈਂਸ, ਆਧਾਰ ਕਾਰਡ ਆਦਿ ਦੀ ਜ਼ਰੂਰਤ ਪਵੇਗੀ। Jio ਦਾ ਐਗਜ਼ੀਕਿਊਟਿਵ ਤੁਹਾਡੀ ਫੋਟੋ ਲਵੇਗਾ ਜਾਂ ਉਸ ਵਿਅਕਤੀ ਦੀ ਜਿਸਦੇ ਨਾਮ ਵਲੋਂ ਤੁਸੀ ਕਨੇਕਸ਼ਨ ਲੈ ਰਹੇ ਹੋ। ਸਬਸਕਰਾਈਬਰਸ ਨੂੰ ਰਾਊਟਰ ਲਈ 2500 ਰੁਪਏ ਦਾ ਰਿਫੰਡੇਬਲ ਸਿਕਿਓਰਿਟੀ ਡਿਪਾਜ਼ਿਟ ਭਰਨਾ ਹੋਵੇਗਾ। ਇਹ ਰਾਸ਼ੀ ਰਿਫੰਡੇਬਲ ਹੋਵੇਗੀ ਅਤੇ ਇਸ ਦੀ ਪੇਮੈਂਟ ਡਿਜਿਟਲ ਜਿਵੇਂ ਕਿ Paytm , UPI, ਡੈਬਿਟ / ਕਰੈਡਿਟ ਕਾਰਡ ਆਦਿ ਤੋਂ ਕਰਨੀ ਹੋਵੇਗੀ। ਕੰਪਨੀ ਨੇ ਆਪਣੀ ਸਾਲਾਨਾ ਮੀਟਿੰਗ ‘ਚ ਸਾਫ਼ ਕੀਤਾ ਸੀ ਕਿ ਫਾਈਬਰ ਸਰਵਿਸ ‘ਚ ਘੱਟ ਤੋਂ ਘੱਟ 100mbps ਦੀ ਸਪੀਡ ਮਿਲੇਗੀ। ਰਿਲਾਇੰਸ ਆਪਣੀ ਫਾਈਬਰ ਸਰਵਿਸ ‘ਚ ਯੂਜ਼ਰਸ ਨੂੰ ਐਲਈਡੀ ਟੀਵੀ ਨਾਲ ਬ੍ਰਾਡਬੈਂਡ ਤੇ ਲੈਂਡਲਾਈਨ ਦਾ ਕਨੈਕਸ਼ਨ ਵੀ ਦੇਵੇਗਾ। Reliance Jio Fiber ਫਰੀ ਐਲਈਡੀ ਟੀਵੀ ਲਈ ਯੂਜ਼ਰਸ ਨੂੰ ਜੀਓ ਫਾਈਬਰ ਦੇ ਸਾਲਾਨਾ ਪੈਕ ਦਾ ਸਬਸਕ੍ਰਿਪਸ਼ਨ ਲੈਣਾ ਪਵੇਗਾ। ਜੀਓ ਦੇ ਸਲਾਨਾ ਪੈਕ ਦਾ ਨਾਂ ਜੀ-ਫਾਰਐਵਰ ਪਲਾਨ ਹੋ ਸਕਦਾ ਹੈ। ਇਸ ਨੂੰ ਕੰਪਨੀ ਦੇ ਤਿੰਨ ਸਾਲ ਪੂਰਾ ਹੋਣ ‘ਤੇ ਪੇਸ਼ ਕੀਤਾ ਜਾ ਰਿਹਾ ਹੈ। ਜੀਓ ਨੇ ਫਾਈਬਰ ਸਰਵਿਸ ਲਈ ਪਹਿਲਾਂ ਹੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਹ ਗੱਲ ਸਾਫ਼ ਹੈ ਕਿ ਫਰੀ ਐਲਈਡੀ ਲਈ ਯੂਜ਼ਰਸ ਨੂੰ ਸਾਲਾਨਾ ਪਲਾਨ ਦੀ ਕੀਮਤ ਦਾ ਭੁਗਤਾਨ ਕਰਨਾ ਪਵੇਗਾ। Jio GigaFiber ਪਲਾਂਸ ਅਤੇ ਟੈਰਿਫ ਦੀ ਪੂਰੀ ਡਿਟੇਲਸ ਕੰਪਨੀ ਦੀ ਵੈਬਸਾਈਟ ਉੱਤੇ 5 ਸਿਤੰਬਰ ਨੂੰ ਮਿਲੇਗੀ । Reliance Jio Fiber

Check Also

ਲਓ ਬਈ ਹੁਣ ਵੀਡੀਓ ਕਾਲ ਰਾਹੀਂ ਗੱਲਾਂ ਕਰਨ ਦੇ ਨਾਲ ਨਾਲ ਤੁਸੀਂ ਇੱਕ ਦੂਜੇ ਨੂੰ ਛੂਹ ਵੀ ਸਕੋਂਗੇ! ਜਾਣੋਂ ਕਿਵੇਂ

ਤਕਨਾਲੋਜੀ ਦੇ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਜਿਸ ਕਾਰਨ ਲੋਕ ਹੁਣ ਨਵੀਂ …

Leave a Reply

Your email address will not be published. Required fields are marked *