ਸਿੱਖੀ ਸਵਰੂਪ ‘ਚ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਰੀਨਾ ਰਾਏ

Rajneet Kaur
1 Min Read

ਅੰਮ੍ਰਿਤਸਰ:  ਅੱਜ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਜਨਮ ਦਿਨ ਹੈ। ਇਸ ਮੌਕੇ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਦਸਤਾਰ ਸਜਾ ਕੇ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀ।  ਦੱਸ ਦਈਏ ਦੀਪ ਸਿੱਧੂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।

ਇਸ ਦੌਰਾਨ ਉਸ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਪ੍ਰਸ਼ਾਦਾ ਛਕਿਆ, ਪਵਿੱਤਰ ਸਰੋਵਰ ‘ਚੋਂ ਅੰਮ੍ਰਿਤ ਚੂਲਾ ਲੈ ਕੇ ਪਰਿਕਰਮਾ ਕੀਤੀ ਤੇ ਮੁੱਖ ਭਵਨ ਵਿਖੇ ਨਤਮਸਤਕ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ।  ਇਸ ਮੌਕੇ ਉਸਨੇ ਦੀਪ ਸਿੱਧੂ ਦੀ ਵਿਚਾਰਧਾਰਾ ਤੇ ਸੋਚ ‘ਤੇ ਪਹਿਰਾ ਦੇਣ ਦੀ ਗੱਲ ਆਖਣ ਦੇ ਨਾਲ-ਨਾਲ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਮੋਹਾਲੀ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਿਤ ਜਿਮਨਾਸਟਿਕ ਸੈਂਟਰ ਦੀਆਂ ਖਿਡਾਰਨਾਂ ਨੂੰ ਕਿੱਟਬੈਗ ਤੇ ਪੜ੍ਹਨ ਸਮੱਗਰੀ ਤਕਸੀਮ ਕਰਦਿਆਂ ਅੱਗੇ ਵਧਣ ਤੇ ਕੁਝ ਬਣ ਕੇ ਵਿਖਾਉਣ ਦੀਆਂ ਅਸੀਸਾਂ ਦਿੱਤੀਆਂ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment