ਰਿਲਾਇੰਸ ਫਾਊਂਡੇਸ਼ਨ ਉੜੀਸਾ ਰੇਲ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਆਈ ਅੱਗੇ

Rajneet Kaur
2 Min Read

ਨਿਊਜ਼ ਡੈਸਕ: ਉੜੀਸਾ ਦੇ ਬਾਲਾਸੋਰ ਰੇਲ ਹਾਦਸੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਹਾਦਸੇ ਤੋਂ ਬਾਅਦ ਦਿੱਗਜ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਅੱਗੇ ਆਏ ਹਨ। ਅੰਬਾਨੀ ਸਮੂਹ ਦੀ ਰਿਲਾਇੰਸ ਫਾਊਂਡੇਸ਼ਨ ਨੇ ਪੀੜਤਾਂ ਦੀ ਮਦਦ ਲਈ ਕਈ ਰਾਹਤ ਉਪਾਵਾਂ ਦਾ ਐਲਾਨ ਕੀਤਾ ਹੈ।ਦੱਸ ਦੇਈਏ ਕਿ ਰਿਲਾਇੰਸ ਵੱਲੋਂ ਜੀਓ-ਬੀਪੀ ਨੈੱਟਵਰਕ ਰਾਹੀਂ ਆਫ਼ਤ ਨਾਲ ਨਜਿੱਠਣ ਵਾਲੀਆਂ ਐਂਬੂਲੈਂਸਾਂ ਲਈ ਮੁਫ਼ਤ ਈਂਧਨ ਦਾ ਪ੍ਰਬੰਧ ਕੀਤਾ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ 6 ਮਹੀਨੇ ਤੱਕ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ। ਇਸ ਤਹਿਤ ਰਿਲਾਇੰਸ ਸਟੋਰਾਂ ਰਾਹੀਂ ਆਟਾ, ਚੀਨੀ, ਦਾਲਾਂ, ਚਾਵਲ, ਨਮਕ ਅਤੇ ਰਸੋਈ ਦੇ ਤੇਲ ਸਮੇਤ ਕਈ ਵਸਤੂਆਂ ਮੁਫ਼ਤ ਦਿੱਤੀਆਂ ਜਾਣਗੀਆਂ।

ਰਿਲਾਇੰਸ ਫਾਊਂਡੇਸ਼ਨ ਵੱਲੋਂ ਜ਼ਖਮੀਆਂ ਨੂੰ ਸਿਹਤ ਸਹੂਲਤਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਫਾਊਂਡੇਸ਼ਨ ਜੀਓ ਅਤੇ ਰਿਲਾਇੰਸ ਰਿਟੇਲ ਰਾਹੀਂ ਪੀੜਿਤ  ਪਰਿਵਾਰ ਦੇ ਇੱਕ ਮੈਂਬਰ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਦਰਦਨਾਕ ਹਾਦਸੇ ਵਿੱਚ ਜੇਕਰ ਕੋਈ ਆਪਣਾ ਅੰਗ ਗੁਆ ਬੈਠਾ ਹੈ ਤਾਂ ਉਸ ਨੂੰ ਵ੍ਹੀਲ ਚੇਅਰ ਅਤੇ ਜ਼ਰੂਰੀ ਸਮਾਨ ਸਮੇਤ ਬਨਾਵਟੀ ਅੰਗ ਦਿੱਤੇ ਜਾਣਗੇ। ਕੰਪਨੀ ਨੇ ਆਪਣੇ ਐਲਾਨ ‘ਚ ਪੀੜਤ ਔਰਤਾਂ ਦਾ ਵੀ ਪੂਰਾ ਖਿਆਲ ਰੱਖਿਆ ਹੈ। ਰਿਲਾਇੰਸ ਨੇ ਔਰਤਾਂ ਨੂੰ ਮਾਈਕ੍ਰੋਫਾਈਨੈਂਸ ਅਤੇ ਟਰੇਨਿੰਗ ਦੇਣ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਪੀੜਤਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵਿਸ਼ੇਸ਼ ਹੁਨਰ ਸਿਖਲਾਈ ਦੇਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਹਾਦਸੇ ਦਾ ਸ਼ਿਕਾਰ ਹੋਏ ਪਿੰਡ ਵਾਸੀਆਂ ਨੂੰ ਰੋਜ਼ੀ-ਰੋਟੀ ਲਈ ਗਾਂ, ਮੱਝ, ਬੱਕਰੀ ਅਤੇ ਮੁਰਗੀ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਭਾਵਿਤ ਪਰਿਵਾਰਾਂ ਨੂੰ ਮੁਫ਼ਤ ਮੋਬਾਈਲ ਕੁਨੈਕਟੀਵਿਟੀ ਦਿੱਤੀ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment