ਕਿਸਾਨਾਂ ਨੇ ਦਿੱਲੀ-ਨੋਇਡਾ ਚਿੱਲਾ ਬਾਰਡਰ ਕੀਤਾ ਬੰਦ, ਲੱਗਿਆ ਲੰਬਾ ਜਾਮ

TeamGlobalPunjab
1 Min Read

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਵਿਖੇ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਬੁੱਧਵਾਰ ਨੂੰ 21ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਅੰਦੋਲਨਕਾਰੀ ਕਿਸਾਨਾਂ ਨੇ ਇਕ ਵਾਰ ਫਿਰ ਚਿੱਲਾ ਬਾਰਡਰ ਨੂੰ ਬੰਦ ਕਰ ਦਿੱਤਾ ਹੈ। ਦਿੱਲੀ ਤੋਂ ਨੋਇਡਾ ਆਉਣ ਲਈ ਚਿੱਲਾ ਬਾਰਡਰ ਹੀ ਮੁੱਖ ਰਸਤਾ ਹੈ। ਪਹਿਲਾਂ ਵੀ ਕਿਸਾਨਾਂ ਨੇ ਇਸ ਨੂੰ ਬੰਦ ਕੀਤਾ ਹੋਇਆ ਸੀ, ਪਰ ਦਿੱਲੀ ਤੋਂ ਨੋਇਡਾ ਜਾਣ ਲਈ ਜ਼ਿਆਦਾਤਰ ਸਮੇਂ ਇਹ ਰਸਤਾ ਖੁੱਲ੍ਹਾ ਰਹਿੰਦਾ ਸੀ 12-13 ਦਸੰਬਰ ਨੂੰ ਕਿਸਾਨਾਂ ਨੇ ਪੂਰਾ ਰਸਤਾ ਖੋਲ੍ਹ ਦਿੱਤਾ ਸੀ।

ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਚਿੱਲਾ ਬਾਰਡਰ ਬੰਦ ਕਰਕੇ ਬੈਠ ਗਏ ਹਨ ਅਤੇ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਨ। ਇਸ ਦੇ ਬੰਦ ਰਹਿਣ ਨਾਲ ਦਿੱਲੀ-ਨੋਇਡਾ ਆਉਣ-ਜਾਣ ਵਾਲੇ ਹਜ਼ਾਰਾਂ ਲੋਕਾਂ ਨੂੰ ਮੁਸ਼ਕਲਾਂ ਹੋ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾ ਕੇਂਦਰ ਸਰਕਾਰ ਤਿੰਨਾਂ ਕਾਨੂੰਨਾਂ ਨੂੰ ਰੱਦ ਕਰੇ ਇਸ ਤੋਂ ਬਾਅਦ ਹੀ ਕੋਈ ਗੱਲ ਕੀਤੀ ਜਾਵੇਗੀ।

ਬੀਤੇ ਦਿਨੀਂ ਸਿੰਘੂ ਬਾਰਡਰ ‘ਤੇ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਸਾਨ ਆਗੂਆਂ ਨੇ ਦਿੱਲੀ-ਨੋਇਡਾ ਨੂੰ ਜੋੜਨ ਵਾਲੇ ਚਿੱਲਾ ਬਾਰਡਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ।

- Advertisement -

Share this Article
Leave a comment