ਪਰਥ : ਪੰਜਾਬੀ ਫਿੱਟਨੇਸ ਮਾਡਲ ਪਰਥ ਨਿਵਾਸੀ ਰੀਮਾ ਮੋਂਗਾ ਦੀ ਇੱਕ ਭਿਆਨਕ ਹਾਦਸੇ ‘ਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਟਰੇਨ ਟ੍ਰੈਕ ‘ਤੇ ਰੀਮਾ ਦੀ ਕਾਰ ਤੇ ਟਰੇਨ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ।
ਰਿਪੋਰਟਾਂ ਮੁਤਾਬਕ ਰੀਮਾ ਦੀ ਮੌਤ ਦੀ ਖਬਰ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ, ਕਿ ਉਸਨੇ ਖੁਦਕੁਸ਼ੀ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਰੀਮਾ ਨੇ ਪਰਥ ਦੇ ਕੁਈਨਸ ਪਾਰਕ ਇਲਾਕੇ ਵਿੱਚ ਆਪਣੀ ਕਾਰ ਟਰੇਨ ਟ੍ਰੈਕ ‘ਤੇ ਲਿਜਾਕੇ ਚੜ੍ਹਾ ਦਿੱਤੀ ਤੇ ਟਰੇਨ ਦੀ ਕਾਰ ਨਾਲ ਟੱਕਰ ਹੋ ਗਈ। ਫਿਲਹਾਲ ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।
ਹੈਲੋਵੀਨ ਦੀ ਰਾਤ ਹੋਈ ਮੌਤ ਦੀ ਪੁਸ਼ਟੀ ਗਾਇਕ ਹਰਸਿਮਰਨ ਵਲੋਂ ਕੀਤੀ ਗਈ ਹੈ। ਬੀਤੇ ਮਹੀਨੇ ਰਿਲੀਜ਼ ਹੋਏ ਹਰਸਿਮਰਨ ਦੇ ਇੱਕ ਗੀਤ ‘ਚ ਰੀਮਾ ਨੇ ਕੰਮ ਵੀ ਕੀਤਾ ਸੀ। ਪੰਜਾਬ ਦੇ ਜਲੰਧਰ ਸ਼ਹਿਰ ਦੀ ਜਨਮੀ ਰੀਮਾ ਦੇ ਪਿਤਾ ਅਤੇ ਭਰਾ ਸਦਮੇ ਵਿੱਚ ਹਨ।
ਬਤੌਰ ਫਿਟਨੈੱਸ ਮਾਡਲ ਰੀਮਾ ਕਈ ਬਿਊਟੀ ਮੁਕਾਬਿਲਆਂ ਤੇ ਪੰਜਾਬੀ ਗਾਣਿਆਂ ਵਿੱਚ ਵੀ ਹਿੱਸਾ ਲੈ ਚੁੱਕੀ ਹਨ।