104 ਸਾਲਾ ਮਾਨ ਕੌਰ ਨੂੰ ਵੁਮਨ ਡੇਅ ਮੌਕੇ ‘ਨਾਰੀ ਸ਼ਕਤੀ ਅਵਾਰਡ’ ਨਾਲ ਕੀਤਾ ਜਾਵੇਗਾ ਸਨਮਾਨਿਤ

TeamGlobalPunjab
2 Min Read

ਚੰਡੀਗੜ੍ਹ: 104 ਸਾਲਾ ਮਾਨ ਕੌਰ ਨੂੰ ਇੰਟਰਨੈਸ਼ਨਲ ਵੁਮਨ ਡੇਅ ਮੌਕੇ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਨਾਰੀ ਸ਼ਕਤੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਮਾਨ ਕੌਰ ਨੇ 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ ਉਹ ਦੇਸ਼ ਦੀ ਪਿੰਕਾਥਾਨ ਦੀ ਬਰੈਂਡ ਐਂਬੇਸਡਰ ਹਨ। ਉਨ੍ਹਾਂ ਦੇ ਬੇਟੇ ਗੁਰਦੇਵ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿਉਂਕਿ ਬੀਜੀ ਦੇਸ਼ ਦੀ ਹਰ ਔਰਤ ਲਈ ਇੱਕ ਮਿਸਾਲ ਹਨ ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਮਾਨ ਕੋਰ ਦੀ ਤਾਰੀਫ ਕਰ ਚੁੱਕੇ ਹਨ। ਉਨ੍ਹਾਂ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਜਨਮਦਿਨ ਮੌਕੇ ‘ਤੇ ਫਿੱਟ ਇੰਡਿਆ ਮੂਵਮੈਂਟ ਵੇਲੇ ਮਾਨ ਕੌਰ ਨੂੰ ਵਧਾਈ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕੌਰ ਸਭ ਲਈ ਪ੍ਰੇਰਣਾ ਸਰੋਤ ਹਨ, ਉਨ੍ਹਾਂ ਤਿੋਂ ਸਭ ਨੂੰ ਮੋਟਿਵੇਸ਼ਨ ਲੈਣੀ ਚਾਹੀਦੀ ਹੈ। ਹੁਣ ਕੌਰ ਨੂੰ ਰਾਸ਼ਟਰਪਤੀ ਕੋਵਿੰਦ ਅਵਾਰਡ ਅਤੇ ਦੋ ਲੱਖ ਦੇ ਇਨਾਮ ਨਾਲ ਸਨਮਾਨਿਤ ਕਰਨਗੇ।

ਇੱਕ ਮਾਰਚ ਨੂੰ ਸਿਟੀ ਸਟਾਰ ਮਾਨ ਕੌਰ ਨੇ ਆਪਣੇ 104 ਸਾਲ ਪੂਰੇ ਕੀਤੇ ਹਨ। ਉਨ੍ਹਾਂ ਦੇ ਬੇਟੇ ਗੁਰਦੇਵ ਸਿੰਘ ਨੇ ਦੱਸਿਆ ਕਿ ਬੀਜੀ ਦੇ ਬਰਥਡੇਅ ਲਈ ਪਿੰਕਾਥਾਨ ਦੀ ਪੂਰੀ ਟੀਮ ਮੌਜੂਦ ਸੀ। ਮਾਡਲ ਅਤੇ ਦੌੜਾਕ ਮਿਲਿੰਦ ਨੇ ਹੈਦਰਾਬਾਦ ਵਿੱਚ ਖਾਸ ਬੀਜੀ ਦਾ ਜਨਮਦਿਨ ਮਨਾਇਆ। ਇਸ ਮੌਕੇ ‘ਤੇ ਹਜ਼ਾਰਾਂ ਐਥਲੀਟਸ ਮੌਜੂਦ ਸਨ।


2011 ਵਿੱਚ ਮਾਨ ਕੌਰ ਨੇ ਅਮਰੀਕਾ ਵਿੱਚ ਹੋਈਆਂ ਵਿਸ਼ਵ ਮਾਸਟਰਜ਼ ਅਥਲੈਟਿਕਸ ਖੇਡਾਂ ਵਿੱਚ ਹਿੱਸਾ ਲਿਆ। ਉਨ੍ਹਾਂ 100 ਮੀਟਰ ਅਤੇ 200 ਮੀਟਰ ਦੀ ਦੌੜ ਵਿੱਚ ਨਾ ਸਿਰਫ ਗੋਲਡ ਮੈਡਲ ਹਾਸਲ ਕੀਤਾ ਸਗੋਂ ਵਿਸ਼ਵ ਰਿਕਾਰਡ ਵੀ ਬਣਾਇਆ। ਮਾਨ ਕੌਰ ਨੇ ਇਸੇ ਸਾਲ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੀ ਸਭ ਤੋਂ ਉੱਚੀ ਇਮਾਰਤ ਸਕਾਈ ਟਾਵਰ ‘ਤੇ ਸਕਾਈ ਵਾਕ ਕਰਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ।

- Advertisement -
Share this Article
Leave a comment